ਪੰਨਾ:ਫ਼ਿਲਮ ਕਲਾ.pdf/52

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਏ ਪੁਛਿਆ, ਉਹਦੇ ਚਿਹਰੇ ਤੇ ਇਸ ਸਮੇਂ ਮੁਸਕਾਹਟ ਖੇਡ ਰਹੀ ਸੀ।

'ਢਠੇ ਖੂਹ ਵਿਚ ਜਿਸਦਾ ਵਾਹ ਤੇਰੇ ਜਿਹੇ ਬੇ-ਦਰਦਾਂ ਨਾਲ ਪੈ ਜਾਵੇ ਢਠੇ ਖੂਹ ਤੋਂ ਬਿਨਾਂ ਉਸ ਲਈ ਹੋਰ ਥਾਂ ਹੀ ਕਿਹੜੀ ਰਹਿ ਜਾਂਦੀ ਹੈ। ਮੈਂ ਗੁਸਾ ਉਛਾਲਦੇ ਹੋਏ ਆਖਿਆ।

ਇਸ ਨੂੰ ਕਹਿੰਦੇ ਹਨ ਕਿ ਕੁਕੜੀ ਜਾਨੋ ਗਈ ਤੇ ਖਾਣ ਵਾਲੇ ਨੂੰ ਸਵਾਦ ਹੀ ਨਾ ਆਇਆ। ਇਹ ਕਹਿੰਦੇ ਹੋਏ ਉਸ ਨੇ ਮੇਰੇ ਕੋਲੋਂ ਕੰਬਲ ਤੇ ਸੂਟਕੇਸ ਫੜ ਲਿਆ ਅਤੇ ਮੇਰੇ ਲੱਕ ਦੁਆਲੇ ਬਾਂਹ ਵਲਕੇ ਮੈਨੂੰ ਉਸੇ ਕਮਰੇ ਵਿਚ ਮੋੜ ਕੇ ਲੈ ਗਿਆ ਅਤੇ ਕੋਟ ਦੀ ਜੇਬ ਵਿਚੋਂ ਇਕ ਡੱਬੀ ਕਢ ਕੇ ਮੇਰੇ ਹਥ ਵਿਚ ਦੇ ਦਿੱਤੀ। ਮੈਂ ਖੋਹਲ ਕੇ ਵੇਖੀ, ਉਸ ਵਿਚ ਇਕ ਹੀਰੇ ਜੜਤ ਮੁੰਦਰੀ ਸੀ।

'ਇਹ ਉਹ ਪਾਰਸਨ ਨੱਢੀ ਨੂੰ ਦਿਓ ਜਾ ਕੇ ਜਿਸ ਦੇ ਨਾਲ ਫਲੈਟ ਵਿਚ ਖੇਹ ਖਾਂਦੇ ਆਏ ਹੋ।' ਮੈਂ ਡੱਥੇ ਸਮੇਤ ਮੁੰਦਰੀ ਉਸ ਅਗੇ ਸੁਟਦੇ ਹੋਏ ਕਿਹਾ ਤੇ ਉਹ ਖਿੜ ਖਿੜਾ ਕੇ ਹੱਸ ਪਿਆ ਆਖਣ ਲਗਾ-

'ਇਹ ਸੇਠ ਹੋਮੀ ਦੀ ਕੁੜੀ ਹੈ, ਉਹਦੇ ਰਾਹ ਉਹਦੇ ਪਿਉ ਨੂੰ ਫਾਹੁਣਾ ਹੈ। ਉਹ ਇਕ ਨਵੀ ਫਿਲਮ ਤਾਜ ਮਹੱਲ ਬਣਾ ਰਿਹਾ ਹੈ। ਜੇ ਤੈਨੂੰ ਚਾਨਸ ਮਿਲ ਗਿਆ ਤਾਂ ਬੇੜੀ ਪਾਰ ਕਹਿੰਦੇ ਹੋਏ ਉਹਨੇ ਮੇਰਾ ਹਥ ਫੜ ਕੇ ਉਹ ਮੁੰਦਰੀ ਮੇਰੀ ਉਗਲੀ ਵਿਚ ਪਾ ਦਿਤੀ। ਦਰਵਾਜੇ ਵਿਚੋਂ ਹੰਗੂਰੇਂ ਦਾ ਆਵਾਜ਼ ਆਈ। ਇਕ ਉਚਾ ਲੰਮਾ ਗੋਰਾ ਅਧਖੜ ਉਮਰ ਦਾ ਆਦਮੀ ਦਰਵਾਜ਼ ਵਿਚ ਖੜਾ ਸੀ। ਕਰਤਾਰ ਸਿੰਘ ਮੇਰਾ ਹਥ ਛੱਡਕੇ ਉਹਦੇ ਸਵਾਗੜ ਲਈ ਉਠ ਖੜਾ ਹੋਇਆ ਅਤੇ ਮੈ ਕਾਹਲੀ ਨਾਲ ਉਠਕੇ ਗੁਸਲਖਾਨੇ ਵਿਚ ਚਲੀ ਗਈ।

**

50.