ਅਗਲੇ ਦਿਨ ਬਾਹਮਣ ਦਿਓ ਨੂੰ ਬੋਲਿਆ, “ਪਿਤਾ ਮੈਂ ਹੁਣ ਜਾਣੈ। ਫੇਰ ਤੇਰੀ ਲੜਕੀ ਨੂੰ ਲੈ ਕੇ ਜਾਊਂਗਾ।”|
ਬਾਹਮਣ ਫੇਰ ਅਗਾਂਹ ਤੁਰ ਪਿਆ। ਰਾਹ ਵਿੱਚ ਉਹਨੂੰ ਫੇਰ ਇੱਕ ਕੰਚ ਦਾ ਮਕਾਨ ਆਇਆ। ਉਹਨੇ ਤਲਵਾਰ ਦੀ ਨੋਕ ਨਾਲ ਮਕਾਨ ਦੀ ਬਾਰੀ ਖੋਹਲੀ ਤੇ ਅੰਦਰ ਜਾ ਵੜਿਆ। ਅੰਦਰ ਗਿਆ ਤੇ ਕੀ ਵੇਖਦੈ ਅੰਦਰ ਦਿਓਣੀ ਦੀ ਲੜਕੀ ਬੈਠੀ ਐ। ਉਹ ਪਹਿਲਾਂ ਹੱਸ ਪਈ ਤੋ ਮਗਰੋ ਰੋ ਪਈ। ਉਹ ਕਹਿੰਦਾ, “ਤੂੰ ਰੋਈ ਕਿਉਂ ਤੇ ਹੱਥੀ ਕਿਉਂ? ਉਹ ਕਹਿੰਦੀ, “ਹੱਸੀ ਤਾਂ ਮੈਂ ਤਾਂ ਆਂ ਮੈਂ ਕਦੇ ਆਦਮੀ ਨੂੰ ਵੇਖਿਆ ਹੋਈ ਤਾਂ ਆਂ ਮੇਰੀ ਮਾਂ ਦਿਓਣੀ ਐ ਉਹ ਤੈਨੂੰ ਖਾ ਲਊਗੀ।"
ਫੇਰ ਉਹ ਕਹਿੰਦਾ, “ਹੁਣ ਤਾਂ ਤੇਰੇ ਈ ਰੱਖਣ ਦਾਂ।” ਉਹ ਵੀ ਇਮਾਨਦਾਰ ਸੀ। ਉਹਨੇ ਮੱਖੀ ਬਣਾ ਕੇ ਕੌਲੇ ਨਾਲ ਲਾ ਲਿਆ। ਆਥਣ ਨੂੰ ਉਹ ਦਿਓਣੀ ਆਈ। ਕਹਿੰਦੀ, "ਏਥੇ ਆਦਮੀ ਦਾ ਮੁਸ਼ਕ ਮਾਰਦੈ।"
"ਏਥੇ ਆਦਮੀ ਕਿਥੇ ! ਤੂੰ ਤਾਂ ਬਾਰਾਂ-ਬਾਰਾਂ ਕੋਹ ਵਿੱਚ ਆਦਮੀ ਨੀ ਛੱਡਿਆ।"
ਸਵੇਰੇ ਦਿਓਣੀ ਬਾਹਰ ਨੂੰ ਚਲੀ ਗਈ। ਬਾਹਮਣ ਦਾ ਉਸ ਨੇ ਮੁੜ ਆਦਮੀ ਬਣਾ ਲਿਆ। ਉਹ ਕਹਿੰਦਾ, “ਤੂੰ ਆਪਣੀ ਮਾਂ ਨੂੰ ਮੈਂ ਪੁਛੀ ਕਿਤੇ ਮੈਂ ਮੰਗੀ, ਕਿਤੋ ਮੈਂ ਵਿਆਹੀ, ਜੇ ਤੈਨੂੰ ਕੋਈ ਬਾਹਰ ਮਾਰ ਦੇਵੇ ਮੈਂ ਤਾਂ ਏਥੇ ਜੋਗੀਓ ਰਹਿਗੀ।"
ਉਹਨੇ ਫਿਰ ਆਥਣ ਨੂੰ ਉਹਨੂੰ ਮੱਖੀ ਬਣਾ ਕੇ ਕੌਲੇ ਨਾਲ ਲਾ ਲਿਆ। ਦਿਓਣੀ ਆਥਣ ਨੂੰ ਆਈ। ਦਿਓਣੀ ਦੀ ਲੜਕੀ ਪੁੱਛਦੀ ਐ, ਕਿਤੇ ਮੈਂ ਮੰਗੀ, ਕਿਤੇ ਮੈਂ ਵਿਆਹੀ ਜੇ ਤੈਨੂੰ ਕੋਈ ਬਾਹਰ ਮਾਰ ਦਏ ਮੈਂ ਕਿਤੇ ਜੋਗੀ ਨਾ ਰਹਿਗੀ ।
ਦਿਓਣੀ ਕਹਿੰਦੀ, “ਤੈਨੂੰ ਮੰਗ ਤਾਂ ਆਈਂ ਆਂ, ਉਹ ਮੈਨੂੰ ਲੱਭਦਾ ਨੀ?”
