ਪੰਨਾ:ਬਾਦਸ਼ਾਹੀਆਂ.pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਵਿਤਰ, ਨਿਰਛਲ, ਬੇਖੌਫ, ਬੇਪਰਵਾਹ, ਸਦਾ ਖਿੜਿਆ ਰਹਿਣ ਵਾਲਾ, ਰੱਜਿਆ ਤੇ ਸੰਤੋਖ, ਸਭ ਦਾ ਪ੍ਰੇਮੀ ਤੇ ਸਭ ਦਾ ਪਿਆਰਾ, ਗਊ ਵਰਗਾ ਕੋਮਲ ਤੇ ਸ਼ੇਰ ਵਰਗਾ ਨਿਰਭੇ, ਉਪਕਾਰੀ ਤੇ ਦਾਨੀ, ਨੀਵੇਂ ਮਨ ਤੇ ਉੱਚੀ ਮੱਤ ਵਾਲਾ ਆਦਿ ਬਣਨਾ ਸਿਖਾਉਂਦੀ ਹੈ ਤੇ ਉਹ ਸਾਰੇ ਗੁਣ ਦੱਸਦੀ ਹੈ। ਜੋ ਦਿਲ ਨੂੰ ਸਾਰੀ ਸ੍ਰਿਸ਼ਟੀ ਦਾ ਬਾਦਸ਼ਾਹ ਬਣਾਉਣ ਵਾਲੇ ਹਨ। ਇਸ ਲਈ ਇਹਨਾਂ ਕਵਿਤਾਵਾਂ ਦੇ ਸੰਗ੍ਰਹਿ ਦਾ ਨਾਉਂ 'ਬਾਦਸ਼ਾਹੀਆਂ' ਐਨ ਢੁਕਦਾ ਹੈ।

ਮੈਨੂੰ ਪੰਜਾਬੀ ਪਬਲਿਕ ਵਲੋਂ ਬੇਕਦਰੀ ਦੀ ਸ਼ਕਾਇਤ ਕਦੀ ਨਹੀਂ ਹੋਈ । ਸੰਨ ੧੯੦੭ ਤੋਂ ਮੈਂ ਮਾੜੀਆਂ ਚੰਗੀਆਂ ਕਿਤਾਬਾਂ, ਅਖਬਾਰਾਂ ਤੇ ਰਸਾਲਿਆਂ ਆਦਿ ਦੁਆਰਾ ਪੰਜਾਬੀ ਦੀ ਸੇਵਾ ਕਰ ਰਿਹਾ ਹਾਂ ਤੇ ਕਦੀ ਕੋਈ ਪੁਸਤਕ ਯਾ ਪਰਚਾ ਵਿਕਣ ਖੁਣੋਂ ਪਿਆ ਨਹੀਂ ਰਿਹਾ , ਸਗੋਂ ਕਈ ਕਿਤਾਬਾਂ’ਦੇ ੨੫-੨੫ ਐਡੀਸ਼ਨ ਨਿਕਲ ਚੁਕੇ ਹਨ। ਮੇਰਾ ਨਿਸਚਾ ਹੈ ਕਿ ਪੰਜਾਬੀ ਲੇਖਕਾਂ ਤੇ ਕਵੀਆਂ ਨੂੰ ਕੇਵਲ ਥੋੜੀ ਜਹੀ ਮਿਹਨਤ ਕਰਕੇ ਨਵੀਆਂ ਚੀਜ਼ਾਂ ਪੇਸ਼ ਕਰਨ ਦੀ ਲੋੜ ਹੈ, ਪੰਜਾਬੀ ਪਬਲਿਕ ਉਹਨਾਂ ਦੀ ਕਦਰ ਕਰਨੋਂ ਕਦੀ ਸੰਕੋਚ ਨਹੀਂ ਕਰਦੀ । ਇਸੇ ਲਈ ਮੈਨੂੰ ਇਸ ਪੁਸਤਕ ਦੀ ਪੂਰੀ ਕਦਰਦਾਨੀ ਹੋਣ ਸਬੰਧੀ ਕੋਈ ਤੌਖਲਾ ਨਹੀਂ ਹੈ । ਫਿਰ ਭੀ ਮੈਂ , ਕਦਰਦਾਨੀ ਯਾ ਬੇ-ਦਰੀ ਦਾ ਖ਼ਿਆਲ ਉੱਕਾ ਹੀ ਛੱਡ ਕੇ ਇਹ ਨਵੀਂ ਚੀਜ਼ ਪੰਜਾਬੀ ਪਬਲਿਕ ਦੀ ਸੇਵਾ ਵਿਚ ਪੇਸ਼ ਕਰਦਾ ਹਾਂ ।

ਅੰਤ ਵਿਚ ਮੇਰਾ ਫ਼ਰਜ਼ ਹੈ ਕਿ ਪੰਜਾਬੀ ਪਿਆਰਿਆਂ ਨੂੰ ਏਹ ਦਸ ਦਿਆਂ ਕਿ ਜੇ ਓਹਨਾਂ ਨੂੰ ਇਹ ਕਿਤਾਬ ਚੰਗੀ ਲੱਗੇ ਤੇ ਕੁਝ ਦਿਲ ਦੀਆਂ ਬਾਦਸ਼ਾਹੀਆਂ ਦੇਣ ਵਾਲੀ ਜਾਪੇ ਤਾਂ ਉਹ ਮੇਰੀ ਪ੍ਰਸੰਸਾ ਕਰਨ ਦੀ ਥਾਂ ' ਉਸ ਪਵਿਤੁ ਤੂਹ ਦਾ ਧਨਵਾਦ ਕਰਨ ਜਿਸ ਦੀ ਕ੍ਰਿਪਾ ਨਾਲ ਮੈਨੂੰ ਪੰਜਾਬੀ ਦਾ ਸ਼ੌਕ ਤੇ ਇਲਮ ਨਸੀਬ ਹੋਇਆ ਤੇ ਜਿਸ ਰੂਹ ਨੂੰ ਪੰਜਾਬੀ ਪਬਲਿਕ ਬਦ ਕਿਸਮਤੀ ਨਾਲ ਭੁਲਦੀ ਜਾ ਰਹੀ ਹੈ ਹਾਲਾਂਕਿ ਪੰਜਾਬੀ ਦਾ ਬਗੀਚਾ ਬਹੁਤ ਕਰ ਕੇ ਉਸੇ ਮਹਾਨ ਰੂਹ ਨੇ ਹੀ ਲਾਇਆ ਹੋਇਆ ਹੈ । ਉਸ ॥ ਵਿਦਿਆ ਦੇ ਸਮੁੰਦਰ ਤੋਂ ਹੀ ਸ੍ਰੀ ਮਾਨ ਗੁਰਪੁਰ ਨਿਵਾਸੀ ਡਾ: ਚਰਨ ਸਿੰਘ ) ਸਾਹਿਬ, ਸ੍ਰੀ ਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ, ਸ੍ਰੀ ਮਾਨ ਲਾਲਾ ਧਨੀ ਰਾਮ ਸਾਹਿਬ ਚਾਤ੍ਰਿਕ` ਆਦਿ ਵਡੇ ਵਡੇ ਪੰਜਾਬੀ ਰਤਨਾਂ ਨੇ

-ਞ-