ਮੈਨੂੰ ਆਇਆ ਖ਼ਿਆਲ, ਇਸ ਤਰ੍ਹਾਂ ਕਹੇ ਜੇ ਕੋਈ ਮੈਨੂੰ -
'ਘਰੋਂ ਨਿਕਲ ਤੇ ਲੈ ਜਾ ਚੁਕ ਕੇ, ਚੀਜ਼ ਜੁ ਪਿਆਰੀ ਤੈਨੂੰ'
ਤਾਂ ਮੈਂ ਕੇਵਲ ਚੁਕ ਲਿਆਵਾਂ, ਆਪਣੇ ਸੋਹਣੇ ਡੰਡੇ
ਆਕੜਖਾਨਾਂ ਦੇ ਸਿਰ ਭੰਨਣ ਵਾਂਗਰ ਕੱਚੇ ਅੰਡੇ
ਬੇਗਮ ਜੇ ਨਾ ਘਰੋਂ ਨਿਕਲਦੀ, ਡੰਡਾ ਪਾਸੇ ਘੜਦਾ
ਡੰਡਾ ਹੀ ਜੇ ਪਾਸ ਨਾ ਹੁੰਦਾ, ਫਿਰ ਅਕਬਰ ਕੀ ਕਰਦਾ ਹੈ?
ਡੰਡੇ ਦਾ ਹੈ ਯਾਰ ਜਗਤ ਸਭ, ਰਬ ਭੀ ਡੰਡਾ ਵਰਤੇ
ਇਸੀ ਲੀਏ ਤੋ ਹਮ ਭੀ 'ਸੁਥਰੇ’ ਡੰਡੇ ਕੋ 'ਲਵ' ਕਰਤੇ
ਦੋ ਪੁਤਲੀਆਂ
ਰਾਜਾ ਭੋਜ ਪਾਸ ਇਕ ਪ੍ਰੇਮੀ ਦੋਇ ਪੁਤਲੀਆਂ ਲਿਆਇਆ,
ਬੜੀਆਂ ਸੁੰਦਰ, ਜਿਸ ਡਿੱਠੀਆਂ ਸਭ ਦਾ ਮਨ ਲਲਚਾਇਆ ।
ਇਕੋ ਜੈਸੀ ਸ਼ਕਲ ਦੋਹਾਂ ਦੀ, ਇਕੋ ਜਿਹੀਆਂ ਲੰਮੀਆਂ,
ਮਾਨੋਂ ਦੋਇ ਜੌੜੀਆਂ, ਕੁੜੀਆਂ, ਇਕਸੇ ਛਿਨ ਹਨ ਜੰਮੀਆਂ ।
ਗੋਰੇ ਰੰਗ, ਮੋਟੀਆਂ ਅੱਖਾਂ, ਨੱਕ ਤਿੱਖੇ, ਬੁਲ੍ਹ ਸੂਹੇ,
ਅੰਗ ਸੁਡੌਲ, ਪਤਲੀਆਂ ਬੁਲ੍ਹੀਆਂ, ਹੁਸਨ ਕਲੇਜੇ ਧੂਹੇ ।
ਇਉਂ ਜਾਪੇ ਕਿ ਖਾਸ ਬਹਿਸ਼ਤੋਂ ਦੋ ਹੂਰਾਂ ਹਨ ਆਈਆਂ,
ਦਸਣ ਲਈ ਖ਼ੁਦਾ ਦੀਆਂ ਕਾਰੀਗਰੀਆਂ ਤੇ ਚਤਰਾਈਆਂ ।
ਖ਼ੁਸ਼ ਹੋਇਆ ਡਾਢਾ ਹੀ ਰਾਜਾ, ਖ਼ੁਸ਼ ਹੋਏ ਦਰਬਾਰੀ,
ਵਾਹਵਾ, ਸ਼ਾਵਾ, ਧਨ ਧਨ, ਅਸ਼ ਅਸ਼, ਆਖੇ ਪਰਜਾ ਸਾਰੀ ।
ਕਾਰੀਗਰ ਨੇ ਕਿਹਾ ਬਾਦਸ਼ਾਹ! ਹੋ ਇਕਬਾਲ ਸਵਾਇਆ,
ਇਨ੍ਹਾਂ ਪੁਤਲੀਆਂ ਵਿਚ ਮੈਂ, ਇਕ ਭਾਰਾ ਫ਼ਰਕ ਟਿਕਾਇਆ ।
ਜਿਸ ਦੇ ਕਾਰਨ ਇਕ ਪੁਤਲੀ ਤਾਂ ਵਡ-ਮੁਲੀ ਹੈ ਪਿਆਰੀ,
'ਦੂਜੀ ਪੁਤਲੀ ਕੌਡੀਓਂ ਖੋਟੀ ਦੁਖ ਦੇਣੀ ਹੈ ਭਾਰੀ ।
ਕੋਈ ਸਜਣ ਫ਼ਰਕ ਇਨ੍ਹਾਂ ਦਾ ਵਿਚ ਦਰਬਾਰ ਬਤਾਵੇ,
'ਇਕ ਦਾ ਗੁਣ, ਦੂਜੀ ਦਾ ਔਗੁਣ, ਅਕਲ ਨਾਲ ਜਤਲਾਵੇ ।'
ਟਕਰਾਂ ਮਾਰ ਥਕੇ ਦਰਬਾਰੀ ਫ਼ਰਕ ਨ ਕੋਈ ਦਿਸਿਆ,
-੬੩-