ਸਮੱਗਰੀ 'ਤੇ ਜਾਓ

ਪੰਨਾ:ਬਾਦਸ਼ਾਹੀਆਂ.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਜੜ੍ਹੇ ਫ਼ਕਰ ਦੌਲਤਾਂ ਚਾਹੁਣ, ਓਹ ਹਨ ਨਕਲੀ ਭੇਖੀ
'ਓਨ੍ਹਾਂ ਨੂੰ ਏਹ ਧਨ ਦੇਵਣ ਦੀ, ਲੋੜ ਨਹੀਂ ਮੈਂ ਦੇਖੀ ।'
ਮਹਾਰਾਜ ਸੁਣ ਸੋਚੀਂ ਪੈ ਗਏ,ਫਿਰ ਸਿਰ ਚੁਕ ਮੁਸਕਾਏ:-
'ਬੇਸ਼ਕ ਭੇਤ ਫ਼ਕੀਰਾਂ ਦੇ ਹਨ ਤੁਸਾਂ ਠੀਕ ਬਤਲਾਏ
'ਜਿਵੇਂ ਕਸੌਟੀ ਉਤੇ ਲਾ ਕੇ ਸੋਨਾ ਪਰਖਿਆ ਜਾਵੇ
ਤਿਉਂ ਸੋਨੇ ਤੇ ਲੱਗ ਫ਼ਕੀਰੀ ਅਪਨਾ ਭੇਦ ਬਤਾਵੇ
'ਜੋ ਫ਼ਕੀਰ ਸੋਨੇ ਨੂੰ ਚੰਬੜੇ, ਓਹ ਹੈ ਭੇਖੀ ਫ਼ਸਲੀ
‘ਸੁਥਰੇ’ ਵਾਂਗ ਸ੍ਵਰਨ ਠੁਕਰਾਵੇ,ਸਿੱਖ-ਸੰਤ ਓਹ ਅਸਲੀ ।'

ਕਿਸੇ ਲਈ ਨਹੀਂ ਰੋਂਦਾ ਕੋਈ

ਇਕ ਇਸਤਰੀ ਰੋਂਦੀ ਧੋਂਦੀ ਜੇਲਰ ਸਾਹਵੇਂ ਆਈ
ਤਰਸ ਯੋਗ, ਦੁਖ ਭਰੀ,ਨਿਮਾਣੀ, ਸੋਗਣ ਸ਼ਕਲ ਬਣਾਈ
ਬੋਲੀ 'ਐ ਸਰਕਾਰ, ਕੈਦ ਹੈ ਏਥੇ ਖਾਉਂਦ ਮੇਰਾ
'ਉਸ ਦੇ ਬਾਝੋਂ ਟੱਬਰ ਤੇ ਹੈ ਦੁੱਖਾਂ ਪਾਯਾ ਘੇਰਾ
ਉਸਦੀ ਖ਼ਾਤਰ ਮੁੰਡੇ ਕੁੜੀਆਂ ਵਿਲਕਣ, ਤੜਫਣ, ਰੋਵਣ
'ਦਿਨੇ ਰਾਤ ਏਹ ਅੱਖਾਂ ਮਿਰੀਆਂ, ਹੰਝੂ ਹਾਰ ਪਰੋਵਣ
'ਅੱਗ ਨ ਬਲਦੀ ਸਾਡੀ ਚੁਲ੍ਹੇ, ਘੜੇ ਨ ਪੈਂਦਾ ਪਾਣੀ
'ਉਸ ਦੇ ਬਿਨਾਂ ਹਰਾਮ ਹੋਈ ਹੈ ਸਾਨੂੰ ਰੋਟੀ ਖਾਣੀ
'ਇਕ ਦਿਨ ਜੇ ਘਰ ਭੇਜੋ ਉਸ ਨੂੰ ਕੰਮ ਹੈ ਨੇਕੀ ਵਾਲਾ
'ਕਈ ਗੁਣਾਂ ਇਕਬਾਲ ਆਪਦਾ, ਕਰਸੀ ਅੱਲਾ ਤਾਲਾ ।'
ਤਰਸ ਬਹੁਤ ਜੇਲਰ ਨੂੰ ਆਯਾ,ਕਹਿਣ ਲਗਾ 'ਸੁਣ ਮਾਈ,
'ਤੇਰੀ ਕਸ਼ਟ-ਕਹਾਣੀ ਨੇ ਹੈ ਬੜੀ ਖੁਤਖੁਤੀ ਲਾਈ
'ਤੇਰਾ ਪਤੀ-ਪਿਆਰ ਦੇਖ ਕੇ ਦਿਲ ਪਸੀਜਿਆ ਮੇਰਾ
'ਮੇਰੇ ਵੱਸ ਹੋਵੇ ਤਾਂ ਛੱਡਾਂ ਹੁਣ ਸੁਆਮੀ ਤੇਰਾ
'ਉਸ ਨੇ ਬੜਾ ਜਰਮ ਹੈ ਕੀਤਾ, ਬੋਰੀ ਕਣਕ ਚੁਰਾਈ
'‘ਕੈਦ ਤਦੇ ਹੋ, ਉਸ ਨੂੰ ਛਡਣਾ ਮੇਰੇ ਵੱਸ ਨ ਰਾਈ
'ਪਰ ਤੂੰ ਲੈ ਆ ਉਸ ਦੇ ਬੱਚੇ ਤੇ ਸਨਬੰਧੀ ਪ੍ਯਾਰੇ

-੭੩-