ਦਿਓ ਆਥਣ ਨੂੰ ਆਦਮ ਬੋ ਆਦਮ ਬੋ ਕਰਦਾ ਆਇਆ। ਕਹਿੰਦਾ, “ਪੁੱਤਰੀ ਏਥੇ ਆਦਮੀ ਦਾ ਮੁਸ਼ਕ ਮਾਰਦੈ।”
ਉਹ ਕਹਿੰਦੀ, “ਤੂੰ ਕਿਤੇ ਬਾਰਾਂ-ਬਾਰਾਂ ਕੋਹਾਂ ਵਿੱਚ ਆਦਮੀ ਨੀ ਛੱਡਿਆ, ਏਥੇ ਕਿੱਥੇ।”
ਦਿਓ ਦਿਨ ਚੜ੍ਹੇ ਬਾਹਰ ਚਲਿਆ ਗਿਆ। ਬਾਹਮਣ ਨੂੰ ਕੁੜੀ ਨੇ ਮੁੱਖੀ ਤੋਂ ਆਦਮੀ ਬਣਾ ਲਿਆ। ਬਾਹਮਣ ਨੇ ਕੁੜੀ ਨੂੰ ਕਿਹਾ, “ਤੂੰ ਆਪਣੇ ਬਾਪ ਤੋਂ ਪੁੱਛੀ ਕਿਤੇ ਮੈਂ ਮੰਗੀ, ਕਿਤੇ ਮੈਂ ਵਿਆਹੀ, ਜੇ ਤੈਨੂੰ ਕੋਈ ਮਾਰ ਦਵੇ ਤਾਂ ਮੈਂ ਏਥੇ ਜੋਗੀਓ ਰਹਿਗੀ।
ਦਿਓ ਆਥਣ ਨੂੰ ਆਇਆ। ਆ ਕੇ ਕਹਿੰਦਾ, “ਐਥੇ ਆਦਮੀ ਦਾ ਮੁਸ਼ਕ ਮਾਰਦੈ।
ਉਹ ਕਹਿੰਦੀ, “ਤੈਂ ਕਿਤੇ ਏਥੇ ਕੋਈ ਛਡਿਐ।”
ਫੇਰ ਕੁੜੀ ਉਹਨੂੰ ਪੁੱਛਦੀ ਐ, “ਕਿਤੇ ਮੈਂ ਮੰਗੀ, ਕਿਤੇ ਮੈਂ ਵਿਆਹੀ, ਜੇ ਬਾਹਰ ਤੈਨੂੰ ਕੋਈ ਮਾਰ ਦਵੇ ਤਾਂ ਮੈਂ ਏਥੇ ਜੋਗੀ ਹੀ ਰਹਿਗੀ।
ਉਹ ਕਹਿੰਦਾ, “ਮੈਂ ਨੀ ਮਰਦਾ।
"ਬੜੇ ਬੜੇ ਮਰਗੇ ਤੂੰ ਕੀਹਦੇ ਪਾਣੀਹਾਰ ਐਂ।"
ਉਹ ਕਹਿੰਦਾ, “ਸਮੁੰਦਰ ਦੇ ਗੱਭੇ ਚਨਣ ਰੁੱਖ ਐ। ਉਹਦੇ ਉਪਰ ਤੋਤੇ ਦਾ ਪਿੰਜਰੈ ਉਹਦੇ ਵਿੱਚ ਮੇਰੀ ਜਾਨ ਐ। ਮੈਂ ਤੈਨੂੰ ਮੰਗ ਤਾਂ ਆਇਆ ਤੀ ਪਰ ਉਹ ਮੈਨੂੰ ਲੱਭਦਾ ਨੀ।””
ਦੂਏ ਦਿਨ ਫਿਰ ਦਿਓ ਬਾਹਰ ਚਲਿਆ ਗਿਆ। ਬਾਹਮਣ ਫੇਰ ਆਦਮੀ ਬਣ ਗਿਆ। ਉਹ ਪੁਛਦੈ, “ਤੂੰ ਪੁੱਛਿਆ ਸੀ?
