ਪੰਨਾ:ਬਿਜੈ ਸਿੰਘ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਖਿਆਰਨ ਅੱਗੇ ਹੀ ਗ਼ਮਾਂ ਵਿਚ ਡੁੱਬੀ ਰਹਿੰਦੀ ਸੀ, ਹੋਰ ਬੀ ਵਹਿਣਾਂ ਵਿਚ ਗ਼ਰਕ ਹੋ ਗਈ। ਪਰ ਤੀਮੀ ਅਕਲ ਵਾਲੀ ਸੀ, ਇਸ ਜਰਵਾਣੀ ਨੂੰ ਰੁਪਏ ਦੇ ਕੇ ਬੋਲੀ ਕਿ ਕਿਵੇਂ ਮੇਰੀ ਨੂੰਹ ਤੇ ਪੋਤਰੇ ਨੂੰ ਕੱਢ ਕੇ ਮੇਰੇ ਪਾਸ ਪੁਚਾ ਦੇਹ। ਇਸ ਚਲਾਕ ਤੀਵੀਂ ਨੇ ਲਾਲਚ ਵਿਚ ਆ ਕੇ ਉਨ੍ਹਾਂ ਦੋਹਾਂ ਨੂੰ ਕੱਢਣੇ ਦੇ ਜਤਨ ਕੀਤੇ, ਪਰ ਪੇਸ਼ ਕੋਈ ਨ ਗਈ।

ਮੀਰ ਮੰਨੂੰ ਸਿੰਘਣੀਆਂ ਦੇ ਹੱਠ ਤੋਂ ਬਹੁਤ ਅਸਚਰਜ ਹੋ ਕੇ ਇਕ ਦਿਨ ਆਪ ਉਥੇ ਪਹੁੰਚਾ ਅਰ ਉਹਨਾਂ ਨੂੰ ਧਰਮ ਛੱਡਣ ਲਈ ਪ੍ਰੇਰਨਾ ਕਰਵਾਈ। ਪਰ ਉਹਨਾਂ ਨੇ ਨਾਂਹ ਵਿਚ ਉੱਤਰ ਦਿੱਤੇ।

ਸਿੰਘਣੀਆਂ ਕੋ ਕਰੋਂ, ਮੰਨੂੰ : ਤੁਮ ਦੀਨ ਕਬੂਲੋਂ
ਮਨਵਾਂਛਤ ਸੁਖ ਭੂਗੋ ਬੈਠੀਆਂ ਪਲਣੇ ਝੂਲ

ਸੁਣ ਸਿੰਘਣੀਆਂ ਕਹਯੋ, ਦੀਨ ਹਮ ਸਾਚਾ ਲੀਓ! ਹੇਤ ਤਾਰਨੇ ਤ ਅਕਾਲ ਨੇ ਹਮ ਕੋ ਦੀਓ । ਔਰ ਮਜ਼੍ਹਬ ਹੈਂ ਜਿਤਕ ਸਭੀ ਬੰਯੋ ਨੇ ਕੀਏ। ਰਚ ਬਨਾਵਟੀ ਕੂਰ ਪ੍ਰਭੁ ਤੇ ਬੇਮੁਖ ਥੀਏ ! ਗੁਰਮਤ ਸਚਾ ਲਾਲ ਛੋਡ਼ ਕਰ ਕ੍ਯੋਂ ਗਹਿ ਥਾਰਾ? ਬੇਈਮਾਨ ਬਨ ਜੀਐਂ ਕਹੋ ਕਬ ਲੌ ਸੰਸਾਰਾ? ਰੋਗ, ਸੋਗ, ਭੁਖ, ਦੁਖ, ਕਾਲ ਕਰਮਨ ਕਾ ਲੇਖੋ। ਭੋਗਨ ਪੜ ਹੈ ਸਰਬ ਮਜ਼ਹਬ ਮੈਂ ਇਕ ਸਮ ਦੇਖੇ ॥੧੬॥ (ਪੰਥ ਪ੍ਰਕਾਸ਼ ਭਾ: ਗਿਆਨ ਸਿੰਘ, ਨਿਵਾਸ ੮੨)

ਇਹ ਉੱਤਰ ਸੁਣਕੇ ਮੀਰ ਮੰਨੂੰ ਅੱਗ ਭਬਕਾ ਹੋ ਗਿਆ ਅਰ ਕਹਿਰਵਾਨ ਹੋ ਕੇ ਬੋਲਿਆ: ‘ਇਨ੍ਹਾਂ ਕਾਫਰਾਂ ਦੀ ਜਿੰਦ ਤੇ ਦੀਨ ਜਦ ਦੇਖੇ ਕਰੜੇ ਹੀ ਦੇਖੋ।

ਗੱਲ ਕੀਹ ਹੁਣ ਕਹਿਰਵਾਨ ਮੰਨੂੰ ਦੇ ਕ੍ਰੋਧ ਨਾਲ ਭੜਕੇ ਹਿਰਦੇ ਨੇ ਹੁਕਮ ਦਿੱਤਾ। ਪੰਜ ਸੱਤ ਸਵਾਰ ਨਿਕਲ, ਸਿਪਾਹੀ ਘੇਰਾ ਪਾ ਖਲੋਤੇ। ਮਾਵਾਂ ਦੇ ਕੁੱਛੜਾਂ ਤੋਂ ਨਿਆਣੇ ਪੁਤ੍ਰ ਖੋਹ ਕੇ ਉਛਾਲ ਕੇ ਖਿਦੂ ਵਾਂਗ ਅਸਮਾਨ ਤੇ ਸਿੱਟਦੇ ਹਨ, ਡਿੱਗਦੇ ਹੇਠ ਨੇਜ਼ੇ ਧਰਕੇ ਉਨ੍ਹਾਂ ਨੂੰ ਪਰੋਂਦੇ ਹਨ ਜੋ ਅਤਿ ਚਿਚਲਾ ਚਿਚਲਾ ਤੇ ਲੁੱਛ ਲੁੱਛ ਕੇ ਜਿੰਦ ਤੋੜਦੇ ਹਨ। ਸਿੰਘਣੀਆਂ ਕੇ ਬੱਚੇ ਲੈ ਕੇ। ਉਨ ਕੇ ਸਨਮੁਖ ਉਨ੍ਹੇਂ ਦਿਖੈ ਕੇ

-੯੨-