ਪੰਨਾ:ਬਾਦਸ਼ਾਹੀਆਂ.pdf/71

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਮੇਰੀ ਨਿੰਦਾ ਕੋਈ ਕਰੇ, ਚ੫ ਕੀਤਾ ਹੱਸ ਕੇ ਸਹਿੰਦਾ ਹਾਂ, ਪਰ ਗਜ਼ਬ, ਮੇਰੀ ਦਿਲ-ਰਖਣੀ ਦੀ, ਕੋਈ ਕਦਰ ਜ਼ਰਾ ਨ ਪਾਂਦਾ ਹੈ ! ਮੈਨੂੰ ਹਰ ਕੋਈ ਧੱਸ ਦਿਖਾਂਦਾ ਹੈ ! ਵਡਿਆਂ ਦੀ ਪੂਰੀ ਝਲਦਾ ਹਾਂ, ਕਿਉਂ ? ਮਾਨ-ਅਦਬ ਹੈ ਫ਼ਰਜ਼ ਮਿਰਾ, ਨਿਕਆਂ ਦੇ ਰੋਸੇ ਸਹਿੰਦਾ ਹਾਂ, ਕਿਉਂ ? ਦਿਲ ਜਾਂਦਾ ਹੈ ਲਰਜ਼ ਮਿਰਾ, ਨਾਰੀ ਦੇ ਨਾਜ਼ ਉਠਾਂਦਾ ਹਾਂ, ਕਿਉਂ ? ਅਬਲਾ ਹੈ ਤੇ ਪਿਆਰੀ ਹੈ, ਯਾਰਾਂ ਦੀ ਭੁੱਲ ਨਾ ਚਿੱਤ ਧਰਾਂ, ਕਿਉਂ ? ਇਉਂ ਹੀ ਨਿਭਦੀ ਯਾਰੀ ਹੈ, ਪਰ ਸ਼ੋਕ ! ਏਸ ਦਾ ਮਤਲਬ ਹੈ, ਕੁਝ ਹੋਰ ਸਮਝਿਆ ਜਾਂਦਾ ਹੈ ! ਮੈਨੂੰ ਹਰ ਕੋਈ ਧੱਸ ਦਿਖਾਂਦਾ ਹੈ ! ਕੀ ਟੰਗ ਜਿੰਨਾ ਹੈ ਪੱਤ ਮਿਰਾ, ਓਹ ਭੀ ਨਾ ਮੈਥੋਂ ਡਰਦਾ ਹੈ, ਸੌ ਗੱਲ ਮੰਨ ਕੇ ਇਕ ਨਾਂ ਮੰਨਾ, ਫ਼ੌਰਨ , ਮੁੰਹ ਗੁੱਸੇ ਕਰਦਾ ਹੈ, ਕਹਿੰਦਾ ਹੈ ‘ਕਦੀ ਨ ਬਲਾਂਗਾ, ਨੈਣਾਂ ਵਿਚ ਜਲ ਭਰ ਲੈਂਦਾ ਹੈ, ਇਸ ਧੋਲੋਂ ਡਰ ਕੇ ਮੈਨੂੰ ਝਟ, ਜੋ ਕਹੇ ਸੋ ਕਰਨਾਂ ਪੈਂਦਾ ਹੈ, ਆਹ ! ਪ੍ਰੇਮ, ਨਿੰਮਤਾ, ਸ਼ਾਂਤੀ, ਮੋਹ, ਇਖ਼ਲਾਕ, ਹਮੇਸ਼ ਝੁਕਾਂਦਾ ਹੈ ! ਮੈਨੂੰ ਹਰ ਕੋਈ ਧੱਸ ਦਿਖਾਂਦਾ ਹੈ ! ਜੇ ਮੈਂ ਭੀ ਹਉ ਹਉ ਸਿਖ ਲਵਾਂ, ਤਾਂ ਬੇਸ਼ਕ ਮੈਥੋਂ ਡਰਨ ਸਕੀ, ਮੇਰੀ ਦਿਲ-ਰਖਣੀ ਖੁਸ਼ੀ ਲਈ, ਸੌ ਖੜੀ-ਖੁਸ਼ਾਮਦ ਕਰਨ ਸਭੀ, ਪਰ ਲੋੜ ਭਲਾ ਹੈ ਸਾਨੂੰ ਕੀ ? ਅਪਨਾ ਇਖ਼ਲਾਕ ਗਵਾ ਲਈਏ ? ਦੁਨੀਆ ਹੈ ਮੂਰਖ, ਬਣੀ ਰਹੇ, ਕਿਉਂ ਅਸੀਂ ਗਿਆਨ ਵੰਬਾ ਲਈਏ ? ਜੋ ‘ਹੁੰਦੇ ਮਾਣ ਨਿਮਾਣਾ' ਹੈ, ਓਹ ਸੁਬਰਾ ਲੁਤਫ਼ ਉਠਾਂਦਾ ਹੈ ! " ਮੈਨੂੰ ਹਰ ਕੋਈ ਧੱਸ ਦਿਖਾਂਦਾ ਹੈ ? ਓ ਯਾਰਾ ਦੌੜ ਦੌੜ ਦੌੜ ਜਗ ਵਿਚ ਲਗਾਤਾਰ ਹੈ 'ਜਾਰੀ, ਹਰ ਥਾਂ ਸ਼ੋਰ ਸ਼ੋਰ ਦੀ ਦੌੜ ਬਹੁਤਾ ਦੌੜੇ ਬਣੇ ਸੁ ਮੀਰੀ, ਸੁਸਤੀ ਕਰੇ ਤਾਂ ਭੁੱਗਾ ਚੌੜ . ਸਾਰੀ ਕਾਇਨਾਤ , ਨੂੰ ਰਬ ਨੇ, ਲਾਏ ਦੌੜਨ ਵਾਲੇ ਪੜ ਹਰਦਮ ਦੌੜ ਕਰਾਵਣ ਖ਼ਾਤਰ, ਏ ਹੈ ਰਚੀ ਜਗਤ ਦੀ ਰੌੜ