ਕਹਿੰਦੀ, “ਮੈਂ ਪੁੱਛਿਆ ਸੀ ਉਹਨੇ ਮੈਨੂੰ ਦੱਸਿਐ ਬਈ ਸਮੁੰਦਰ ਦੇ ਗੱਭੇ ਚਨਣ ਰੁੱਖ ਤੇ ਤੋਤੇ ਦਾ ਪਿੰਜਰਾ ਲਟਕਦੈ, ਉਸ ਵਿੱਚ ਮੇਰੀ ਜਾਨ ਐ। ਮੈਂ ਤੈਨੂੰ ਮੰਗ ਤਾਂ ਆਇਆਂ ਉਹ ਮੈਨੂੰ ਲੱਭਦਾ ਨੀ। ਦਿਓ ਨੇ ਦੱਸਿਐ ਇੱਕ ਤਾਂ ਮੇਰੀ ਉਥੇ ਰਹਿਗੀ ਟਮ ਟਮ, ਇੱਕ ਅਮੀਜਲ ਦਾ ਡੱਬਾ, ਉਹ ਕਹਿੰਦਾ ਬਈ ਮੈਂ ਉਹਨੂੰ ਟੋਲਦਾ ਫਿਰਦਾਂ, ਉਹ ਮੈਨੂੰ ਲੱਭਦਾ ਨੀ।
ਬਾਹਮਣ ਨੇ ਸੋਚਿਆ ਇਹ ਤਾਂ ਮਹੀਂ ਆਂ। ਫੇਰ ਉਹ ਕੁੜੀ ਨੂੰ ਕਹਿੰਦਾ, “ਜੀਹਦੀ ਥੋਨੂੰ ਕਸਮ ਐ। ਉਹਦੀ ਕਸਮ ਖਵਾ ਕੇ ਤਾਂ ਮੈਨੂੰ ਮੂਹਰੇ ਕਰੀਂ।”
ਆਥਣ ਨੂੰ ਦਿਓ ਆਇਆ। ਉਹ ਉਸ ਨੂੰ ਕਹਿੰਦੀ ਐ, “ਜੇ ਮੇਰਾ ਮੰਗੇਤਰ ਆ ਜਾਵੇ ਤਾਂ ਤੂੰ ਉਸ ਨੂੰ ਮਾਰੇਂਗਾ ਤਾਂ ਨੀ।
ਉਹ ਕਹਿੰਦਾ, “ਨਹੀਂ। ਉਹ ਕਹਿੰਦੀ “ਖਾ ਕਸਮ। “ਕਸਮ ਐ ਮੈਨੂੰ ਨਬੀ ਰਸੂਲ ਦੀ।
ਉਸ ਨੇ ਝਟ ਬਾਹਮਣ ਨੂੰ ਮੂਹਰੇ ਖੜਾ ਕਰ ਦਿੱਤਾ। ਦਿਓ ਕਹਿੰਦਾ, “ਲਿਆ ਮੇਰੀਆਂ ਨਿਸ਼ਾਨੀਆਂ
ਬਾਹਮਣ ਨੇ ਟਮ ਟਮ ਸੁੱਟ ਦਿੱਤੀ, ਅਮੀਜਲ ਦਾ ਡੱਬਾ ਸੁੱਟ ਦਿੱਤਾ ਤੇ ਧੋਤੀ ਦਾ ਪੱਲੂ ਵੀ ਦੇ ਦਿੱਤਾ। ਦਿਓ ਬੋਲਿਆ, “ਠੀਕ ਐ।”
ਦਿਓ ਨੇ ਲੜਕੀ ਦਾ ਡੋਲਾ ਬਾਹਮਣ ਨੂੰ ਦੇ ਦਿੱਤਾ।
31