ਸਮੱਗਰੀ 'ਤੇ ਜਾਓ

ਪੰਨਾ:ਫ਼ਿਲਮ ਕਲਾ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਇਨਸਪੈਕਟਰ ਨਾਲ ਗਲ ਤਾਂ ਮੈਂ ਮੁਕਾ ਲਈ ਸੀ। ਉਸ ਨੇ ਖਿਸਿਆਨੀ ਜਿਹੀ ਹੱਸਦੇ ਹੋਏ ਆਖਿਆ। ਉਤਰ ਵਿਚ ਮੈਂ ਉਹਦੀ ਵਲ ਵੇਖਕੇ ਇਸ ਤਰ੍ਹਾਂ ਹੱਸੀ ਕਿ ਉਹ ਕੱਟਿਆ ਜਿਹਾ ਗਿਆ।

ਚਾਹ ਆ ਗਈ ਅਤੇ ਅਸੀਂਂ ਪੀਣ ਲਗ ਪਏ। ਉਸ ਨੇ ਚਾਹ ਦਾ ਇਕ ਘੁਟ ਭਰਦੇ ਹੋਏ ਘੜੀ ਵਲ ਵੇਖਿਆ ਤੇ ਕਿਹਾ-ਡਾਇਰੈਕਟਰ ਆ ਰਿਹਾ ਹੈ?'
'ਡਾਇਰੈਕਟਰ ਕੌਣ ਹੁੰਦਾ ਹੈ?' ਤੈਨੂੰ ਕਿਵੇਂ ਪਤਾ ਲਗਾ ਕਿ ਉਹ ਆ ਰਿਹਾ ਹੈ।
ਮੈਂ ਰਤਾ ਕੁ ਹੈਰਾਨਗੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ।
'ਫਿਲਮ ਜੋ ਹਦਾਇਤੀ ਦੇ ਕੇ ਤਿਆਰ ਕਰਦਾ ਹੈ, ਉਸ ਨੂੰ ਡਾਇਰੈਕਟਰ ਆਖਦੇ ਨੇ।' ਉਸ ਨੇ ਦਸਿਆ।
'ਪਰ ਤੈਨੂੰ ਕਿਵੇਂ ਪਤਾ ਲਗਾ ਕਿ ਉਹ ਆ ਰਿਹਾ ਹੈ।' ਮੇਰੇ ਸਵਾਲ ਦੇ ਜਿਸ ਹਿਸੇ ਦਾ ਉਤਰ ਨਹੀਂ ਸੀ ਮਿਲਿਆ, ਉਹ ਮੈਂ ਦੁਹਰਾ ਦਿਤਾ।
'ਮੈਂ ਟੈਲੀਫੋਨ ਤੇ ਉਸ ਨਾਲ ਗਲ ਕੀਤੀ ਸੀ।' ਉਸ ਨੇ ਕਿਹਾ। ਮੈਂ ਫੇਰ ਵਿਗੜ ਪਈ ਤੇ ਵਿਗੜਕੇ ਆਖਿਆ-ਕੀ ਬੰਬਈ ਪੁਜਣ ਸਾਰ ਮੇਰੀ ਸੌਦੇ ਬਾਜੀ ਭੀ ਸ਼ੁਰੂ ਹੋ ਗਈ ਹੈ?' ਮੈਂ ਇਸ ਵਿਚ ਕੋਈ ਬਨਾਵਟੀ ਗਲ ਨਹੀ ਸੀ ਆਖੀ, ਉਹਦੀ ਇਤਨੀ ਕਾਹਲੀ ਤੋਂ ਮੈਂ ਇਹੋ ਹੀ ਸਮਝਿਆ ਸੀ ਕਿ ਉਹ ਕੋਈ ਸੌਦੇ-ਬਾਜ਼ੀ ਕਰ ਰਿਹਾ ਹੈ।
ਉਹ ਹੱਸ ਪਿਆ ਅਤੇ ਬੋਲਿਆ- 'ਜਦ ਆ ਗਏ ਹਾਂ ਤੇ ਕੰਮ ਦੀ ਗਲ ਬਾਤ ਭਲਾ ਕਿਉਂ ਨ ਕਰੀਏ।'
ਇਹ ਗਲ ਹਾਲਾ ਉਸ ਨੇ ਕਹੀ ਹੀ ਸੀ ਕਿ ਇਕ ਉਚਾ ਲੰਮਾ ਆਦਮੀ ਅੰਦਰ ਆ ਵੜਿਆ। ਉਸ ਨੇ ਬੜੇ ਕੀਮਤੀ ਕਪੜੇ ਪਾਏ ਹੋਏ ਸਨ, ਪਰ ਰੰਗ ਉਹਦਾ ਕਾਲਾ ਜਿਹਾ ਸੀ। ਦਾਹੜੀ ਤੇ ਮੁੱਛਾਂ ਗਾਇਬ ਸਨ ਅਤੇ ਸਿਰ ਦੇ ਵਾਲਾਂ ਵਿਚ ਕੋਈ ਕੋਈ ਧੌਲ ਚਮਕਦਾ

34.