ਪੰਨਾ:ਫ਼ਰਾਂਸ ਦੀਆਂ ਰਾਤਾਂ.pdf/69

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਇਸਤਰੀ, ਪੁਰਸ਼, ਸਾਰਿਆਂ ਦਾ ਹੀ ਮਾਣ ਰਖਿਆ ਜਾਂਦਾ ਹੈ । ਇਸੇ ਕਾਰਨ ਲੜਾਈ ਝਗੜੇ ਬੜੇ ਹੀ ਘੱਟ ਹੁੰਦੇ ਹਨ ।

ਅਸੀਂ ਸਖਤ ਸਰਦੀਆਂ ਵਿਚ ਅਤੇ ਬਰਫ਼ਾਂ ਪੈਣ ਦੇ ਕਾਰਨ ਉਹਨਾਂ ਦੇ ਘਰਾਂ ਅੰਦਰ ਘੜਿਆਂ ਸਮੇਤ ਰਹਿੰਦੇ ਸਾਂ ਅਤੇ ਰਤਾ ਖੁਲਾ ਮੌਸਮ ਆਉਣ ਪੁਰ ਖੁਲੇ ਮੈਦਾਨਾਂ ਅੰਦਰ ਤੰਬੂਆਂ ਵਿਚ ਰਹਿੰਦੇ ਹੁੰਦੇ । ਅਜ ਕਲ ਜਿਬ ਉਤਾਰਾ ਹੈਸੀ, ਇਹ ਥਾਂ ਨਹਿਰ ਦੇ ਕਿਨਾਰੇ ਹੈਸੀ ਅਤੇ ਅੱਧ ਕੁ ਮੀਲ ਦੇ ਫਾਸਲੇ ਉਪਰ ਇਕ ਤਕੜਾ ਸ਼ਹਿਰ ਆਬਾਦ ਸੀ । ਨਹਿਰ ਦੇ ਪਾਰਲੇ ਕੰਢੇ ਇਕ ਘੰਘ ਵਸਦਾ ਪਿੰਡ ਸੀ । ਜਦੋਂ ਇਥੇ ਰਹਿੰਦਿਆਂ ਪੰਦਰਾਂ ਕੁ ਦਿਨ ਬੀਤ ਗਏ ਤਾਂ ਹੁਕਮ ਮਿਲਿਆ ਕਿ ਇਨਫੈਨਟਰੀ ਬਿਗੇਡ ਦੀ ਬਦਲੀ ਕੈਵਲਰੀ ਬਿਗੇਡ ਕਰੇਗਾ । ਤਿਆਰੀ ਆਰੰਭ ਹੋਈ, ਲੋੜੀਂਦਾ ਸਾਮਾਨ ਵੰਡ ਦਿਤਾ ਗਿਆ ਤੇ ਚਾਰ ਘੋੜਿਆਂ ਨੂੰ ਸਾਂਭਣ ਲਈ ਇਕ ਜਵਾਨ ਪਿਛੇ ਛ ਕੇ ਤਿੰਨ ਜਵਾਨ ਮੋਰਚਿਆਂ ਵਿਚ ਜਾਣ ਲਈ ਤਿਆਰ ਕੀਤੇ ਗਏ । ਸਮੇਂ ਸਿਰ ਮਿਥੇ ਹੋਏ ਦਿਨ ਸਵੇਰੇ ਕੂਚ ਹੋਇਆ ਅਤੇ ਦਿਨ ਦੇ ਲਹਿੰਦ ਨੂੰ ਇਕ ਉਜੜੇ ਹੋਏ ਪਿੰਡ ਦੇ ਬਾਹਰਵਾਰ ਘੋੜੇ ਛੱਡ ਦਿਤੇ ਗਏ । ਆਪੇ ਵਿਚ ਦੀ ਫ਼ਤਹ, ਸਲਾਮ ਦੁਆ, ਦਸਤ-ਪੰਜੇ ਹੋਏ ਅਤੇ ਖਾਲੀ ਘੋੜੇ ਤਾਂ fਪਛ ਕੈਂਪ ਵਲ ਨੂੰ ਮੁੜ ਆਏ ਤੇ ਪੈਦਲ ਫੌਜ ਅਗੇ ਔਰ ਆਂ ਨੂੰ ਤੁਰ ਪਈ । ਐਡਵਾਨਸ ਪਾਰਟੀ ਪਹਿਲਾਂ ਹੀ ਰਸਤਾ ਵੇਖ ਆਈ ਸੀ । ਇਕ ਪਹਾੜੀ ਦੇ ਪਿਛਲੇ ਪਾਸੇ ਪਾਣੀ ਦੀ ਬਲਾਰ ਵਗਦੀ ਸੀ ਤੇ ਉਚਾਨ ਉਪਰ ਜਾਕੇ ਘਣਾ ਜੰਗਲ ਹੈਸੀ । ਜੰਗਲ, ਉਲਾਰ ਤੇ ਪਹਾੜੀ ਉਪਰ ਸਾਡਾ ਕਬਜ਼ਾ ਸੀ ਤੇ ਜੰਗਲ ਮੁਕਣ ਮਗਰੋਂ ਚਾਰ ਕੁ ਸੌ ਗਜ਼ ਦੀ ਵਿਥ ਉਪਰ ਇਕ ਪੱਕੀ ਸੜਕ ਜਾਂਦੀ ਸੀ । ਸਾਡੇ ਮੋਰਚਿਆਂ ਦੇ ਸਾਮਣੇ ਕੰਡੇਦਾਰ ਤਾਰਾਂ ਦੇ ਜਾਲ ਵਿਛੇ ਹੋਏ ਸਨ | ਸੜਕ ਦੇ ਫੰਡ ਮੁੰਡ ਕੀਤੇ ਦਰੱਖਤ ਤੇ ਤੋਪਾਂ ਤੇ ਬੰਬਾਂ ਦੇ ਗੋਲਿਆਂ ਨਾਲ ਬੰਬੇ ਹੋਏ ਟਾਹਣੇ ਜੰਗਲ ਦੇ ਇਕ ਸਿਰੇ ਬੀ ਦਿਸ ਪੈਂਦੇ ਸਨ । ਸਾਡੇ ਥਾਂ ਪਹਿਲਾਂ ਵਾਲੇ ਹਰ ਇਕ ਜਵਾਨ ਨੇ ਆਪਣੀ ਬਦਲੀ ਉਪਰ ਡਿਊਟੀ ਵਾਲਾ ਮਿਲਦੇ ਸਾਰ ਹੀ ਅਗੇ ਵਲ ਨੂੰ ਤੁਰ ਜਾਣਾ ਸੀ ਅਤੇ ਇਵੇਂ ਹੀ ਹੋਇਆ । ਜਿਉਂ ਜਿਉਂ ਪੋਸਟ ਮਿਲਦੀ ਗਈ, ਹਰ ਥਾਂ ਦੀ ਤਬਦੀਲੀ ਹੁੰਦੀ ਜਾਂਦੀ ਸੀ ।

-੭੧