ਸਮੱਗਰੀ 'ਤੇ ਜਾਓ

ਪੰਨਾ:ਬਾਦਸ਼ਾਹੀਆਂ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿ ਬਾਜ਼ ਆਯਦ ਪਸ਼ੇਮਾਨੀ

ਮੁਗ਼ਲ ਦਰਬਾਰ ਦਾ ਤਾਰਾ ਸੀ ਆਕਲ ਖਾਂ, ਬੜਾ ਮਾਨੀ
ਤੇ ਔਰੰਗਜ਼ੇਬ ਦੀ ਭੀ ਉਸ ਤੇ ਸੀ ਡਾਢੀ ਮਿਹਰਬਾਨੀ
ਉਦੋਂ ਜ਼ੇਬੁੱਨਿਸਾ ਸੀ ਰਾਜ ਪੁਤ੍ਰੀ ਰੂਪ ਦੀ ਰਾਨੀ
ਬੜੇ ਸ਼ਾਇਰ, ਬੜੀ ਫਾਜ਼ਿਲ,ਬੜੀ ਖੁਸ਼ਦਿਲ, ਬੜੀ ਦਾਨੀ
ਕਵੀ ਆਕਲ ਸੀ ਘਲਦਾ ਰੋਜ਼ ਲਿਖ ਲਿਖ ਸ਼ੇਅਰ ਲਾਸਾਨੀ
ਸ਼ਾਹਜ਼ਾਦੀ ਚੁਪ ਰਹੇ ਅਗੋਂ, ਵਧੇ ਆਕਲ ਦੀ ਨਾਦਾਨੀ
ਹਮੇਸ਼ਾ ਬੈਠ ਕੇ, ਲਿਵ ਲਾ, ਪਕੜ ਕਾਗਜ਼ ਅਤੇ ਕਾਨੀ
ਲਿਖੇ ਕਵਿਤਾ, ਭੁਲਾ ਸੁਧ ਬੁਧ, ਕਰੇ ਅਪਨਾ ਲਹੂ ਪਾਨੀ
ਨ ਅੱਗੋਂ ਵਰ ਜਵਾਬ ਆਵੇ, ਪਸੀਜੇ ਨਾ ਓਹ ਦਿਲ ਜਾਨੀ
ਬਿਅਕਲਾ ਵਾਂਗ ਆਕਲ ਦੀ ਵਧੇ ਦਿਨੋ ਦਿਨ ਪਰੇਸ਼ਾਨੀ
ਭੜਕ ਕੇ ਜੋਸ਼ ਵਿਚ ਉਸ ਨੌਕਰੀ ਛੱਡਣ ਦੀ ਦਿਲ ਠਾਨੀ
ਤੇ ਫ਼ੌਰਨ ਲਿਖ ਕੇ ਅਸਤੀਫ਼ਾ ਜਾ ਕੀਤਾ ਪੇਸ਼ਿ-ਸੁਲਤਾਨੀ
ਰੁਕੀ ਰੋਜ਼ੀ, ਨ ਰੁਕਿਆ ਖ਼ਰਚ, ਲੱਗੀ ਹੋਣ ਹੈਰਾਨੀ
ਦਿਨੋ ਦਿਨ ਕਰਜ਼ ਚੜ੍ਹਦਾ ਵੇਖ ਆਈ ਯਾਦ ਪੜ-ਨਾਨੀ
ਲਿਖੀ ਅਰਜ਼ੀ ਨਜ਼ਮ ਵਿਚ ਬਾਦਸ਼ਾਹ ਵਲ ਕਰ ਸਨਾਖਵਾਨੀ
ਸਫ਼ਾਰਸ਼ ਹਿਤ ਕੁਮਾਰੀ ਪਾਸ ਭੇਜੀ: 'ਐ ਮਹਾਂਦਾਨੀ
'ਲੁਆਓ ਫਿਰ ਮੇਰਾ ਰੁਜ਼ਗਾਰ,ਮਰ ਜਾਵਾਂ ਨ ਬਿਨ ਪਾਨੀ
ਕੁਮਾਰੀ ਖੂਬ ਹੱਸੀ, ਕਲਮ ਫੜ ਕੇ ਏਹ ਲਿਖੀ ਬਾਨੀ:-
'ਸ਼ੁਨੀਦਮ ਭਰਕਿ ਖ਼ਿਦਮਤ ਕਰਦ ਆਕਲ ਖਾਂ ਬ-ਨਾਦਾਨੀ
'ਚੁਰਾ ਕਾਰੇ ਕੁਨਦ ਆਕਲ ਕਿ ਬਾਜ਼ ਆਯਦ ਪਸ਼ੇਮਾਨੀ ?'

ਬੇਪ੍ਰਵਾਹੀਆਂ

ਮੈਨੂੰ ਕੀ ? ਜੇ ਨੈਣ ਕਿਸੇ ਦੇ ਸੁੰਦਰ, ਮਸਤ, ਮਤਵਾਲੇ ਨੇ
ਹੋਣ ਪਏ, ਜੇ ਕੇਸ ਕਿਸੇ ਦੇ ਨਾਗ ਸ਼ੂਕਦੇ ਕਾਲੇ ਨੇ
ਰੰਗ ਚੰਬੇਲੀ, ਬੁਲ੍ਹ ਗੁਲਾਬੀ, ਚਿਹਨ-ਚਕ੍ਰ ਅਣਿਆਲੇ ਨੇ

-੮੭-