ਉਹ ਦੁਏ ਦਿਨ ਚਲੀ ਗਈ। ਉਸ ਨੇ ਫੇਰ ਬਾਹਮਣ ਨੂੰ ਆਦਮੀ ਬਣਾ ਲਿਆ। ਦਿਓਣੀ ਦੀ ਲੜਕੀ ਕਹਿੰਦੀ, “ਦਿਓਣੀ ਕਹਿੰਦੀ ਬਈ ਮੈਂ ਮੰਗ ਤਾਂ ਆਈ ਆਂ, ਉਹ ਮੈਨੂੰ ਲੱਭਦਾ ਨੀ।
ਬਾਹਮਣ ਕਹਿੰਦਾ, “ਉਹ ਤਾਂ ਮਹੀਂ ਆਂ, ਤੂੰ ਉਸ ਨੂੰ ਕਸਮ ਖਲਾਈਂ ਤਾਂ ਮੈਂਨੂੰ ਮੂਹਰੇ ਕਰੀਂ।”
ਦਿਓਣੀ ਆਥਣ ਵੇਲੇ ਆਈ। ਦਿਓਣੀ ਦੀ ਕੁੜੀ ਕਹਿੰਦੀ, “ਜੇ ਉਹ ਤੇਰੇ ਕੋਲ ਆ ਜਾਵੇ ਉਸ ਨੂੰ ਮਾਰੇਂਗੀ ਤਾਂ ਨਾ।”
ਉਹ ਕਹਿੰਦੀ, “ਨਹੀਂ।”
“ਖਾ ਕਸਮ |"
“ਮੈਨੂੰ ਕਸਮ ਨਵੀ ਰਸੂਲ ਦੀ।
ਉਸ ਨੇ ਬਾਹਮਣ ਮੁਹਰੇ ਕਰ ਦਿੱਤਾ।
“ਲਿਆ ਮੇਰੀ ਨਿਸ਼ਾਨੀ।
ਬਾਹਮਣ ਨੇ ਘੱਗਰੀ ਦਾ ਪੱਲਾ ਮੂਹਰੇ ਸੁੱਟ ਦਿੱਤਾ।
ਫਿਰ ਦਿਓਣੀ ਨੇ ਅੱਗ ਵਾਲੀ। ਤੇ ਆਪਣੀ ਲੜਕੀ ਦੇ ਫੇਰੇ ਦੇ ਦਿੱਤੇ।
ਇੱਕ ਦਿਨ ਲੰਘ ਗਿਆ। ਬਾਹਮਣ ਦਿਓਣੀ ਨੂੰ ਬੋਲਿਆ, “ਮੈਂ ਜਾਣੈ।” ਉਹ ਕਹਿੰਦੀ, “ਜਾਹ।
ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/36
ਦਿੱਖ
ਇਹ ਸਫ਼ਾ ਪ੍ਰਮਾਣਿਤ ਹੈ
32