ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/129

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਖਾਣ ਖੁੰਢ ਪਾੜਦਾ ਨੀ
ਖੁੱਡ ਖਿੱਲ ਛੱਡਦਾ ਨੀ
ਚਿੜੀ ਵਿਚਾਰੀ ਕਿਕਣ ਜੀਵੇ

ਨਿਰਾਸ਼ ਹੋਕੇ ਚਿੜੀ ਬਿੱਲੀਆਂ ਪਾਸ ਗਈ। ਉਹਨੇ ਉਹਨਾਂ ਨੂੰ ਆਪਣੀ ਸਾਰੀ ਵਾਰਤਾ ਦੱਸੀ ਤੇ ਕਿਹਾ, “ਬਿੱਲੀਓ ਬਿੱਲੀਓ ਤੁਸੀਂ ਚਹਿਆਂ ਨੂੰ ਖਾ ਲਵੇ।

ਬਿੱਲੀਆਂ ਝੱਟ ਬੋਲੀਆਂ, “ਲਿਆ ਅਸੀਂ ਹੁਣੇ ਖਾਨੀਆਂ।

ਚਿੜੀ ਬਿੱਲੀਆਂ ਨੂੰ ਲੈ ਕੇ ਚੂਹਿਆਂ ਪਾਸ ਪੁੱਜੀ। ਚੂਹੇ ਬਿੱਲੀਆਂ ਨੂੰ ਵੇਖ ਡਰ ਕੇ ਕਹਿੰਦੇ, “ਚਿੜੀਏ ਅਸੀਂ ਹੁਣੇ ਜਾ ਕੇ ਊਂਠਾਂ ਦੀਆਂ ਨਕਲਾਂ ਟੁੱਕਦੇ ਆਂ।'

ਉਹ ਚੂਹਿਆਂ ਨੂੰ ਲੈ ਕੇ ਊਂਠਾਂ ਪਾਸ ਗਈ। ਊਂਠਾਂ ਨੇ ਚੂਹੇ ਵੇਖ ਕੇ ਆਖਿਆ, "ਅਸੀਂ ਹੁਣੇ ਸਾਰਾ ਪਾਣੀ ਸੜਾਕੇ ਜਾਂਦੇ ਆਂ।"

ਚਿੜੀ ਊਂਠਾਂ ਸਣੇ ਦਰਿਆ ਤੇ ਪੁੱਜੀ। ਦਰਿਆ ਝੱਟਪੱਟ ਬੋਲਿਆ, “ਮੈਂ ਹੁਣੇ ਅੱਗ ਬੁਝਾ ਦਿਨਾਂ।”

ਦਰਿਆ ਹੈਰੀਂ ਚਿੜੀ ਸਮੇਤ ਅੱਗ ਪਾਸ ਗਏ। ਅੱਗ ਨੇ ਆਪਣਾ ਪਹਿਲਾ ਫੈਸਲਾ ਬਦਲ ਲਿਆ ਕਹਿੰਦੀ, “ਚਿੜੀਏ ਚਿੜੀਏ ਮੈਂ ਹੁਣੇ ਜਾ ਕੇ ਸੋਟਿਆਂ ਨੂੰ ਜਾਲਦੀ ਆਂ।"

ਅੱਗ ਤੇ ਚਿੜੀ ਸੋਟਿਆਂ ਕੋਲ ਗਏ। ਅੱਗ ਨੂੰ ਦੋਖ ਉਹ ਡਰ ਕੇ ਕਹਿੰਦੇ, “ਚਿੜੀਏ ਚਿੜੀਏ ਅਸੀਂ ਹੁਣੇ ਜਾ ਕੇ ਸੱਪਾਂ ਨੂੰ ਮਾਰਦੇ ਆਂ।"

ਚਿੜੀ ਤੇ ਸੋਟੇ ਸੱਪਾਂ ਕੋਲ ਗਏ। ਸੋਟੇ ਵੇਖ ਸੱਪ ਡਰ ਗਏ ਕਹਿੰਦੇ, “ਚਿੜੀਏ ਚਿੜੀਏ ਅਸੀਂ ਹੁਣੇ ਜਾ ਕੇ ਰਾਣੀ ਨੂੰ ਡੰਗਦੇ ਆਂ।"

ਚਿੜੀ ਇੱਕ ਸੱਪ ਲੈ ਕੇ ਰਾਣੀ ਕੌਲ ਆਈ। ਸੱਪ ਨੂੰ ਦੇਖ ਰਾਣੀ ਕੰਬਣ ਲੱਗੀ ਕਹਿੰਦੀ, “ਚਿੜੀਏ ਮੈਂ ਹੁਣੇ ਜਾ ਕੇ ਰਾਜੇ ਨਾਲ ਰੁੱਸਦੀ ਆਂ।”

ਚਿੜੀ ਰਾਣੀ ਨਾਲ ਰਾਜੇ ਪਾਸ ਆਈ। ਰਾਜਾ ਕਹਿੰਦਾ, “ਮੈਂ ਹੁਣੇ ਤਰਖਾਣ ਨੂੰ ਮਾਰਦਾਂ।"

ਚਿੜੀ ਤੇ ਰਾਜਾ ਤਖਾਣ ਕੋਲ ਚਲੇ ਗਏ। ਰਾਜੇ ਨੂੰ ਚਿੜੀ ਨਾਲ ਦੇਖ ਤਖਾਣ ਨੇ ਬੇਨਤੀ ਕੀਤੀ, “ਚਿੜੀ ਚਿੜੀਏ ਮੈਂ ਹੁਣੇ ਜਾ ਕੇ ਖੁੰਢ ਪਾੜਦਾਂ।"

ਤਖਾਣ ਆਪਣੇ ਮੋਢੇ ਤੇ ਕੁਹਾੜਾ ਰੱਖ ਕੇ ਚਿੜੀ ਨਾਲ ਖੁੰਢ ਪਾੜਨ ਪੁੱਜਿਆ। ਤਖਾਣ ਨੂੰ ਦੇਖ ਕੇ ਖੰਢ ਨੇ ਰੌਲਾ ਪਾ ਦਿੱਤਾ। “ਚਿੜੀਏ ਚਿੜੀਏ ਮੈਂ ਹੁਣੇ ਖਿੱਲ ਛੱਡਦਾਂ।”

ਇਹ ਆਖ ਖੰਢ ਨੇ ਖੱਲ ਛੱਡ ਦਿੱਤੀ। ਚਿੜੀ ਨੇ ਖਿੱਲ ਆਪਣੀ ਚੰਝ ਵਿੱਚ ਲਈ ਤੇ ਫੁਰਰ ਕਰਦੀ ਹਵਾ ਵਿੱਚ ਉੱਡ ਗਈ।

125