ਪੰਨਾ:ਬਿਜੈ ਸਿੰਘ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਹਾਲ ਕੀ ਮਲੂਮ? ਜਿਨ੍ਹਾਂ ਨੇ ਵਰਤ ਰੱਖ ਰੱਖ ਕੇ ਨੂੰ ਇਨ੍ਹਾਂ ਪੀੜਾਂ ਬੀ ਫਲੋਹਾਰਾਂ ਤੇ ਪੇੜਿਆਂ ਦੀਆਂ ਟੋਕਰੀਆਂ ਤੇ ਸ਼ਰਬਤਾਂ ਦੇ ਘੋੜਿਆਂ ਨੂੰ ਹੱਥ ਫੇਰੇ ਹੋਣ ਓਹ ਮੁਸ਼ੱਕਤਾਂ ਤੇ ਭੁੱਖ ਨੂੰ ਕੀ ਜਾਨਣ? ਹਾਂ ਨੇ ਭੁੱਖ ਦੇ ਦੁੱਖ ਡਿੱਠੇ ਹਨ ਉਹ ਰੋ ਰੋ ਕੇ ਇਹ ਕਹਿੰਦੇ ਹਨ ਮੌਤੋਂ ਭੁੱਖ ਬੁਰੀ।

ਇਕ ਦਿਨ ਸਿੰਘਣੀਆਂ ਨੂੰ ਚਾਬਕ ਬੀ ਮਰਵਾਏ ਗਏ। ਸ੍ਰੀ ਗੁਰੂ ਗਰੰਥ ਸਾਹਿਬ ਜੀ ਤੋਂ ਸਿਖਿਆ ਪਾ ਕੇ ਸੱਚ ਉਤੇ ਦ੍ਰਿੜ੍ਹ ਹੋਈਆਂ ਨੇ ਸਰੀਰਕ ਕਸ਼ਟਾਂ ਨੂੰ ਝੱਲਿਆ। ਉਨ੍ਹਾਂ ਨੇ ਧਰਮ ਨੂੰ ਆਪਣੇ ਦੁਖੀ ਸਰੀਰ ਦੇ ਅੰਦਰਲੇ ਕਸ਼ਟਾਤਰ ਮਨ ਤੋਂ ਬੀ ਅੰਦਰਲੇ ਆਪੇ ਦੇ ਡੱਬੇ ਵਿਚ ਸੰਭਾਲ ਰਖਿਆ ਹੋਇਆ ਸੀ, ਕੌਣ ਓਥੋਂ ਉਸ ਲਾਲ ਨੂੰ ਹਿਲਾਉਂਦਾ?

ਇਨ੍ਹਾਂ ਜਲਾਦਣੀਆਂ ਵਿਚੋਂ ਇਕ ਸ਼ੀਲ ਕੌਰ ਦੇ ਪੇਕੇ ਦੀ ਸੀ। ਉਸ ਨੂੰ ਸ਼ੀਲ ਕੌਰ ਦੇ ਪਿਤਾ ਦਾ ਹਾਲ ਮਲੂਮ ਸੀ ਕਿ ਤਾਰਾ ਸਿੰਘ ਵਾਂਈਂਏ ਦੇ ਨਾਲ ਉਹ ਕਿਸ ਬਹਾਦਰੀ ਨਾਲ ਸ਼ਹੀਦ ਹੋਇਆ ਸੀ* ਅਸੀਂ ਕੇਵਲ ਇਕੋ ਧੀ ਬਾਕੀ ਛੱਡ ਗਿਆ ਸੀ; ਜਿਸ ਨੂੰ ਉਸ ਦੇ ਚਾਚੇ ਨੇ ਇਕ ਮੁਕੱਦਮਾ ਜਿੱਤਣ ਦੀ ਖ਼ਾਤਰ ਚੂਹੜ ਮਲ ਦੇ ਪੁੱਤਰ ਨਾਲ ਵਿਆਹ ਦਿੱਤਾ ਸੀ। ਅੱਜ ਉਸ ਨੂੰ ਸਿੰਘਣੀਆਂ ਵਿਚ ਖੇਦ ਪਾਉਂਦੀ ਦੇਖ ਕੇ ਨਾ ਰਹਿ ਸਕੀ ਅਰ ਬੋਲ ਉਠੀ :

'ਪਿਤਾ ਪਰ ਪੂਤ ਜਾਤ ਪੁਰ ਘੋੜਾ ਬਹੁਤਾ ਨਹੀਂ ਤਾਂ ਥੋੜਾ ਥੋੜਾ। ਬੱਚੀਏ! ਤੂੰ ਕਿਥੋਂ ਚੂਹੜ ਮੱਲ ਵਰਗੇ ਦੇ ਘਰ ਰਹਿਣ ਜੋਗੀ ਮੈਂ ਤੂੰ ਤਾਂ ਪਤੀ ਨੂੰ ਵੀ ਸਿੱਖ ਬਣਾਕੇ ਸ਼ਹੀਦ ਕਰਵਾਇਆ ਹੋਣਾ ਹੈ। ਤੇਰੀ ਮਾਂ ਵੀ ਖੇਦ ਸਹਿਕੇ ਚੜ੍ਹੀ ਸੀ, ਤੂੰ ਬੀ ਮਾਪਿਆਂ ਵਾਂਙ ਆ ਫਸੀ । ਸਿੰਘ ਦੀ ਉਲਾਦ ਭਾਵੇਂ ਕਿਤੇ ਚਲੀ ਜਾਏ, ਜ਼ਰੂਰ ਆਪਣੇ ਜੌਹਰ ਦੱਸੋ ਪਰ ਦੱਸੋ।

ਭਾਵੇਂ ਇਹ ਕਰੜਾਈ ਕਰਨ ਵਾਸਤੇ ਆਈ ਸੀ ਪਰ ਇਨਸਾਨੀ ਦਿਲ ਆਖ਼ਰ ਦਿਲ ਹੈ, ਇਹ ਤ੍ਰੀਮਤ ਸ਼ੀਲਾ ਤੇ ਤਰਸ ਖਾ ਕੇ ਚੂਹੜ ਮੱਲ ਦੇ ਘਰ ਪਹੁੰਚੀ ਅਰ ਸ਼ੀਲਾ ਦੀ ਸੱਸ ਨੂੰ ਸਾਰਾ ਹਾਲ ਕਹਿ ਆਈ। ਉਹ


ਆਪ ੧੭੮੨੮੩ ਦੇ ਲਗ ਪਗ ਸ਼ਹੀਦ ਹੋਏ ਸੇ।

-੯੧-