ਸਮੱਗਰੀ 'ਤੇ ਜਾਓ

ਪੰਨਾ:ਫ਼ਿਲਮ ਕਲਾ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੋਲ ਗੱਪਾ ਮਲ ਰੁਖ ਛਡਿਆ ਹੈ ਅਤੇ ਤੁਸੀਂ ਮੇਰੇ ਹ ਸੇ ਤੇ ਗੁਸਹੋਗਏ' ਮਲਕ ਦੀ ਸਹੁੰ ਮੈਂ ਕਦੇ ਕਿਸੇ ਨੂੰ ਗੁਸ ਨਹੀਂ ਕਰਦਾ, ਦਸ ਕਾਹਦਾ ਟਾਈਮ ਟੇਬਲ ਚਾਹੀਦਾ ਹੈ ਜੇਕਰ ਦਾਸਨ ਦਾਸ ਤੋਂ ਕਈ ਗੁਸਤਾਖੀ ਹੋ ਗਈ ਹੋਵੇ ਤਾਂ ਮਾਫੀ ਮਿਲ ਜਾਵੇ।' ਉਹ ਕਹਿੰਦਾ ਚਲਾ ਗਿਆ ਮੈਨੂੰ ਇਉਂ ਲਗਿਆ ਕਿ ਜਿਸ ਤਰਾਂ ਉਹ ਕੋਈ ਭੰਡ ਜਾਂ ਮਰਾਸੀਹੋਵੇ। ਮੈਨੂੰ ਉਹਦੀਆਂ ਇਨ੍ਹਾਂ ਗੱਲਾਂ ਤੇ ਹਾਸਾ ਆ ਗਿਆ ਅਤੇ ਮੈਂ ਕੇਵਲ ਇਤਨਾ ਹੀ ਕਹਕੇ ਬਾਹਰ ਨਿਕਲਗਈ ਕਿ--ਤੁਸੀ ਕੋਈ ਗੁਸਤਾਖੀ ਨਹੀਂ ਕੀਤੀ।'ਬਚਾਅ ਇਸ ਕਰ ਕੇ ਹੋ ਗਿਆ ਕਿ ਹੋਟਲ ਦੇ ਉਤਲ ਹਿਸ ਵਿਚੋ ਇਕ ਹੋਰ ਔਰਤ ਉਤਰ ਕੇ ਉਹਦੇ ਸਾਮਹਣੇ ਆਂ. ਖੜੀ ਹੋਈ ਸੀ, ਇਸ ਲਈ ਉਹ ਉਹਦੇ ਵਿਚ ਉਲਝ ਗਿਆ, ਨਹੀਂ ਤਾਂ ਨਾ ਜਾਣ ਉਹਦੀਆਂ ਕਿਤਨੀਆਂ ਗੱਲਾਂ ਮੈਨੂੰ ਸੁਣਨੀਆਂ ਪੈਣੀਆਂ ਸਨ। ਸਿਟੀ ਰੇਲਵੇ ਬੁਕਿੰਗ ਏਜੰਸੀ ਤੇ ਜਾਕੇ ਮੈਨੂੰ ਕੁਝ ਪੁਛਣ ਦੀ ਲੋੜ ਨਹੀਂ ਪਈ। ਸਾਹਮਣੇ ਇਕ ਬੋਰਡ ਤੇ ਬੰਬਈ ਦੇ ਸੈਂਟਰਲ ਸਟੇਸ਼ਨ ਤੇ ਆਉਣ ਜਾਣ ਵਾਲੀਆਂ ਗੱਡੀਆਂ ਤੇ ਵਕਤ ਦਾ ਵੇਰਵਾ ਦਰਜ ਸੀ। ਅਠ ਵਜ ਕੇ ੩੨ ਮਿੰਟ ਤੇ ਇਥੇ ਨਵੀਂ ਦਿੱਲੀ ਲਈ ਫਰੰਟੀਅਰ ਮੇਲ ਚੱਲ ਰਹੀ ਸੀ, ਮੈਂ ਆਪਣ ਗੁਟ ਤੇ ਬੱਧੀ ਹੋਈ ਸੁਨਹਿਰੀ ਘੜੀ ਵਲ ਵੇਖਿਆ; ਇਸ ਸਮੇਂ ਛੇ ਵਜ ਕੇ ਚਾਲੀ ਮਿੰਟ ਹੋ ਚੁਕੇ ਸਨ। ਮੈਂ ਹੋਟਲ ਨੂੰ ਮੁੜੀ, ਅਤੇ ਆਪਣੇ ਕਮਰੇ ਵਿਚ ਪੁਜ ਕੇ ਕਾਹਲੀ ੨ ਆਪਣੇ ਕੱਪੜੇ ਇਕ ਸੂਟਕੇਸ ਵਿਚ ਪਾਏ, ਇਕ ਕੰਬਲ ਤਹਿ ਕਰਕੇ ਉਸ ਦੇ ਉਤੇ ਟਿਕਾਇਆ। ਆਪਣਾ ਨਵਾਂ ਖਰੀਦਿਆਂ ਪਰਸ ਖੋਹਲ ਕੇ ਵੇਖਿਆ, ਉਸ ਵਿਚ ਸੌ ਸੌ ਦੇ ਚਾਰ ਦਸ ਦਸ ਦੇ ਸਤ ਅਤੇ ਇਕ ਇਕ ਦ ਚੌਦਾਂ ਨੋਟ ਸਨ। ਮੈਂ ਤਿਆਰ ਹੋਕੇ ਇਕ ਵਾਰ ਵੇਖਿਆ ਕੋਈ ਨਹੀਂ ਸੀ। ਮੈਂ ਕੰਬਲ ਕਛੇ ਮਾਰਿਆ ਸੂਟਕੇਸ ਹਥ ਵਿਚ ਫੜਿਆ ਅਤੇ ਬਾਹਰ ਨਿਕਲ ਤੁਰੀ।

'ਕਿਧਰ ਦੀਆਂ ਤਿਆਰੀਆਂ ਹੋ ਰਹੀਆਂ ਹਨ ਮੇਰੀ ਰਾਣੀ।' ਕਰਤਾਰ ਸਿੰਘ ਨੇ ਲਿਫਟ ਤੋਂ ਬਾਹਰ ਔਦੇ ਹੋਏ ਮੇਰੀ ਵਲ ਵੇਖਦ

49.