ਪੰਨਾ:ਫ਼ਰਾਂਸ ਦੀਆਂ ਰਾਤਾਂ.pdf/58

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਗਏ । ਤਾੜੀਆਂ ਵਜੀਆਂ, ਰੁਮਾਲ ਹਿਲੇ ਅਤੇ ਘਰਾਂ ਨੂੰ “ਸੰਜੋਗੀ ਮੇਲੇ ਚਿਠੀਆਂ ਪਾਈਆਂ ਗਈਆਂ । ਫੌਜ ਨੂੰ ਦੱਸਿਆ ਗਿਆ ਸੀ। ਕਿ ਪੰਦਰਾਂ ਦਿਨਾਂ ਮਗਰੋਂ ਬਦਲੀ ਹੋਣੀ ਹੈ, ਪੰਦਰਾਂ ਦਿਨ ਮੋਰਚਿਆਂ ਦੇ ਅੰਦਰ ਹੀ ਰਹਿਣਾ ਪਵੇਗਾ, ਪਰੰਤੂ ਬਾਰਸ਼ਾਂ ਬਹੁਤ ਜ਼ੋਰ ਦੀਆਂ ਹੋਣ ਦੇ ਕਾਰਨ ਜਰਮਨਾਂ ਵਾਲੇ ਪਾਸੇ ਦੀ ਨਹਿਰ ਚੜ੍ਹ ਗਈ ਅਤੇ ਦੁਵੱਲੀ ਮੋਰਚਿਆਂ ਵਿਚ ਪਾਣੀ ਆਉਣਾ ਸ਼ੁਰੂ ਹੋ ਗਿਆ ! ਅਜੇ ਦੂਜੀ ਹੀ ਰਾਤ ਸੀ ਕਿ ਰਾਤ ਦੇ ਗਿਆਰਾਂ ਵਜੇ ਪਾਣੀ ਖਾਈਆਂ ਵਿਚ ਵਧਣਾ ਸ਼ੁਰੂ ਹੋ ਗਿਆ। ਗਿਟੇ ਗਏ ਭੰਗ ਪੀ ਲੈ, ਗੋਡੇ ਗੋਡੇ ਭੰਗ ਪੀ ਲੈ, ਪਟ ਪਟ, ਲਕ ਲਕ, ਧੁੰਨੀ, ਅਖੀਰ ਛਾਤੀ ਛਾਤੀ ਭੰਗ ਘੋਟ ਲੈ । ਭੰਗ ਤਾਂ ਕੁੜੀਆਂ ਵਿਆਹਾਂ ਉਪਰ ਗਾਉਂਦੀਆਂ ਹਨ ਅਤੇ ਗਲੇ ਦੀਆਂ ਜਾਂਦੀਆਂ ਹਨ-ਤੇਰੀ ਮੇਰੀ ਦੋਸਤੀ ਦੇ ਗਟੋ, ਪਿੰਨੀ, ਗਡ, ਪਟ, ਲੱਕ, ਧੁੰਨੀ, ਛਾਤ ਅਤੇ ਫਿਰ ਭੰਗ ਚੜ ਗਈ । ਮੋਰਚਿਆਂ fਚ ਵੀ ਇਹੋ ਹਾਲ ਸੀ । ਜਿਉਂ ਜਿਉਂ ਪਾਣ ਵਧਦਾ ਜਾਂਦਾ ਭੰਗ ਚੜਦੀ ਜਾਂਦੀ । ਪਹਿਲੇ ਦਿਨ ਰਾਤ ਦੇ ਗਿਆਰਾਂ ਵਜੇ, ਪਾਣੀ ਆਉਣਾ ਸ਼ੁਰੂ ਹੋਇਆ ਅਤੇ ਸਵੇਰ ਤਕ ਛਾਤੀ ਛਾਤੀ ਜਾਂ ਪੂਜਾ ॥ ਬਰਫਾਨੀ ਪਾਣੀ, ਫਿਰ ਉਪਰੋਂ ਅਜੇ ਮੀਹ ਵਰ ਰਿਹਾ ਸੀ। ਦੂਜਾ ਸਾਰਾ ਦਿਨ ਏਦਾਂ ਹੀ ਖਾਈਆਂ ਵਿਚ ਗੁਜ਼ਾਰਨਾ ਪਿਆ। ਦਿਨ ਵੇਲੇ (ਸਿਰ ਚੁਕਿਆ ਨਹੀਂ ਤੇ ਨਿਸ਼ਾਨਾ ਫੰਡਿਆ ਨਹੀਂ। ਅਖੀਰ ਰਬ ਰਬ ਕਰਕੇ ਸੂਰਜ ਭਗਵਾਨ ਹੁਰੀਂ ਅਮਰੀਕਾ ਦੀ ਧਰਤੀ ਨੂੰ ਚਾਨਣਾ ਦਣ ਲਈ ਚਾਲੇ ਪਾ ਗਏ । ਸਾਡੀ ਬਦਲੀ ਵੀ ਆਣ ਪੁਜੀ, ਜਿਨਾਂ ਨੇ ਸਾਡੇ ਪਿਛਲੇ ਪਾਸੇ ਨਵੀਂ ਫਾਇਰਿੰਗ ਲਾਇਨ ਤਿਆਰ ਕਰਕੇ ਆਪਣੇ ਸਿਰ ਲਕਾ ਲਏ। ਗਾਰੇ ਵਿਚ ਲਤ-ਪਾਤ ਸਖਤ ਸਰਦੀਆਂ ਵਿਚ, ਸਾਰੇ ਗਰਮ ਕੱਪੜੇ ਭਜੇ ਹੋਇਆਂ ਤੇ ਚੜੀ ਹੋਈ ਭੰਗ ਵਾਂਗੂ ਡਿਗਦੇ ਉਠਦੇ ਖਾਈਆਂ ਵਿਚੋਂ ਬਾਹਰ ਆਏ । ਅੱਧ ਕੁ ਮੀਲ ਤੁਰ ਕੇ ਇਕ ਨਿਵਾਣ ਵਾਲੀ ਬਾਵੇ ਉਬਲੀ ਹੋਈ ਚਾਹ ਦੇ ਪਾਣੀ ਵਿਚ ਰਮ (ਸ਼ਰਾਬ) ਮਲੀ ਹੋਈ ਵਰਤ ਰਹੀ ਸੀ । ਇਕ ਇਕ ਪਿਆਲਾ ਪੀ ਕੇ ਢਲਵਾਨ ਦੇ ਹੇਠਾਂ ਖਜ਼ੋਤੀਆਂ ਬਸਾਂ ਉਪਰ ਸਿਪਾਹੀ ਆ ਕੇ ਸਵਾਰ ਹੋਈ ਜਾਂਦੇ ਸਨ । ਕਈਂ ਕਮਜ਼ੋਰ ਸਰੀਰ ਖੇਤ ਦੇ ਡਰਾਉਣੇ ਵਾਂਗ ਖਾਈਆਂ ਵਿਚ ਹੀ ਸਖ਼ਤ ਸਰਦੀ ਨਾਲ ਆਕੜ ਕੇ, ਜਿਵੇਂ ਸਟੈਂਡਅਪ