ਸਮੱਗਰੀ 'ਤੇ ਜਾਓ

ਪੰਨਾ:ਬਾਦਸ਼ਾਹੀਆਂ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੁੱਦਤ ਤੋਂ ਮੋਹਰ ਲਾ ਕੇ ਧਨ ਸ਼ੂਮ ਵਾਂਗ, ਮੂੰਹ ਤੇ
ਸਾਂਭੀ ਹੋਈ ਹੈ ਦਿਲ ਵਿਚ ਦਿਲਦਾਰ ਦੀ ਕਹਾਣੀ
ਬੁਲਬੁਲ ! ਆ ਖ਼ਤਮ ਕਰੀਏ, ਹੁਣ ਖ਼ਤਮ ਹੋ ਕੇ ਦੋਏਂ,
ਤੂੰ ਫੁੱਲ ਦੀ ਕਹਾਣੀ, ਮੈਂ ਯਾਰ ਦੀ ਕਹਾਣੀ
ਕਾਸਿਦ ! ਸੁਣਾਈ ਜਾ ਤੂੰ, ਮੁੜ ਮੁੜ, ਹਮੇਸ਼ ਮੈਨੂੰ
'ਉਸ' ਦੇ ਸਰੂਰ ਦਾਤੇ ਦੀਦਾਰ ਦੀ ਕਹਾਣੀ
ਵਲਿਆ ਹੈ ਦਿਲ ਅਜੇਹਾ, ਭਰ ਵਲਵਲੇ, ਸੁਣਾਵੇ,
ਵਲ ਵਲ ਕੇ, ਵਾਲ ਉਸ ਦੇ ਵਲਦਾਰ ਦੀ ਕਹਾਣੀ
ਹੈਰਾਨ ਹਾਂ, ਕੀ ਆਖਣ ? ਜੇ ਲੋਕ ਸੁਣਨ ਸਾਰੀ
ਤੇਰੇ ਤੇ ਮੇਰੇ ਘਰ ਦੀ ਦੀਵਾਰ ਦੀ ਕਹਾਣੀ
ਡਾਢਾ ਹੈ ਲੁਤਫ਼ ਅੌਂਦਾ, ਲੈ ਲੇ ਮਜ਼ੇ ਹਾਂ ਸੁਣਦਾ
ਜਦ ਉਸ ਦੇ ਮੱਚਕ ਮੱਚਕ, ਸ਼ਿੰਗਾਰ ਦੀ ਕਹਾਣੀ
ਦਿਲ ਹੈ ਰੀਕਾਰਡ ਮੇਰਾ, ਸੂਈ ਤਿਰਾ ਤਸੱਵਰ
ਛੋਂਹਦੇ ਹੀ ਨਿਕਲੇ ਇਸ 'ਚੋਂ, ਝਟ ਪਯਾਰ ਦੀ ਕਹਾਣੀ
ਤੁਲਸੀ ਨੇ ਅਕਲ ਕੀਤੀ, ਵਹੁਟੀ ਦੀ ਝਾੜ ਖਾ ਕੇ,
ਛੱਡ ਇਸ਼ਕ ਬਾਜ਼ੀ, ਘੋਖੀ, ਕਰਤਾਰ ਦੀ ਕਹਾਣੀ
ਕਵੀਆ ! ਤੂੰ ਲਿਖ ਦੇ ਐਸੀ, ਜਗ ਨੂੰ ਪਈ ਟਪਾਵੇ
ਦਿਲ-ਘੋੜੇ ਮੈਂਡੜੇ ਦੇ ਅਸਵਾਰ ਦੀ ਕਹਾਣੀ
ਫੈਸ਼ਨ ਹੈ ਚੂੰਕਿ ਅਜ ਕਲ੍ਹ ਇਸ਼ਕੀ ਗਪੌੜਿਆਂ ਦਾ,
'ਸੁਥਰੇ' ਭੀ ਚਾ ਰਚੀ ਏ, ਬੇਕਾਰ ਦੀ ਕਹਾਣੀ

ਪਹਿਲਾ ਸਬਕ

ਕੌਰਵ-ਪਾਂਡਵ ਦ੍ਰੋਣਾਚਾਰਜ ਪਾਸ ਪੜ੍ਹਨ ਬਿਠਲਾਏ
ਉਸ ਨੇ ਕਾ ਖਾ ਗਾ ਘਾ ਅੱਖਰ ਪ੍ਰੇਮ ਨਾਲ ਸਿਖਲਾਏ
ਉਸ ਤੋਂ ਪਿੱਛੋਂ 'ਪਹਿਲੀ-ਪੋਥੀ' ਪਾਠ ਸ਼ੁਰੂ ਕਰਵਾਯਾ
'ਕ੍ਰੋਧ ਮਤ ਕਰੋ' ਸਭ ਤੋਂ ਪਹਿਲਾ ਸਬਕ ਓਸ ਵਿਚ ਆਯਾ
ਉਸ ਤੋਂ ਬਾਦ ਅਨੇਕ ਪੁਸਤਕਾਂ ਸਭ ਭਾਈਆਂ ਨੇ ਪੜ੍ਹੀਆਂ

-੮੦-