ਪੰਨਾ:ਫ਼ਰਾਂਸ ਦੀਆਂ ਰਾਤਾਂ.pdf/89

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਚੀਜ਼ਾਂ ਮੇਰੀ ਤਖ਼ਤੀ ਉਪਰ ਲਿਖ ਦਿਤੀਆਂ ਗਈਆਂ, ਭਾਵੇਂ ਮਰੀਜ਼ ਖਾਵੇ ਜਾਂ ਨਾ ਖਾਵੇ। ਹਰ ਮਰੀਜ਼ ਲਈ ਕਈ ਚੀਜ਼ਾਂ ਇਸੇ ਲਈ ਹੁੰਦੀਆਂ ਹਨ ਕਿ ਛੀਆਂ ਵਿਚੋਂ ਤਿੰਨ, ਦੋ, ਵੀ ਖਾਵੇ, ਫਿਰ ਮੇਰੇ ਵਾਰਡ ਦਾ ਡਾਕਟਰ ਵੀ ਮੇਰਾ ਮਿੱਤਰ ਸੀ ਅਤੇ ਇਹ ਵਧਦੀਆਂ ਚੀਜ਼ਾਂ ਜਿਹੜੀਆਂ ਜ਼ਖਮੀ ਨਹੀਂ ਮੁਕਾ ਸਕਦਾ ਹੈ, ਉਹ ਹਸਪਤਾਲ ਦੇ ਪ੍ਰਬੰਧਕ ਛਕਦੇ ਹਨ ।

ਹਿੰਦੁਸਤਾਨ ਵਿਚ ਧਰਮੀ, ਉਪਕਾਰੀ ਅਤੇ ਦਾਨੀ ਬੰਦੇ ਆਪਣੀ ਦੱਸਾਂ ਨਵਾਂ ਦੀ ਕਿਰਤ ਕਮਾਈ ਵਿਚੋਂ ਕਢਿਆ ਦਾਨ ਮੰਦਰਾਂ, ਮਸਜਦਾਂ ਅਤੇ ਗੁਰਦਵਾਰਿਆਂ ਨੂੰ ਦਿੰਦੇ ਹਨ । ਸਾਡੀ ਕੋਈ ਦਿਆਲ ਜਾਂ ਧਰਮਾਤਮਾ ਹਸਤੀ ਸ਼ਾਇਦ ਹੀ ਕਿਸੇ ਹਸਪਤਾਲ ਵਿਚ ਫੇਰੀ ਪਾਉਂਦੀ ਹੋਵੇ; ਪਰੰਤੁ ਯੂਰਪੀ ਦੇਸ਼ਾਂ ਦੇ ਦਾਨੀ ਆਪਣੇ ਬਾਲ ਬਚਿਆਂ ਸਮੇਤ ਸਵੇਰੇ ਸ਼ਾਮੀਂ ਹਸਪਤਾਲ ਵਿਚ ਪੁਜਦੇ ਹਨ । ਮਨ ਦੀ ਮੈਲ ਲਾਹੁੰਦੇ ਹਨ ਅਤੇ ਸੰਗਤਰੇ, ਮਾਲਵੇ, ਦੰਦ ਬੁਰਸ਼, ਸਾਬਣ, ਚਾਕੂ, ਤਾਸ਼ਾਂ, ਲਿਫ਼ਾਫ਼ੇ, ਪੈਨਸਲਾਂ ਤੇ ਹੋਰ ਅਨੇਕਾਂ ਲੋੜੀਦੀਆਂ ਚੀਜ਼ਾਂ ਜਾ ਕੇ ਬੀਮਾਰਾਂ ਨੂੰ ਵੰਡਦੇ ਹਨ। ਜਿਵੇਂ ਅਸੀਂ ਗੁਰਦਵਾਰੇ, ਮੰਦਰ, ਮਸੀਤ ਵਿਚ ਸਿਰ ਨਿਵਾ ਕੇ ਦਾਨ ਪੁੰਨ ਦਾ ਮਹਾਤਮ ਧਿਆਨ ਕਰਦੇ ਹਾਂ, ਇਵੇਂ ਹੀ ਉਹ ਬੀਮਾਰਾਂ ਨੂੰ ਚਾਹ, ਪਾਣੀ, ਦੁੱਧ ਪਿਆ ਕੇ ਬੀਮਾਰਾਂ ਦੀ ਦੁਖ, ਸੁਖ, ਦਵਾਈ, ਦਾਰੂ ਪੁਛ ਕੇ ਅਤੇ ਉਨਾਂ ਦੇ ਜ਼ਖਮਾਂ ਵਿਚੋਂ ਨਰਕ ਸਵਰਗ ਵੇਖ ਕੇ ਆਪਣੇ ਮਨ ਨੂੰ ਨੀਵਾਂ ਕਰਦੇ ਹਨ ।

ਇਲਾਜ ਹੁੰਦਾ ਰਿਹਾ ਅਤੇ ਤਿੰਨ ਕੁ ਮਹੀਨੇ ਮਗਰੋਂ ਮੈਂ ਤੁਰਨ ਫਿਰਨ ਚੋਗਾ ਵੀ ਹੋ ਗਿਆ । ਪਹਿਲਾਂ ਪਹਿਲਾਂ ਕੁਝ ਲੰਗ ਹੈਸੀ; ਪਰ ਅਖ਼ਰ ਉਹ ਵੀ ਜਾਂਦਾ ਰਿਹਾ । ਇਸ ਹਸਪਤਾਲ ਵਿਚ ਚਾਲੀ ਪੰਜਤਾਲੀ ਨਰਸਾਂ ਸਨ ਅਤੇ ਹੁਣ ਮੇਰੀ ਮਿੱਠੀ ਨਰਸ ਵੀ ਐਂਬੂਲੈਂਸ ਟੇਨ ਦੀ ਨੌਕਰੀ ਭੁਗਤਾ ਕੇ ਇਸੇ ਹਸਪਤਾਲ ਵਿਚ ਆ ਚੁਕੀ ਸੀ। ਹੁਣ ਉਹ ਤਿੰਨ ਚਾਰ ਮਹੀਨੇ ਵਿਚ ਚੰਗੀ ਹਿੰਦੁਸਤਾਨੀ ਬੋਲ ਲੈਂਦੀ ਸੀ। ਉਸ ਨੇ ਦਸਿਆ ਕਿ ਮੇਰਾ ਪਤੀ ਵੀ · ਫ਼ੌਜ ਵਿਚ ਹੈ ਅਤੇ ਸ਼ਾਇਦ ਉਹ ਜਲਦੀ ਆਪਣੀ ਫੌਜ ਨਾਲ ਫ਼ਰਾਂਸ ਆ ਜਾਵੇ । ਉਸ ਦਾ ਖ਼ਿਆਲ ਸੀ ਕਿ ਉਹ ਇੰਗਲੈਂਡ ਥੀਂ ਆਵਣ ਥੀਂ ਪਹਿਲਾਂ ਜ਼ਰੂਰ ਉਸ ਨੂੰ ਇਕ ਵਾਰੀ ਇੰਗਲੈਂਡ ਜਾ ਕੇ ਮਿਲ ਆਵਣਾ ਚਾਹੀਦਾ

-੯੧