ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/130

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਮੈਂ ਜਿਉਂਦਾ ਮੈਂ ਜਾਗਦਾ

ਇੱਕ ਸੀ ਬਟੇਰਾ ਤੇ ਇੱਕ ਸੀ ਬਟੇਰੀ। ਬਟੇਰਾ ਹਰ ਰੋਜ਼ ਜੱਟ ਦੇ ਖੇਤ ਚੁਗਣ ਜਾਇਆ ਕਰੇ। ਬਟੇਰੀ ਉਹਨੂੰ ਬਹੁਤੇਰਾ ਰੋਕਦੀ ਕਿ ਉਹ ਜੱਟ ਦੋ ਖੇਤ ਨਾ ਜਾਵੇ ਪਰ ਬਟੋਰਾ ਨਾ ਟਲਿਆ। ਆਖਰ ਇੱਕ ਦਿਨ ਜੱਟ ਨੇ ਉਹਨੂੰ ਜਾਲ ਪਾਕੇ ਫੜ ਲਿਆ ਜਦੋਂ ਜੱਟ ਬਟੇਰੇ ਨੂੰ ਲੈ ਕੇ ਤੁਰਨ ਲੱਗਿਆ ਤਾਂ ਬਟੇਰੀ ਬੋਲੀ : ਮੈਂ ਤੈਨੂੰ ਬਰਜ ਰਹੀ ਬਰਜਾ ਰਹੀ ਤੂੰ ਜੱਟ ਦੇ ਖੇਤ ਨਾ ਜਾਈਂ ਵੇ ਬਟੋਰਿਆ ਬਟੋਰੋ ਨੇ ਫੜਿਆਂ ਫੜਾਇਆਂ ਉੱਤਰ ਦਿੱਤਾ : ਮੈਂ ਜਿਉਂਦਾ ਮੈਂ ਜਾਗਦਾ ਤੂੰ ਮੁੜ ਬੱਚੜਿਆਂ ਕੋਲ ਜਾਈਂ ਨੀ ਬਟੇਰੀਏ ਬਟੇਰੀ ਆਪਣੇ ਬੱਚਿਆਂ ਕੋਲ ਚਲੀ ਗਈ ਤੇ ਜੱਟ ਬਟੇਰੋ ਨੂੰ ਨਾਲ ਲੈ ਕੇ ਆਪਣੇ ਘਰ ਆ ਗਿਆ। ਜਦ ਉਹ ਬਟੇਰੋ ਨੂੰ ਵੱਢ ਚੁੱਕਿਆ ਤਾਂ ਬਟੇਰੀ ਆ ਕੇ ਬੋਲੀ : ਮੈਂ ਤੈਨੂੰ ਬਰਜ ਰਹੀ ਬਰਜਾ ਰਹੀ ਤੂੰ ਜੱਟ ਦੇ ਖੇਤ ਨਾ ਜਾਈਂ ਵੇ ਬਟੇਰਿਆ ਵੱਢੇ ਪਏ ਬਟੋਰੇ ਨੇ ਉੱਤਰ ਮੋੜਿਆ : ਮੈਂ ਜਿਉਂਦਾ ਮੈਂ ਜਾਗਦਾ ਤੂੰ ਮੁੜ ਬੱਚੜਿਆਂ ਕੋਲ ਜਾਈਂ ਨੀ ਬਟੇਰੀਏ ਜੱਟ ਨੇ ਵੱਢੇ ਹੋਏ ਬਟੇਰੇ ਨੂੰ ਪਤੀਲੇ ਵਿੱਚ ਪਾ ਕੇ ਰਿਝਣ ਲਈ ਚੁਲ੍ਹੇ ਉੱਤੇ ਰੱਖ ਦਿੱਤਾ। ਬਟੇਰੀ ਨੇ ਫੇਰ ਆਵਾਜ਼ ਮਾਰੀ : ਮੈਂ ਤੈਨੂੰ ਬਰਜ ਰਹੀ ਬਰਜਾ ਰਹੀ 126