ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੯
ਆਜੀਬ ਗਲ, ਉਹਦਾ ਨਮ ਭੀ ਕਿਸ਼ੋਰ ਤੇ ਉਹਦੇ ਨੌਕਰ ਦਾ ਨਾਮ ਭੀ ਕਿਸ਼ੋਰ। ਰੋਟੀ ਖਾਣ ਪਿੱਛੋਂ ਜਦ ਕਿਸ਼ੋਰ ਅੱਧੇ ਘੰਟੇ ਲਈ ਕਿਤੇ ਬਾਹਰ ਗਿਆ ਤਾਂ ਕਿਸ਼ੋਰ ਰਸੋਈਆ ਮੇਰੇ ਸਾਹਮਣੇ ਆ ਖੜਾ ਹੋਇਆ ਅਤੇ ਬੋਲਿਆ--ਤੂੰ ਬਹੁਤ ਹੀ ਭਾਗਵਨ ਏ ਬੇਟੀ।
'ਕਿਸ ਤਰਾਂ ?' ਮੈਂ ਉਹਦੇ ਵਲ ਹੈਰਾਨਗੀ ਨਾਲ ਵੇਖਦੇ ਹੋਏ ਪੁਛਿਆ।
ਇਸ ਘਰ ਵਿਚ ਕੋਈ ਭਗਵਾਨ ਹੀ ਆ ਸਕਦਾ ਸੀ, ਜਿਥੇ ਦੌਲਤ ਅਮੀਨਵੀ ਹੈ। ਜਿਥੇ ਕਿਸ਼ੋਰ ਬਾਬੂ ਜਿਹਾ ਹੀਰਾ ਹੈ। ਜਿਸ ਦੀ ਰੀਸ ਕਰਨ ਵਾਲਾ ਇਹ ਸਾਰੀ ਬੰਬਈ ਵਿਚ ਕੋਈ ਦੂਜਾ ਨਹੀਂ ਹੈ। ਕਿਸ਼ੋਰ ਰਸੋਈਏ ਨੇ ਦਸਿਆ।
‘ਭਲਾ ਕਿਤਨੀ ਕੁ ਆਮਦਨ ਹੈ ਇਹਨਾਂ ਦੀ ?' ਪਤਾ ਨਹੀਂ ਇਹ ਸਵਾਲ ਮੇਰੇ ਮੂੰਹੋ ਨਿਕਲ ਗਿਆ।
‘ਕਈ ਗਿਣਤੀ ਮਿਣਤੀ ਥੋੜੀ ਹੈ। ਸਾਲ ਵਿਚ ਇਕ ਅੱਧੀ ਫਿਲਮ ਵਿਚ ਹੀ ਕੰਮ ਕਰ ਕੇ ਦੋ ਚਾਰ ਲਖ ਲੈ ਅਉਦੇ ਹਨ, ਤੇ ਘਰ 'ਚ ਏਨਾ ਕੁਝ ਹੈ ਕਿ ਇਹਨਾਂ ਨੂੰ ਕੰਮ ਕਰਨ ਦੀ ਲੋੜ ਨਹੀ, ੯-੧੦ ਲਖ ਰੁਪਿਆ ਤਾਂ ਸ਼ਾਹਨੀ ਛਡਕੇ ਗਈ ਹੈ, ਉਹ ਬੈਂਕ ਵਿਚ ਪਿਆ ਹੈ, ਤੇਰੇ ਨਾਮ।' ਉਸ ਨੇ ਇਹ ਇਕ ਨਵੀ ਗਲ ਦਸ ਕੇ ਮੈਨੂੰ ਹੋਰ ਭੀ ਹਰਾਨ ਕਰ ਦਿਤਾ।
74.