ਪੰਨਾ:ਫ਼ਿਲਮ ਕਲਾ.pdf/35

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤੂੰ ਮੈਨੂੰ ਹੋਟਲ ਵਿਚ ਲੈ ਆਇਆ ਏਂਂ? ਮੈਂ ਤਾਂ ਨਹੀਂ ਏਥੇ ਰਹਿਣਾ ਅਤੇ ਮੈਨੂੰ ਇਸ ਗੱਲ ਨੂੰ ਲੈਕੇ ਗਰਮੀ ਕੁਝ ਵਧੇਰੇ ਹੀ ਚੜ੍ਹ ਗਈ। ਮੈਂ ਕਹਿ ਦਿਤਾ ਕਿ ਜੇਕਰ ਤੇਰਾ ਕੋਈ ਘਰ ਘਾਟ ਨਹੀਂ ਤਾਂ ਮੈਂ ਚਲਦੀ ਹਾਂ। ਉਤਰ ਵਿਚ ਉਹ ਹਸ ਪਿਆ।
'ਹਸਣ ਵਾਲੀ ਭਲਾ ਕਿਹੜੀ ਗੱਲ ਹੈ, ਇਸ ਵਿਚ।' ਮੈਂ' ਆਖਿਆ। ਗੁਸਾ ਮੈਨੂੰ ਕੁਝ ਵਧਰੇ ਹੀ ਚੜ੍ਹ ਗਿਆ ਜਾਪਦਾ ਸੀ।
'ਇਹ ਤੁਹਾਡਾ ਪਿੰਡ ਨਹੀਂ ਬੰਬਈ ਹੈ ਮੇਰੀ ਜਾਨ।' ਉਹਨੇ ਮੇਰਾ ਹਥ ਫੜਦੇ ਹੋਏ ਸੋਫੇ ਤੇ ਬਿਠਾਉਂਦੇ ਹੋਏ ਕਿਹਾ।
'ਕੀ ਮਤਲਬ ਇਤਨੇ ਵਡੇ ਸ਼ਹਿਰ ਵਿਚ ਲੋਕਾਂ ਦੇ ਘਰ ਘਾਟ ਨਹੀਂ ਹੁੰਦੇ?' ਮੈਂ ਪੁਛਿਆ।
'ਹੁੰਦੇ ਹਨ ਪਰ ਇਹ ਦਸ ਜਿਨ੍ਹਾਂ ਕੋਲ ਪੈਸੇ ਹੋਣ, ਉਹ ਸੁਖ ਕਿਉਂ ਨਾ ਲੈਣ। ਬੰਬਈ ਮੈਂ ਤੈਨੂੰ ਰੋਟੀਆਂ ਪਕਾ ਕੇ ਹੱਥ ਕਾਲੇ ਕਰਨ ਲਈ ਤਾਂ ਨਹੀਂ ਲੈ ਕੇ ਲਿਆਇਆ। ਉਸਨੇ ਮੇਰਾ ਹਥ ਘੁਟਦੇ ਹੋਏਮੇਰੀਆਂ ਅਖਾਂ ਵਿਚ ਅਖਾਂ ਪਾਕੇ ਇਸ ਤਰਾਂ ਵੇਖਿਆ ਕਿ ਮੈਂ ਹਾਸਾ ਨਾ ਰੋਕ ਸਕੀ। ਮੈ ਪੁਛਿਆ-' ਹੋਰ ਕੀਹਦੇ ਲਈ ਲਿਆਇਆ ਏਂਂ?'
'ਹੀਰੋਇਨ ਬਨਾਉਣ ਲਈ, ਅਸੀਂਂ ਲੱਖਾਂ ਕਮਾਵਾਗੇ, ਫੇਰ ਹਜ਼ਾਰਾਂ ਖਰਚਾਂਂਗੇ ਕਿਉਂ ਨਾ। ਇਕ ਫਲੈਟ ਦਾ ਕਿਰਾਇਆ ਤਾਂ ਅਸਾਨੂੰ ਸਾਰਾ 25 ਰੁਪੈ ਦੇਣਾ ਪੈਣਾ ਹੈ ਤੇ ਇਤਨਾ ਕੁ ਖਾਧਾ ਪੀਤਾ ਜਾਇਆ ਕਰਗਾ।' ਉਸਨੇ ਆਖਿਆ।
ਮੈ ਬਿਟ ਬਿਟ ਉਹਦੇ ਮੂੰਹ ਵਲ ਵੇਖਣ ਲਗੀ। ਉਸ ਨੇ ਕਿਹਾ-'ਅਜ ਦਾ ਦਿਨ ਆਰਾਮ ਕਰ ਲਈਏ, ਕਲ ਤੋਂ ਵੇਖਣਾ ਰਤਾ ਬੰਬਈ ਵਿਚ ਮੇਰਾ ਟੌਹਰ, ਮੇਰਾ ਅਸਰ ਰਸੂਖ।'
'ਇਹ ਮੈਂ ਵੇਖ ਲਿਆ ਹੈ, ਸਟੇਸ਼ਨ ਤੋਂ ਉਤਰਦੇ ਹੀ ਜੇਕਰ ਇਸ ਖੋਪਰੀ ਵਿਚ ਅਕਲ ਨਾ ਹੁੰਦੀ ਤਾਂ ਹੁਣ ਨੂੰ ਦੋਵੇਂ ਵਡ ਘਰ ਹੁੰਦੇ ਪੁਲੀਸ ਵਾਲਿਆਂ ਨਾਲ ਤਾਂ ਗਲ ਭੀ ਨਹੀਂ ਕਰਨੀ ਆਈ ਜਨਾਬ ਨੂੰ।' ਮੈਂ ਉਹਦੇ ਗਿਟੇ ਲਾਉਣ ਲਈ ਅਖਿਆ।

33.