ਪੰਨਾ:ਫ਼ਰਾਂਸ ਦੀਆਂ ਰਾਤਾਂ.pdf/137

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਦੇਸਾਂ ਦੀਆਂ ਚਿਟੀਆਂ ਦੁਧ ਨਰਮ ਅਤੇ ਨਾਜ਼ਕ ਹਿਰਦੇ ਵਾਲੀਆਂ ਪਤਲੀਆਂ ਹਵਾਈ ਜਹਾਜ਼ਾਂ ਥੀਂ ਸੌਂਕੜਿਆਂ ਦੀ ਗਿਣਤੀ ਵਿਚ ਛਾਲਾਂ ਮਾਰ ਮਾਰਕੇ ਦੁਸ਼ਮਣ ਦੇ ਇਲਾਕਿਆਂ ਵਿਕ ਪੈਰਾਸ਼ੂਟ ਬੀ ਉਤਰਕੇ ਦੇਸ਼ ਦੀ ਸੇਵਾ ਕਰ ਰਹੀਆਂ ਹਨ । ਵਡੀ ਉਮਰ ਦੇ ਮੁੰਡਿਆਂ ਕੁੜੀਆਂ ਵਿਚ ਤੈਰਨ, ਹਾਕੀ, ਫੁਟਬਾਲ, ਟੈਨਸ, ਕਿਸ਼ਤੀ ਚਲਾਣੀ, ਆਦ ਕਈ ਖੇਡਾਂ ਦੇ ਮੁਕਾਬਲੇ ਹੁੰਦੇ ਹਨ । ਮੁੰਡੇ ਕੁੜੀਆਂ ਕਈ ਕਈ ਦਿਨ ਅਤੇ ਜਵਾਨੀ ਦੀਆਂ ਅਨੇਕਾਂ ਰਾਤਾਂ ਪੜਾਈ ਦੇ ਦਿਨਾਂ ਵਿਚ ਘਰਾਂ ਥੀਂ ਬਾਹਰ ਇਤਿਹਾਸਕ ਥਾਵਾਂ ਦੀ ਸੈਰ ਲਈ ਜਾਂਦੀਆਂ ਹਨ । ਨਾਲੇ ਨਾਲ ਬਿਸਤਰਿਆਂ ਵਿਚ ਇਕਠੇ ਸਤਿਆਂ ਵੀ ਇਹ ਕਾਮਚ ਸ਼ਟਾ ਬੀ ਬਚੇ ਹੀ ਰਹਿੰਦੇ ਹਨ | ਪਰ ਜਦੋਂ ਇਕ ਜੋੜੀ ਦੀ ਮਨਮਰਜ਼ੀ ਜੜ ਗਈ, ਇਕ ਨੇ ਦੂਜੇ ਨੂੰ ਪਰਵਾਨ ਕਰ ਲਿਆ ਤਾਂ ਫਿਰ ਉਨ੍ਹਾਂ ਨੂੰ ਕੋਈ ਰੋਕ ਟੋਕ ਨਹੀਂ ਹੁੰਦੀ । ਪਰ ਵਿਦਿਆ ਦੇ ਹੋਣ ਕਰਕੇ ਮੁੰਡੇ ਕੁੜੀਆਂ ਬਾਲਗ ਹੋਣ ਤਕ ਆਪਣੇ ਆਪ ਨੂੰ ਜ਼ਰੂਰ ਬਚਾਈ ਰਖਦੇ ਹਨ । ਇਨ੍ਹਾਂ ਨੂੰ ਹਰ ਤਰਾਂ ਦੇ ਰਸਾਲੇ, ਅਖਬਾਰ, ਨਾਵਲ, ਤਸਵੀਰਾਂ ਫਿਲਮਾਂ ਗੰਦੇ ਗੰਦੇ ਤੇ ਚੰਗੇ ਥੀ ਚੰਗੇ ਪੜ੍ਹਨ ਅਤੇ ਵੇਖਣ ਦੀਆਂ ਖੁਲਾਂ ਹਨ। ਉਨਾਂ ਦਾ ਖਿਆਲ ਹੈ ਕਿ ਚਾਲਚਲਣ ਦੀ ਨਿਗਰ ਨੀਂਹ ਉਦੋਂ ਹੀ ਰਖੀ ਜਾ ਸਕਦੀ ਹੈ, ਜਦੋਂ ਹਰ ਇਸਤਰੀ ਪੁਰਸ਼ ਨੂੰ ਪੂਰਨ ਖੁਲ ਹੋਵੇ, ਅਸਲ ਵਿਚ ਇਹ ਕਾਮ, ਕਰੋਧ, ਲੋਭ ਮੋਹ ਹੰਕਾਰ ਥੀਂ ਨਿਰਲੇਪ ਹਨ ।

ਕੰਵਲ ਫੁਲ ਵਾਂਗੂ ਸਾਰਾ ਕੁਝ ਵੇਖਦਿਆਂ, ਸਾਰਾ ਕੁਝ ਸੁਣਦਿਆਂ ਸਾਰਾ ਕੁਝ ਹੁੰਦਿਆਂ ਵੀ ਨਿਰਲੇਪ ਹਨ। ਪਤਰ ਦੀ ਕੁੜਮਾਈ ਦੀ ਚਿੰਤਾ ਨਹੀਂ ਸਪੁਤਰੀ ਦੇ ਵਿਆਹ ਦਾ ਵਿਜੋਗ ਨਹੀਂ । ਕੁਛੜ ਬਾਲ ਖਿਡਾਂ ਦੀਆਂ ਕੰਵਾਰੀਆਂ ਕੁੜੀਆਂ ਝੱਟ ਆਖ ਦਿੰਦੀਆਂ ਹਨ “ਇਹ ਮੇਰੇ ਮਿਤਰ ਦੀ ਨਿਸ਼ਾਨੀ ਹੈ, ਉਹ ਸਾਲੋਨੀਕਾ ਹੈ, ਆਵੇਗਾ ਤਾਂ (ਵਿਆਹ ਕਰਾਵਾਂਗੀ, ਚਿਠੀਆਂ ਆਂਵਦੀਆਂ ਹਨ । ਪਰ ਕਿਸੇ ਅਣਵਿਆਹੀ ਨੇ ਆਪਣਾ ਬਾਲ ਆਪ ਨਾ ਪਾਲਣਾ ਹੋਵੇ ਜਾਂ ਬਾਲ ਪਾਲਣ ਦੀ ਸਮਰਥਾ ਨਾ ਹੋਵੇ ਤਾਂ ਇਹੋ ਜਹੇ ਸਰਕਾਰੀ ਆਸ਼ਰਮ ਹਨ ਜਿਥੇ ਸਰਕਾਰੀ ਖ਼ਰਚ ਉਪਰ ਬਚਿਆਂ ਦੀ ਪਾਲਣਾ ਹੁੰਦੀ ਹੈ । ਨਰਸਾਂ ਡਾਕਟਰ, ਖਿਡਾਵੀਆਂ, ਖੁਰਾਕ ਪੁਸ਼ਾਕ, ਪ੍ਰਬੰਧ ਸਾਰਾ ਕੁੱਝ ਅਮੀਰਾਨਾ

-੧੩੬