ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਦਿਓਣੀ ਦੀ ਕੁੜੀ ਬਾਹਮਣ ਨੂੰ ਕਹਿੰਦੀ, “ਤੂੰ ਐਸ ਤੋਂ ਇੱਕ ਗਜ਼ ਮੰਗਲੀਂ ’ਤੇ ਇੱਕ ਸੀਸ ਦੁੱਪਟਾ।"
ਦਿਓਣੀ ਬਾਹਮਣ ਨੂੰ ਕਹਿੰਦੀ, “ਮੰਗ ਜਿਹੜਾ ਕੁਝ ਮੰਗਣੈ।”
ਉਹ ਕਹਿੰਦਾ, “ਤੇਰਾ ਦਿੱਤਾ ਸਭ ਕੁਝ ਐ।”
ਦਿਓਣੀ ਕਹਿੰਦੀ, “ਦੂਜਾ ਬਚਨ ਐ, ਮੰਗ ਲੈ ਜਿਹੜਾ ਕੁਝ ਮੰਗਣੈ।”
ਬਾਹਮਣ ਕਹਿੰਦਾ, “ਮੈਨੂੰ ਇਕ ਸੀਸ ਦੁੱਪਟਾ ਦੇ ਦੇ ਤੇ ਇੱਕ ਗਜ਼।"
ਦਿਓਣੀ ਨੇ ਫੇਰ ਉਹਨੂੰ ਦੋਨੋਂ ਦੇ ਦਿੱਤੇ। ਦਿਓਣੀ ਦੀ ਲੜਕੀ ਤੇ ਬਾਹਮਣ ਦੋਨੋਂ ਤੁਰ ਪਏ ਤੇ ਦਿਓ ਦੇ ਘਰ ਆ ਗਏ।
ਦੂਜੇ ਦਿਨ ਬਾਹਮਣ ਦਿਓ ਨੂੰ ਕਹਿੰਦਾ, “ਮੈਂ ਜਾਣੈ।
ਦਿਓ ਦੀ ਲੜਕੀ ਨੇ ਬਾਹਮਣ ਨੂੰ ਆਖਿਆ, “ਤੂੰ ਦਿਓ ਤੋਂ ਇੱਕ ਟੋਕਰਾ ਲੈ ਲਈਂ।"
ਦਿਓ ਕਹਿੰਦਾ, “ਮੰਗ ਜਿਹੜਾ ਕੁਝ ਮੰਗਣੈ।"
ਉਹ ਕਹਿੰਦਾ, “ਤੇਰਾ ਦਿੱਤਾ ਸਭ ਕੁਝ ਐ।” ਦਿਓ ਕਹਿੰਦਾ, “ਦੁਆ ਬਚਨ ਐ, ਮੰਗ ਲੈ ਜਿਹੜਾ ਕੁਝ ਮੰਗਣੈ।"
ਬਾਹਮਣ ਕਹਿੰਦਾ, “ਮੈਨੂੰ ਟੋਕਰਾ ਦੇ ਦੇ।
ਦਿਓ ਨੇ ਟੋਕਰਾ ਦੇ ਦਿੱਤਾ।
ਉਹ ਓਥੋਂ ਟੋਕਰਾ ਲੈ ਕੇ ਤੁਰ ਪਏ ਤੇ ਸ਼ਾਹੂਕਾਰ ਦੇ ਘਰ ਆ ਗਏ। ਸ਼ਾਹੂਕਾਰ ਦੀ ਬੇਟੀ ਕਹਿੰਦੀ, “ਸ਼ਾਹੂਕਾਰ ਕੋਲ ਇਕ ਕੰਡਿਆਲੈ, ਉਹ ਇਸ ਤੋਂ ਲੈ ਲਈਂ।"
ਬਾਹਮਣ ਕਹਿੰਦਾ, “ਮੈਂ ਹੁਣ ਜਾਣੈ।”
ਸ਼ਾਹੂਕਾਰ ਕਹਿੰਦਾ, “ਜਾਹ।
ਫੇਰ ਸ਼ਾਹਕਾਰ ਬੋਲਿਆ, “ਮੰਗ ਜਿਹੜਾ ਕੁਝ ਮੰਗਣੈ।"
ਬਾਹਮਣ ਕਹਿੰਦਾ, “ਤੇਰਾ ਦਿੱਤਾ ਸਭ ਕੁਝ ਐ।”
“ਦੂਜਾ ਬਚਨ ਐ, ਮੰਗ ਲੈ।"
ਬਾਹਮਣ ਕਹਿੰਦਾ, “ਮੈਨੂੰ ਇਕ ਕੰਡਿਆਲਾ ਦੇ ਦੇ।”
ਉਹਨੇ ਕੰਡਿਆਲਾ ਦੇ ਦਿੱਤਾ।
ਫਿਰ ਸਾਰੇ ਜਣੇ ਬਾਹਮਣ ਦੇ ਘਰ ਆ ਗਏ।ਜਦ ਦੋ ਮਹੀਨੇ ਰਹਿੰਦਿਆਂ ਨੂੰ ਹੋਏ ਫੇਰ ਬਾਹਮਣ ਨੇ ਕਿਹਾ, “ਮੈਂ ਤਾਂ ਕਪੜਾ ਦੇਣੈ ਰਾਜੇ ਨੂੰ।"
ਬਾਹਮਣ ਸੋਚ ਵਿੱਚ ਸੁੱਕਣ ਲੱਗ ਪਿਆ। ਇੱਕ ਦਿਨ ਦਿਓਣੀ ਦੀ ਲੜਕੀ ਉਹਨੂੰ ਨਲਾਉਣ ਲੱਗੀ ਬੋਲੀ, “ਤੂੰ ਸੁੱਕਦਾ ਕਿਉਂ ਜਾਨੈ?"
ਕਹਿੰਦਾ, “ਮੈਂ ਰਾਜੇ ਨੂੰ ਕਪੜਾ ਦੇਣੈ।"
ਦਿਓਣੀ ਦੀ ਕੁੜੀ ਕਹਿੰਦੀ, “ਕੋਈ ਨੀ ਜਿੱਦਣ ਰਾਜੇ ਨੂੰ ਕਪੜਾ ਦੇਣਾ ਹੋਇਆ ਉਹਨੂੰ ਏਥੇ ਸੱਦ ਲਿਆਈਂ।”
ਦਿਓਣੀ ਦੀ ਕੁੜੀ ਨੇ ਫੇਰ ਥੀਂ ਲਿੱਪਿਆ ਤੇ ਗਜ਼ ਨੂੰ ਧੂਫ ਦੇ ਲੀ। ਉਹ ਗਜ਼ ਨਾਲ ਕੱਪੜਾ ਮਿਲਣ ਲੱਗ ਪਈ। ਕਪੜੇ ਦੇ ਢੇਰਾਂ ਦੇ ਢੇਰ ਲਾ ਦਿੱਤੇ। ਕਹਿੰਦੀ, “ਜਾ ਸੱਦ ਲਿਆ ਹੁਣ ਰਾਜੇ ਨੂੰ।”

33