ਪੰਨਾ:ਬਾਦਸ਼ਾਹੀਆਂ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਅਤੀ ਕਠੋਰ ਹਿਰਦਿਆਂ ਵਿਚ ਭੀ,ਸਿਰਫ਼ ਹਸਨ ਕਰ ਅਸਰ ਰਿਹਾ
'ਸਰ, ਨਰ, ਦੇਵ, ਬਨਸਪਤ ਪੰਛੀ, ਮਸਤ ਹੁਸਨ ਤੇ ਸਾਰੇ ਨੇ
'ਹਸਨ ਅਗੇ ਹਥ ਜੋੜ ਡਿਗਦੇ, ਹਾਕਮ - ਰਾਜੇ ਭਾਰੇ ਨੇ
'ਮੰਗ ਲੈ ਮੈਨੂੰ ਓ ਖੁਸ਼-ਕਿਸਮਤ ! ਲੁਤਫ ਜ਼ਿੰਦਗੀ ਪਾਵੇਂਗਾ
'ਹਸਨ ਸਰੂਰ ਵਿਚ ਮਤਵਾਲਾ, ਸੁਖ ਦੀ ਉਮੇਰ ਬਿਤਾਵੇਂਗਾ !'
ਰੁਸ ਕੇ ਫ਼ੇਰ ਹਕੂਮਤ ਬੋਲੀ, ਦੇਖ:-ਮਿਰਾ ਸ਼ਿਰ ਨਿਊਂਦਾ ਨਹੀਂ
'ਮਿਰੇ ਹੁਕਮ ਵਿਚ ਹੈ ਜਗ ਸਾਰਾ, ਆਕੜਕ ਕੋਈ ਜਿਉਂਦਾ ਨਹੀਂ
'ਸੁੰਦਰ ਪਹਾੜ ਬਾਗ਼ ਖ਼ੁਸ਼ ਸੂਰਤ, ਸੋਹਣੇ ਸ਼ਹਿਰ ਅਨੂਪ ਕਿਲੇ
'ਮਿਰੇ ਹੁਕਮ ਵਿਚ ਬੱਧੇ ਸਾਰੇ, ਕਹੁ ਖਾਂ ਕੋਈ ਜਰਾ ਹਿਲੇ !
'ਹੁਸਨ ਗ਼ੁਲਾਮ ਮਿਰਾ ਮਾਮੂਲੀ, ਦੇਵਾਂ ਟਕੇ ਖ਼ਰੀਦ ਲਵਾਂ
'ਸਾਰਾ ਸਾਲ ਹੁਸਨ ਦੇ ਝੁਰਮਟ ਵਿਚ ਮੌਜਾਂ ਜ੍ਯੋਂ ਈਦ ਲਵਾਂ
'ਯੂਸਫ਼ ਜਹੇ ਹੁਸੀਨ ਕਰੋੜਾਂ, ਹੁਕਮ ਪਿਛੇ ਫਿਰਦੇ ਨੇ
'ਮੰਗ ਲੈ ਮੈਨੂੰ, ਉਹ ਸੁਖ ਲੈ ਜੋ ਕੁਲ ਲੋਚਦੇ ਹਿਰਦੇ ਨੇ !'
'ਸੁਥਰਾ ਸਿਰ ਚਕਰਾਇਆ ਮੇਰਾ, ਮੋਹਲਤ ਮੰਗ ਲਿਆਇਆ ਹਾਂ
'ਦਸੋ, ਲਵਾਂ ਦੁਹਾਂ 'ਚੋਂ ਕੀ ਮੈਂ ? ਸ਼ਰਨ ਸ਼ਾਇਰਾਂ ਆਇਆ ਹਾਂ

ਜ਼ਿੰਮੇਵਾਰੀ ਦਾ ਭਾਰ

{ਸਆਦਤ ਅਲੀ ਖ਼ਾਂ ਬਾਵਰਚੀ ਨੂੰ ਅਵਧ ਦੀ ਨਵਾਬੀ
ਮਿਲਣ ਦਾ ਸੱਚਾ ਵਾਕਿਆ}

ਬਾਵਰਚੀ ਨੇ ਖਾਣਾ ਐਸਾ ਮਜ਼ੇਦਾਰ ਖਿਲਵਾਇਆ
ਮੁਗਲ ਸ਼ਹਿਨਸ਼ਾਹ ਨੇ ਖੁਸ਼ ਹੋ ਕੇ ਉਸ ਨੂੰ ਸੱਦ ਬੁਲਾਇਆ
ਫ਼ਖ਼ਰ ਨਾਲ ਬਾਵਰਚੀਖ਼ਾਨੇ ਤੋਂ ਬਾਵਰਚੀ ਹਲਿਆ
ਨਚਦਾ ਟਪਦਾ ਛਾਲਾਂ ਲਾਂਦਾ ਬਾਦਸ਼ਾਹ ਵਲ ਚਲਿਆ
ਸ਼ਾਹੀ ਕਿਲਾ ਦਿੱਲੀ ਦਾ ਭਾਰੀ, ਵਿਚ ਨਹਿਰ ਹੈ ਵਗਦੀ
ਨਹਿਰ ਬਹਿਸ਼ਤੀ ਵਾਂਗ ਨਹਿਰ ਏ, ਡਾਢੀ ਸੁੰਦਰ ਲਗਦੀ
ਬਾਵਰਚੀ ਉਸ ਨਹਿਰ ਪਾਸ ਆ, ਨਾ ਰੁਕਿਆ ਨਾ ਖਪਿਆ
ਭੱਜਾ ਜਾਂਦਾ ਛਾਲ ਮਾਰ ਕੇ ਝੱਟ ਨਹਿਰ ਤੋਂ ਟਪਿਆ

-੫੬-