ਪੰਨਾ:ਬਿਜੈ ਸਿੰਘ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਪਰ ਕੋ ਉਛਾਲ ਕੱਟ ਸੁੱਣ ਹੈਂ; ਕਰ ਪੁਟ ਹੈਂ। ਬਰਛਿਆਂ ਮਾਹਿ ਅਨੇਕ ਇਸ ਕਹੇ। ਅਤੇ ਜ਼ੁਲਮ ਜੜ੍ਹਾਂ ਨਿਜ ਪਰੋਏ । ਸ਼ੀਰਖੋਰ ਤੜਫਾ (ਪੰਥ ਪ੍ਰਕਾਸ਼ ਪੰਨਾ ੭੧੦) ਮਾਵਾਂ ! ਹਾਇ ਪੁੱਤਾਂ ਦੀਆਂ ਪਿਆਰੀਆਂ ਮਾਵਾਂ, ਆਪਣੇ ਬੱਚਿਆਂ ਦੀ ਡਰਾਉਣੀ ਮੌਤ ਵੱਲ ਮੁਸ਼ਕਾਂ ਕੱਸੀਆਂ ਬੈਠੀਆਂ ਕਿਸ ਬੇ-ਬਸੀ ਨਾਲ ਦੇਖ ਰਹੀਆਂ ਹਨ । ਐਡੇ ਕਰੜੇ ਦੁੱਖ ਨੂੰ ਦੇਖ ਕੇ ਪਾਣੀ ਵੀ ਅੱਖਾਂ ਵਿਚ ਪੱਥਰ ਹੋ ਜਾਂਦਾ ਹੈ, ਪਰ ਬਹਾਦਰ ਸਿੰਘਣੀਆਂ ਦੇਖਦੀਆਂ ਹਨ ਤੇ ਆਖਦੀਆਂ ਹਨ : “ਵਾਹਿਗੁਰੂ ! ਤੇਰੀ ਗੋਦ ਸਦਾ ਹਰੀ, ਸਦਾ ਹਰੀ ਗੋਦ ਵਿਚ ਲੈ ਲਓ ਆਪਣੇ ਬਾਲ। ਜਦ ਸ਼ੀਲ ਕੌਰ ਦੇ ਦੁਲਾਰੇ ਦੀ ਵਾਰੀ ਆਈ, ਤਦ ਮੀਰ ਮੰਨੂੰ ਉਸਦੀ ਸੁੰਦਰ ਸ਼ਕਲ ਵੇਖਕੇ ਐਦਾਂ ਚਕ੍ਰਿਤ ਹੋ ਕੇ ਠਿਠਰਿਆ ਕਿ ਜਿਵੇਂ ਅੱਗ ਦਾ ਭਬਾਕਾ ਠੰਢੇ ਜਲ ਦੇ ਪੈਣ ਤੇ ਠਰ ਜਾਂਦਾ ਹੈ। ਉਹ ਜਰਵਾਣੀ ਬੀ ਵੱਢੀ ਖਾਕੇ,ਜਿਸਦਾ ਹਾਲ ਪਿੱਛੇ ਕਿਹਾ ਹੈ, ਉਨ੍ਹਾਂ ਦੇ ਬਚਾਓ ਵਿਚ ਤਿਆਰ ਹੋਈ ਹੋਈ ਕਈ ਹੀਲੇ ਕਰਦੀ ਰਹੀ ਸੀ ਅਰ ਹੁਣ ਤੀਕ ਬਚਾਈ ਰੱਖਿਆ ਸਾ ਸੂ: ਪਰ ਸ਼ੋਂਕ ! ਜ਼ਾਲਮ ਦੀ ਤਿੱਖੀ ਨਜ਼ਰ ਤੋਂ ਸੁਹਜ ਵਿਚ ਚਮਕਦੇ. ਧਰਮੀਆਂ ਨੂੰ ਛਲਦੇ ਪਤਲੇ ਪਰਦੇ ਨਾਲ ਕੱਜ ਨਾ ਸਕੀ। ਦੇਖੀਏ ਮੰਨੂੰ ਇਨ੍ਹਾਂ ਨਾਲ ਕੀ ਕਰਦਾ ਹੈ? ਕੀ ਇਸਦੇ ਅੰਦਰ ਸਿਖਾਂ ਨਾਲ ਸਖਤੀ ਕਰਦੇ ਕਰਦੇ ਸਖਤੀ ਪਦਾਰਥ ਭਰ ਗਏ ਹਨ, ਅਰ ਸਾਰੇ ਅੰਗਰ ਵਿਚ ਬਦਲ ਗਏ ਹਨ ? ਦਯਾ, ਤਰਸ, ਹਮਦਰਦੀ, ਜੀਵ ਰੱਖਿਆ ਕੋਈ ਉਸ ਅਪਾਹਜ ਹਿਰਦੇ ਵਿਚ ਬਾਕੀ ਨਹੀਂ, ਜੋ ਸਾਡੀ ਦੁਯਾਰਨ ਸ਼ੀਲ ਲਈ ਸਿਫਾਰਸ਼ ਕਰੇ ? ਪਰ ਸਿਆਣੇ ਆਖਦੇ ਹਨ ਕਿ ਬਾਜ਼ੇ ਵੇਲੇ ਬੁਰੇ ਕਾਰਨਾਂ ਤੋਂ ਭੀ ਭਲੇ ਕਾਰਜ ਨਿਕਲ ਪੈਂਦੇ ਹਨ, ਜੋ ਕਰਨੇ ਵਾਲੇ ਦੀ ਨਿਯਤ ਵਿਚ ਨਹੀਂ ਹੁੰਦੇ। ਸ਼ੀਲਾ ਦੀ ਸੁੰਦਰਤਾ ਦੇਖ ਕੇ ਪਾਤਰ ਹਿਰਦੇ ਵਿਚ ਭੈੜੀ ਵਾਸ਼ਨਾ ਉਪਜੀ ਅਰ ਸਿੰਘਣੀ ਨੂੰ ਬੇਗਮ ਬਨਾਉਣੇ ਦਾ ਸ਼ੌਕ ਪੈਦਾ ਹੋਇਆ; ਝੱਟ ਹੁਕਮ ਦੇ ਦਿੱਤਾ ਕਿ ਇਸ ਨੂੰ ਬੱਚੇ *ਦੁੱਧ ਪੀਂਦੇ ਬੱਚੇ । -੯੩ Page 99 www.sikhbookclub.com