ਪੰਨਾ:ਬਿਜੈ ਸਿੰਘ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮੇਤ ਮਹਿਲਾਂ ਵਿਚ ਭੇਜ ਦਿਓ।

ਵਜ਼ੀਰ-ਹਜ਼ੂਰ! ਇਤਨੀ ਸਖ਼ਤੀ ਇਨ੍ਹਾਂ ਨਾਲ ਕੀਤੀ, ਪੁੱਤ ਮਾਰੇ, ਕਿਸੇ ਨੇ ਦੀਨ ਕਬੂਲ ਨਹੀਂ ਕੀਤਾ, ਇਹ ਕਿੱਕਰ ਕਬੂਲ ਕਰੇਗੀ ?

ਮੰਨੂੰ-ਤੈਨੂੰ ਕੀ ਖ਼ਬਰ, ਇਹ ਤ੍ਰੀਮਤਾਂ ਤੂੰ ਜਾਣਦਾ ਹੈ ਕਿ ਆਪਣਾ ਦੀਨ ਛੱਡਣੋਂ ਬਚ ਰਹਿਣਗੀਆਂ । ਮੈਂ ਤਾਂ ਨਿਰਾ ਇਹ ਚਾਹੁੰਦਾ ਸਾਂ ਕਿ ਇਹ ਆਪਣੇ ਮੂੰਹੋਂ ਆਪ ਹੀ ਕਹਿ ਦੇਣ। ਥੋੜੇ ਦਿਨ ਹੋਰ ਸੂਲਾਂ ਚੋਭਾਂਗਾ, ਜੇ ਫੇਰ ਵੀ ਹਨ ਰਿਹਾ, ਤਦ ਬਦੋਬਦੀ ਢਾਹ ਕੇ ਜੂਠੇ ਪਾਣੀ ਮੂੰਹ ਵਿਚ ਪਾਕੇ ਮੋਮਨਾਂ ਨਾਲ ਵਿਆਹ ਦਿਆਂਗਾ, ਪਰ ਇਸ ਚਾਂਦ ਬੀਬੀ ਨਾਲ ਅੱ ਹੀ ਇਹ ਸਲੂਕ ਹੋਵੇਗਾ। ਇਸ ਨੂੰ ਮਹਿਲੀਂ ਦਾਖਲ ਕੀਤਾ ਜਾਏਗਾ।

ਅੱਛਾ ਹੁਣ ਚਲੋ ਇਨ੍ਹਾਂ ਤ੍ਰੀਮਤਾਂ ਦੇ ਬੱਚਿਆਂ ਦੇ ਟੋਟੇ ਇਨ੍ਹਾਂ ਦੀ ਝੋਲੀ ਪਾਓ ਅਰ ਰਾਤ ਭਰ ਭੁੱਖਿਆਂ ਰੱਖੋ, ਫੇਰ ਮੇਰੇ ਪਾਸ ਖਬਰ ਕਰੋ।

੧੪. ਕਾਂਡ।

ਸ਼ੀਲ ਕੌਰ ਤੇ ਭੁਜੰਗੀ ਮੁਸ਼ਕਾਂ ਕੱਸੀਆਂ ਹੋਈਆਂ ਵਿਚ ਮਹਿਲੀਂ ਪਹੁੰਚੇ। ਪਾਤਸ਼ਾਹੀ ਸਜਾਉਂਟਾਂ ਵਾਲੇ ਮਕਾਨ ਵਿਚ ਉਤਾਰਾ ਮਿਲਿਆ। ਮੁਸ਼ਕਾਂ ਖੋਹਲੀਆਂ ਗਈਆਂ, ਗੋਲੀਆਂ ਬਾਂਦੀਆਂ ਹਾਜ਼ਰ ਹੋ ਗਈਆਂ, ਸੁਖ ਭੋਗਣ ਦੇ ਸਾਰੇ ਸਾਮਾਨ ਮੌਜੂਦ ਹੋ ਗਏ। ਰੇਸ਼ਮੀ ਪੁਸ਼ਾਕਾਂ ਹਾਜ਼ਰ ਹੋਈਆਂ ਗਹਿਣਿਆਂ ਦੇ ਡੱਬੇ ਅੱਗੇ ਧਰੇ ਗਏ। ਕਈ ਸਿਆਣੀਆਂ ਤਰੀਮਤਾਂ ਸਮਝਾਉਣ ਵਾਸਤੇ ਹਾਜ਼ਰ ਹੋਈਆਂ ਕਿ ਹੁਣ ਹਠ ਛੱਡ ਕੇ ਪੰਜਾਬ ਦੀ ਮਹਾਰਾਣੀ ਬਣੋਂ, ਅਟਕ ਤੋਂ ਲੈ ਕੇ ਸਤਲੁਜ ਤੋੜੀ ਤੁਹਾਡਾ ਸਿੱਕਾ ਚੱਲੇ ਅਰ ਤੁਹਾਡੇ ਨਾਉਂ ਤੋਂ ਦੇਸ਼ ਥਰ ਥਰ ਕੰਬੇ । ਸ਼ੀਲ ਕੌਰ ਇਉਂ ਸਿਰ ਨਿਹੜਾਏ ਦਿਲ ਵਿਚ ਕੰਡਿਆਂ ਦੀਆਂ ਚੋਭਾਂ ਵਰਗੇ ਸੱਲ ਭੋਗਦੀ ਬੈਠੀ ਹੈ ਜਿੱਕਰ ਬੇਰੀਆਂ ਦੇ ਵਿਚਕਾਰ ਚੰਬੋਲੀ ਹੁੰਦੀ ਹੈ। ਜਿਸਦੇ ਅੰਦਰ ਬੇਰੀਆਂ ਦੇ ਕੰਡੇ ਡਿੱਗ ਡਿੱਗ ਕੇ ਕੱਠੇ ਹੋ ਜਾਂਦੇ ਅਰ ਚੀਰ ਪਾ ਦੇਂਦੇ ਹਨ


ਹਿਸਟੋਰੀਅਨ ਭਾਈ ਕਰਮ ਸਿੰਘ ਜੀ ਨੇ ਅਪਣੀ ਖੋਜ ਦ ਬਾਦ ਸੰਮਤ ੧੯੮੫ ਬਿ: ਵਿਚ ਇਸ ਸਾਕੇ ਬਾਬਤ ਇਹ ਕੁਛ ਛਾਪਿਆ ਸੀ :--

ਬਾਕੀ ਟੂਕ ਦੇਖੋ ਸਫਾ ੯੫ ਦੇ ਹੇਠ

-੯੪-