ਸਮੱਗਰੀ 'ਤੇ ਜਾਓ

ਪੰਨਾ:ਬਾਦਸ਼ਾਹੀਆਂ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਸਤ ਪੌਦੀਨਾ, ਸਤ ਅਜਵਾਇਣ, ਮੁਸ਼ਕ-ਕਫ਼ੂਰ ਮਿਲਾਵੋ
'ਅਪਨੇ ਆਪ ਤੇਲ ਬਣ ਜਾਸੀ, ਰੱਬ ਧਯਾਵੋ ਨਾ ਧਯਾਵੋ
'ਖ਼ਾਸ ਖ਼ਾਸ ਕੁਝ ਚੀਜ਼ਾਂ ਮਿਲਕੇ ਖ਼ਾਸ ਚੀਜ਼ ਬਣ ਜਾਂਦੀ
'ਇਸ ਵਿਚ ਰੱਬ ਦੀ ਹਿਕਮਤ ਕੀ ਹੈ ? ਦੁਨੀਆਂ ਕਿਉਂ ਚਿਚਲਾਂਦੀ ?
'ਬਾਰਸ਼ ਪਿਆਂ ਖੁੰਬ ਖ਼ੁਦ ਫੁਟ ਕੇ, ਖ਼ੁਦ ਹੀ ਸੁਕ ਸੜ ਜਾਵੇ
'ਇਸੇ ਤਰਾਂ ਬੰਦਾ ਜਗ ਜੰਮੇ, ਕੁਝ ਚਿਰ ਪਾ, ਮਰ ਜਾਵੇ
'ਨਾ ਕੁਈ ਅੱਲਾ, ਨਾ ਕੁਈ ਕਯਾਮਤ, ਸਜ਼ਾ, ਜਜ਼ਾ, ਨਾ ਲੇਖੇ
'ਨਾ ਬਹਿਸ਼ਤ, ਨਾ ਦੋਜ਼ਖ ਕੋਈ, ਅਜ ਤਕ ਕਿਸੇ ਨਾ ਦੇਖੇ
'ਪੀਰਾਂ ਫ਼ਕਰਾਂ ਐਵੇਂ ਰੱਬ ਦਾ, ਦੁਨੀਆਂ ਨੂੰ ਡਰ ਪਾਯਾ
'ਦੱਸੋ, ਅਜ ਤਕ ਕਿਸੇ ਪੁਰਸ਼ ਨੂੰ, ਰੱਬ ਨਜ਼ਰ ਹੈ ਆਯਾ ?
'ਫਿਰ ਕਯੋਂ ਅਸੀਂ ਹਰੇਕ ਕੰਮ ਵਿਚ, ਖ਼ਯਾਲੀ ਰੱਬ ਤੋਂ ਡਰੀਏ ?
'ਕਯੋਂ ਨਾ ਬਣੇ ਨਾਸਤਿਕ ਰਹੀਏ ? ਦਿਲ ਚਾਹੇ ਸੋ ਕਰੀਏ ?'
ਹਜ਼ਰਤ ਅਲੀ ਨੈਣ ਭਰ ਬੋਲੇ, 'ਰੱਬ ਉੱਚਾ ਹੈ ਖ਼ਯਾਲੋਂ
'ਉਸ ਉੱਚੇ ਦੀ ਗੱਲ ਉਸ ਦੱਸੀ ਜੋ ਆਯਾ ਉਸ ਨਾਲੋਂ
'ਘਰ ਦੀ ਉਤਲੀ ਮੰਜ਼ਲ ਦਾ ਜੇ ਚਾਹੀਏ ਪਤਾ ਲਗਾਈਏ
'ਯਾ ਕੋਈ ਉਪਰੋਂ ਆਕੇ ਦੱਸੇ ਯਾ ਖ਼ੁਦ ਉਪਰ ਜਾਈਏ
'ਮੈਂ ਕਹਿੰਦਾ ਹਾਂ ਉਤਲੀ ਮੰਜ਼ਲੇ, ਬੇਸ਼ਕ ਰੱਬ ਹੈ ਭਾਈ !
'ਤੂੰ ਕਹਿੰਦਾ ਹੈਂ, ਪੀਰ ਪਿਗ਼ੰਬ੍ਰਾਂ ਐਵੇਂ ਗੱਪ ਉਡਾਈ
'ਜਦੋਂ ਮਰਾਂਗੇ, ਜੇ ਰੱਬ ਹੋਇਆ, ਅਸੀਂ ਬਚੇ, ਤੂੰ ਮੋਇਆ ।
'ਜੇ ਨਾ ਹੋਇਆ, ਦੋਵੇਂ ਯਕਸਾਂ, ਮਿਰਾ ਹਰਜ ਕੀ ਹੋਇਆ ?'
'ਸੁਥਰੇ' ਕਿਹਾ 'ਧੰਨ ਹੋ ਹਜ਼ਰਤ ! ਸ਼ੰਕਾ ਖ਼ੂਬ ਮਿਟਾਈ !
ਲੱਡੂ ਦੋਨੋਂ ਹੱਥ ਰੱਖਣ ਦੀ, ਸੋਹਣੀ ਜਾਚ ਸਿਖਾਈ !'

ਪੜ੍ਹੇ ਅਨਪੜ੍ਹੇ ਦੀ ਪਛਾਣ

ਇਕ ਪੜ੍ਹੇ ਹੋਏ ਨੇ ਅਨਪੜ੍ਹ ਨੂੰ, ਬੋਲੀ ਦੀ ਗੋਲੀ ਲਾ ਦਿੱਤੀ:-
ਓ ਅਨਪੜ੍ਹ ਡੰਗਰ ਕਿਉਂ ਜੰਮਿਓਂ ? ਬੇਫੈਦਾ ਉਮਰ ਗੁਆ ਦਿੱਤੀ ।
ਬੇ-ਇਲਮ ਆਦਮੀ ਅੰਨ੍ਹਾ ਹੈ ਕੁਝ ਦੇਖ ਸਮਝ ਨਾ ਸਕਦਾ ਹੈ

-੧੯-