ਸਾਰੀਆਂ ਚੰਗੀਆਂ ਕਿਤਾਬਾਂ ਛਪ ਚੁਕਦੀਆਂ। ਪਰ ਏਨੀ ਗੱਲ ਦੀ ਮੈਨੂੰ ਤਸੱਲੀ ਹੈ ਕਿ ਮੈਨੂੰ ਵਕਤ ਨਾ ਮਿਲਣ ਦੇ ਕਾਰਨ ਭੀ (ਪੰਜਾਬੀ ਦੀ ਸੇਵਾ ਦੇ ਹੀ ਰੁਝੇਵੇਂ ਹਨ।
“ਮਹਾਂ ਕਵੀ ਸੁਥਰਾ ਜੀ ਦੇ ਨਾਮ ਦੀਆਂ ਕਵਿਤਾਵਾਂ, ਸੌ ਦੇ ਲਗ ਪਸ ਲਿਖੀਆਂ ਜਾ ਚੁੱਕੀਆਂ ਹਨ, ਜਿਨਾਂ ਵਿਚੋਂ ਇਸ ਕਿਤਾਬ ਵਿਚ ਕੇਵਲ ੧੧ ਚੀਜ਼ਾਂ ਦਰਜ ਕੀਤੀਆਂ ਹਨ । ਏਸੇ ਤਰਾਂ ਸੌ ਸੌ ਚੀਜ਼ਾਂ ਦੀਆਂ ਹੋਰ ਕਿਤਾਬਾਂ ਛਪਣਗੀਆਂ । ਮੈਂ ਏਹਨਾਂ ਕਵਿਤਾਵਾਂ ਦੀ ਨਜ਼ਰਸਾਨੀ ਲਈ ਭੀ ਓਨਾ ਧਿਆਨ ਨਹੀਂ ਦੇ ਸਕਿਆ ਜਿੰਨਾ ਕਿ ਲੋੜੀਦਾ ਸੀ। ਭਲਾ ਹੋਵੇ ਪੰਜਾਬੀ ਦੇ ਸੱਚੇ ਹੀਰੇ ਤੇ ਹਰ-ਮਨ ਪਿਆਰੇ ਸੇਵਕ ਸ੍ਰੀ ਮਾਨ ਲਾਲਾ ਧਨੀ ਰਾਮ ਸਾਹਿਬ ‘ਚਾਤ੍ਰਿਕ' ਕਰਤਾ ‘ਚੰਦਨ ਵਾੜੀ’ ਤੇ ਚੀਫ ਸਕੱਤੁ ਸੰਟਰਲ ਪੰਜਾਬੀ ਸਭਾ (ਪੰਜਾਬ) ਦਾ, ਜਿਨ੍ਹਾਂ ਨੇ ਕ੍ਰਿਪਾ ਕਰਕੇ ਇਹਨਾਂ ਦੀ ਨਜ਼ਰਸਾਨੀ ਕਰਕੇ ਏਹਨਾਂ ਨੂੰ ਤੋੜ ਚੜਾਯਾ ਤੇ ਹੋਰ ਹਰ ਤਰਾਂ ਦੀਆਂ ਖੇਚਲ ਝੱਲ ਕੇ ਤੇ ਛਪਾਈ ਆਦਿ ਵਿਚ ਕਈ ਮਦਦਾਂ ਦੇ ਕੇ ਇਹ ਕਿਤਾਬ ਮੁਕੰਮਲ ਕਰਾ ਦਿਤੀ। ਵਰਨਾ ਜੇ ਇਹ ਨਿਰੀਆਂ ਮੇਰੇ ਗੋਚਰੀਆਂ ਰਹਿੰਦੀਆਂ ਤਾਂ ਸਚ ਮੁਚ ਹੀ ਢੇਰ ਚਿਰ ਤਕ ਛਪਣ ਦੀ ਉਡੀਕ ਵਿਚ ਪਈਆਂ ਰਹਿੰਦੀਆਂ ਮੈਂ ਆਪ ਦੀ ਕ੍ਰਿਪਾ ਦਾ ਬਹੁਤ ਰਿਣੀ ਹਾਂ।
ਇਸ ਸੰਹ ਦਾ ਨਾਮ ਰੱਖਣ ਲਈ ਭੀ ਕਈ ਘੋਲ ਹੋਏ | ਕੁਝ ਮਾਨਯੋਗ ਕਵੀ ਮੱਝਾਂ ਦੀ ਇਕ ਕਮੇਟੀ ਬੈਠੀ, ਸੈਂਕੜੇ ਸੋਹਣੇ ਸੋਹਣੇ ਨਾਮ ਤਜਵੀਜ਼ ਹੋਏ, ਪਰ ਅਖੀਰ ਏਹੋ ਫੈਸਲਾ ਹੋਇਆ ਕਿ ਸਾਦਾ ਤੇ ਭਾਵ ਭਰਿਆ ਨਾਮ ‘ਬਾਦਸ਼ਾਹੀਆਂ' ਹੀ ਠੀਕ ਹੈ। 'ਸੁਥਰੇ' ਦੀ ਕਵਿਤਾ ਬੇਪਰਵਾਹੀਆਂ ਤੇ ਚੜਦੀਆਂ ਕਲਾਂ ਵਾਲੀ ਹੈ। 'ਸੁਥਰੇ' ਦੀ ਕਵਿਤਾ ਦਾ । ਆਦਰਸ਼ ਪੰਜਾਬੀਆਂ ਨੂੰ ਤੇ ਦੁਨੀਆਂ ਨੂੰ ਹਰੇ ਤੌਰੋਂ ਦੀ ਬਾਦਸ਼ਾਹੀ ਦੇਣ ਦਾ ਹੈ। ਬਾਦਸ਼ਾਹੀਆਂ ਅਨੇਕਾਂ ਹਨ, ਆਤਮਕ ਬਾਦਸ਼ਾਹੀ, ਸੰਸਾਰਕ ਬਾਦਸ਼ਾਹੀ, ਬੋਲੀ ਦੀ ਬਾਦਸ਼ਾਹੀ, ਕਾਵਯ ਬਾਦਸ਼ਾਹੀ ਸਾਹਿੱਤਕ ਬਾਦਸ਼ਾਹੀ, ਆਜ਼ਾਦੀ ਤੇ ਖੁਸ਼ਹਾਲੀ ਦੀ ਬਾਦਸ਼ਾਹੀ, ਏਸ ਲੋਕ ਦੀ ਬਾਦਸ਼ਾਹੀ ਤੇਅਗਲੇ ਲੋਕ ਦੀ ਬਾਦਸ਼ਾਰੀ, ਪਰ ਏਹ ਸਾਰੀਆਂ ਬਾਦਸ਼ਾਹੀਆਂ ਦਿਲ ਦੀ ਬਾਦਸ਼ਾਹੀ ਦੀਆਂ ਮੁਸਾਹਬਣੀਆਂ ਹਨ। 'ਸੁਥਰੇ' ਦੀ ਕਵਿਤਾ ਦਿਲ ਨੂੰ ਸਵੱਛ,