ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/38

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


ਬਾਹਮਣ ਰਾਜੇ ਦੀ ਕਚਹਿਰੀ ਚਲਿਆ ਗਿਆ। ਰਾਜਾ ਬਾਹਮਣ ਨੂੰ ਕਹਿੰਦਾ, “ਲਿਆਂਦਾ ਕਪੜਾ??
“ਹਾਂ ਲਿਆਂਦਾ ਹੈ ਜੀ ਮੇਰੇ ਨਾਲ ਚੱਲੋ।"
ਰਾਜਾ ਬਾਹਮਣ ਦੇ ਘਰ ਲਿਆ ਗਿਆ। ਉਹਨੇ ਦਸ ਵੀਹ ਥਾਨ ਚੁੱਕੇ ਕਹਿੰਦਾ,"ਬੱਸ" ।
ਰਾਜੇ ਨੇ ਫੇਰ ਬਾਹਮਣ ਦੀ ਤਨਖਾਹ 100 ਰੁਪਏ ਮਹੀਨਾ ਕਰ ਦਿੱਤੀ।
ਜਿਹੜੇ ਬਜ਼ੀਰ ਅਰ ਨਾਈ ਤੇ ਉਹ ਜਲਣ ਲੱਗ ਪਏ ਕਹਿੰਦੇ, “ਇਹ ਤਾਂ ਵਧਦਾ ਈ ਜਾਂਦੈ, ਇਹਨੂੰ ਕਿਵੇਂ ਨਾ ਕਿਵੇਂ ਮਾਰੋ।"
ਬਜ਼ੀਰ ਅਰ ਨਾਈ ਰਾਜੇ ਨੂੰ ਕਹਿੰਦੇ, “ਆਪਣੇ ਘੋੜੇ ਹੁਣ ਬੁੱਢੇ ਹੋ ਗੋ ਨੇ ਬਾਹਮਣ ਤੋਂ ਨਵੇਂ ਮੰਗਾ ਲਵੋ।'
ਰਾਜੇ ਨੇ ਬਾਹਮਣ ਨੂੰ ਸੱਦਿਆ। ਉਹ ਕਹਿੰਦਾ, “ਮੈਨੂੰ, ਇੱਕ ਸਾਲ ਦੀ ਮੋਹਲਤ ਦੇ ਦੇਵੋ।"
ਰਾਜੇ ਨੇ ਮੋਹਲਤ ਦੇ ਦਿੱਤੀ।
ਬਾਹਮਣ ਕਹਿੰਦਾ, “ਪੈਸੇ ਵੀ ਦੇ ਦੋ।'
ਰਾਜਾ ਕਹਿੰਦਾ, “ਖਜਾਨੇ ਚੋਂ ਲੈ ਲੈ।”
ਬਾਹਮਣ ਸਾਰੀ ਦਿਹਾੜੀ ਘਮਾਰ ਦੀ ਗਧੀ ਲੈ ਕੇ ਢੋਂਦਾ ਰਿਹਾ। ਬਾਹਮਣ ਦੋ ਵਕਤ ਨ੍ਹਾ ਲਿਆ ਕਰੋ, ਚੰਗਾ ਪਹਿਨਿਆ ਕਰੇ ਤੇ ਚੰਗਾ ਖਾਇਆ ਕਰੋ। ਦੋ ਕੁ ਮਹੀਨੇ ਮੋਹਲਤ ਦੇ ਰਹਿ ਗਏ। ਬਾਹਮਣ ਨੂੰ ਸੋਚ ਹੋ ਗਈ ਕਿ ਮੈਂ ਰਾਜੇ ਨੂੰ ਘੋੜੇ ਦੇਣੇ ਨੇ। ਇੱਕ ਦਿਨ ਸ਼ਾਹੂਕਾਰ ਦੀ ਲੜਕੀ ਉਹਨੂੰ ਨਲਾਉਣ ਲੱਗੀ ਕਹਿੰਦੀ, “ਐਨਾ ਮਾੜਾ ਕਿਉਂ ਹੋ ਗਿਆ?"
