ਪੰਨਾ:ਬਾਦਸ਼ਾਹੀਆਂ.pdf/13

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈਮੁਖ-ਬੰਦ

ਵਲੋਂ- ਸ੍ਰੀ ਮਾਨ੍ਯਵਰ ਪ੍ਰੋਫੈਸਰ ਤੇਜਾ ਸਿੰਘ ਸਾਹਿਬ

ਐਮ, ਏ., ਖ਼ਾਲਸਾ ਕਾਲਜ ਅੰਮ੍ਰਿਤਸਰ

'ਸਬਰਾ’ ਇਕ ਧਾਰਮਿਕ ਆਗੂ ਹੋਇਆ ਹੈ, ਜਿਸ ਨੇ ਧਰਮ ਦਾ ਪ੍ਰਚਾਰ ਅਤੇ ਲੋਕਾਂ ਦਾ ਸੁਧਾਰ ਸਾਫ਼-ਦਿਲੀ ਅਤੇ ਹਾਸ-ਰਸ ਦੇ ਰਾਹੀਂ ਕੀਤਾ।ਕਿਸੇ ਮਨੁੱਖ ਨੂੰ ਲੋਕਾਂ ਦੇ ਸੁਧਾਰਨ ਲਈ ਉਨ੍ਹਾਂ ਉੱਤੇ ਨੁਕਤਾਚੀਨੀ ਕਰਨ ਦਾ ਹੱਕ ਨਹੀਂ, ਜਿਸ ਵਿਚ ਇਹ ਦੋ ਗੁਣ, ਸਾਫ਼-ਦਿਲੀ ਤੇ ਹਾਸ-ਰਸ ਨਾ ਹੋਣ। ਜੇ ਉਸ ਦਾ ਦਿਲ ਮੈਲਾ, ਈਰਖਾ, ਲੋਭ, ਪਾਰਟੀ-ਬਾਜ਼ੀ ਵਾਲਾ ਹੋਵੇਗਾ ਤਾਂ ਉਹ ਲੋਕਾਂ ਦੇ ਔਗੁਣ ਦੱਸ ਦੱਸ ਕੇ ਉਨ੍ਹਾਂ ਨੂੰ ਸ਼ਰਮਿੰਦਾ ਨਹੀਂ ਕਰ ਸਕੇਗਾ, ਕਿਉਂਕਿ ਉਨ੍ਹਾਂ ਨੂੰ ਪਤਾ ਹੋਵੇਗਾ ਕਿ ਇਹ ਨੁਕਤਾਚੀਨੀ ਅਪਸ੍ਵਾਰਥ ਵਾਲੀ ਹੈ, ਨੇਕ ਨੀਯਤੀ ਨਾਲ ਨਹੀਂ ਕੀਤੀ ਜਾ ਰਹੀ। ਉਸ ਵਿਚ ਹਾਸ-ਰਸ ਨਾ ਹੋਣ ਕਰ ਕੇ ਉਸ ਦੀ ਨੁਕਤਾਚੀਨੀ ਗੁੱਸੇ ਵਾਲੀ ਚੋਭਵੀਂ, ਕਾਟਵੀਂ ਜਹੀ ਹੋਵੇਗੀ, ਅਤੇ ਲੋਕਾਂ ਨੂੰ ਸੰਵਾਰਣ ਦੀ ਥਾਂ ਗੁੱਸੇ ਕਰਕੇ ਵਿਗਾੜ ਦੇਵੇਗੀ।'ਸੁਥਰਾ' ਜੀ ਅਜੇਹੇ ਨੁਕਤਾਚੀਨ ਸਨ ਕਿ ਜਾਂਦਿਆਂ ੨ ਕਿਸੇ ਨੂੰ ਟਕੋਰ ਕਰ ਜਾਣੀ। ਔਗੁਣ ਵਾਲੇ ਨੂੰ ਆਪਣੀ ਅਸਲੀਅਤ ਦਾ ਪਤਾ ਲੱਗ ਜਾਣਾ, ਤੇ ਔਗੁਣ ਦਸਣ ਵਲ ਧਿਆਨ ਵੀ ਨਾ ਜਾਣਾ। ਜੇ ਉਹਦੇ ਵੱਲ ਅੱਖ ਪੱਟ ਕੇ ਵੇਖਣਾ ਭੀ, ਤਾਂ'ਸੁਥਰਾ ਹੋਰੀਂ ਪਿਆਰ ਨਾਲ ਹੱਸ ਰਹੇ ਦਿੱਸਣ, ਜਿਸ ਨਾਲ ਗੁੱਸਾ ਲਹਿ ਜਾਣਾ।

ਸ: ਐਸ. ਐਸ. ਚਰਨ ਸਿੰਘ ਜੀ ਦੀ ਇਸ ਕਵਿਤਾ ਵਿਚ 'ਸੁਥਰਾ' ਜੀ ਦੇ ਇਨ੍ਹਾਂ ਗੁਣਾਂ ਨੂੰ ਮੁਖ ਰਖ ਕੇ ਸੰਸਾਰ ਦੇ ਗੁਣਾਂ ਔਗੁਣਾਂ ਦੀ ਵਿਚਾਰ ਕੀਤੀ ਗਈ ਹੈ। ਇਹਦੇ ਵਿਚ ਛੂਤ-ਛਾਤ, ਅਮੀਰੀ ਦੀ ਬੋ, ਅਵਿਦਿਆ, ਤਅੱਸਬ, ਸੁਸਤੀ, ਵਿਹਲਪੁਣਾ, ਨਸ਼ਿਆਂ ਦਾ ਸੇਵਨ ਆਦਿ ੧੦੧ ਔਗੁਣਾਂ ਉਤੇ ਡਾਢੀਆਂ ਸਵਾਦਲੀਆਂ ਪਰ ਦਿਲ ਹਿਲਾ ਦੇਣ

-ਅ-