ਬਾਹਮਣ ਕਹਿੰਦਾ, “ਮੈਂ ਰਾਜੇ ਨੂੰ ਪੰਜ ਸੌ ਘੋੜਾ ਦੇਣੈ।”
ਉਹ ਕਹਿੰਦੀ, “ਤੂੰ ਫਿਕਰ ਨਾ ਕਰ ਜਿੱਦਣ ਤੂੰ ਘੋੜੇ ਦੇਣੇ ਹੋਏ ਰਾਜੇ ਨੂੰ ਏਥੇ ਸੱਦ ਲਿਆਈਂ।
ਜਿਸ ਦਿਨ ਰਾਜੇ ਨੂੰ ਘੋੜੇ ਦੇਣੇ ਸੀ ਉਸ ਦਿਨ ਰਾਜੇ ਨੂੰ ਆਪਣੇ ਘਰ ਸੱਦ ਲਿਆ। ਸ਼ਾਹੂਕਾਰ ਦੀ ਕੁੜੀ ਨੇ ਕੰਡਿਆਲੇ ਨੂੰ ਧੂਫ ਦੇ ਕੇ, ਕੀਲਾ ਗੱਡ ਦਿੱਤਾ। ਕੀਲੇ ਨਾਲ ਉਹ ਕੰਡਿਆਲਾ ਛੁਹਾਵੇ ਤੇ ਕੀਲੇ ਤੋਂ ਘੋੜਾ ਬਣ ਕੇ ਖੜ ਜਾਵੇ। ਰਾਜਾ ਇੱਕ ਲੈ ਜਾਵੇ। ਆਉਂਦੇ ਨੂੰ ਛੇ ਸੱਤ ਹੋਰ ਬਣਾ ਦੇਵੇ। ਇਸ ਤਰ੍ਹਾਂ ਪੰਜ ਸੌ ਘੋੜੇ ਬਣਾ ਦਿੱਤੇ।
ਰਾਜੇ ਨੇ ਬਾਹਮਣ ਦੀ ਤਨਖਾਹ ਤਿੰਨ ਸੌ ਕਰਤੀ। ਜ਼ੀਰ ਤੇ ਨਾਈ ਹੋਰ ਸਗੋ ਕਹਿੰਦੇ, ਇਹਨੂੰ ਮਾਰ ਦੇ। ਉਹ ਕਹਿੰਦੇ, “ਰਾਜਿਆਂ ਦੇ ਅਣਮਿਧ ਮੋਤੀ ਹੁੰਦੇ ਨੇ, ਇਹ ਮੰਗਾਓ।"
ਬਜ਼ੀਰ ਅਰ ਨਾਈ ਕਹਿੰਦੇ, “ਇਹਨੂੰ ਇਹ ਥਿਆਉਣੇ ਨੀ ਸਮੁੰਦਰ ਵਿੱਚ ਮਰਜੂ ਗਾ।"
ਨਾਈ ਹੋਰਾਂ ਰਾਜੇ ਨੂੰ ਕਿਹਾ। ਰਾਜੇ ਨੇ ਉਸ ਬਾਹਮਣ ਨੂੰ ਕਿਹਾ, ਬਾਹਮਣ ਕਹਿੰਦਾ, “ਮੈਨੂੰ ਇਕ ਸਾਲ ਦੀ ਮੋਹਲਤ ਦੋ ਦੋ ਤੇ ਪੈਸੇ ਵੀ ਦੇ ਦੋ। ਫੋਰ ਲੱਗ ਪਿਆ ਗਧੀ ਨਾਲ ਢੋਣ। ਸਾਰੀ ਦਿਹਾੜੀ ਢੋਈ ਗਿਆ। ਫੇਰ ਉਂਦਾ, ਧਉਂਦਾ, ਚੰਗਾ ਖਾਂਦਾ, ਚੰਗਾ

34