ਪੰਨਾ:ਬਿਜੈ ਸਿੰਘ.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਡੂੰਘੀ ਸੋਚ ਵਿਚ ਪੈਂਦੀ ਹੀ ਨਿਰਾਸਤਾ ਵਿਚ ਡੁੱਬ ਗਈ ਸੀ ਕਿ ਹਾਏ! ਵੈਰੀਆਂ ਦੇ ਜ਼ੁਲਮਾਂ ਦਾ ਅਸਰ ਤਾਂ ਸਰੀਰਕ ਮੌਤ ਹੋਇਆ ਕਰਦਾ ਹੈ, ਜੋ ਬੰਦਾ ਸਹਿ ਗੁਜ਼ਰਦਾ ਹੈ, ਪਰ ਵੈਰੀ ਦਾ ਪਿਆਰ ਮਨ ਨੂੰ ਵਿਹੁ ਹੈ। ਹਾਂ ਜੀ ਸ਼ੀਲਾ ਸ਼ਸਤਾਂ ਤੋਂ ਨਹੀਂ ਡਰੀ, ਸ਼ੀਲਾ ਵੈਰੀਆਂ ਦੇ ਤੋਪਖਾਨੇ ਤੋਂ ਨਹੀਂ ਕੰਬੀ। ਸ਼ੀਲਾ ਉਨ੍ਹਾਂ ਦੇ ਪਿਆਰ ਤੋਂ ਬੀ ਡੋਲੀ ਨਹੀਂ, ਪਰ ਕੰਬੀ ਹੈ ਤੇ ਸੋਚਾਂ ਦੇ ਖੂਹ ਵਿਚ ਲਹਿ ਗਈ ਹੈ ਅਰ ਸੌਚ ਕਰ ਰਹੀ ਹੈ ਬਚਾਉ ਦੀ । ਸ਼ੀਲਾ ਉਨ੍ਹਾਂ ਦੀ ਦਯਾ ਦ੍ਰਿਸ਼ਟੀ ਤੋਂ ਬਚਣੇ ਦੇ ਉਪਾਉ ਲੱਭ ਰਹੀ ਹੈ, ਉਨ੍ਹਾਂ ਦੀ ਮਿੱਠਤ ਨੂੰ ਮਿੱਠੀ ਛੁਰੀ-ਆਤਮਾ ਨੂੰ ਘਾਇਲ ਕਰਨੇ ਵਾਲੀ ਜਾਣਕੇ ਉਸ ਅਯਾਸੀ ਵਾਂਗੂੰ ਸੋਚ ਵਿਚ ਗੁੰਮ ਹੁੰਦੀ ਜਾਂਦੀ ਹੈ ਜੋ ‘ਓਅਮ’ ਨੂੰ ਲੰਮਾ ਕਰਕੇ ਉਚਾਰਦਾ ਤੇ ਸ੍ਵਾਸ ਨੂੰ ਚਿੱਤ ਬ੍ਰਿਤੀ ਵਿਖੇ ਪ੍ਰੋ ਕੇ ਚੜਾਂਦਾ ‘ਅਹੋਮ' ਤੇ ਪਹੁੰਚ ਐਉਂ ਗੁੰਮ ਹੋ ਜਾਂਦਾ ਹੈ ਜਿੱਕਰ ਟੋਭਾ ਨਵੇਂ ਖੂਹ ਦੀ ਗਾਰ ਕੱਢਦਾ 'ਅਹੋਮ' ਦੀ ਅਵਾਜ਼ ਦੇ ਕੇ ਚੁੱਭੀ ਲਾ ਜਾਂਦਾ ਹੈ। ਕਦੇ ਤਾਂ ਮਲੂਮ ਹੁੰਦਾ ਸੀ ਕਿ ਮੈਂ ਜੀਉਂਦੀ ਹਾਂ । ਕਦੇ ਨਿਰਾਸਤਾ ਵਿਚ ਬੇਸੁਧ ਹੋ ਜਾਂਦੀ ਸੀ, ਮਾਨੋਂ ਉਸ ਦੇ ਮਨ ਤੋਂ ਸੰਕਲਪਾਂ ਵਿਕਲਪਾਂ ਦੀ ਸਾਰੀ ਲਿਖਤ ਧੋਤੀ ਜਾ ਕੇ ਕੋਰੇ ਕਾਗਤ ਵਾਂਗੂ, ਸੱਖਣਾਪਨ ਹੀ ਭਾਸਦੀ ਸੀ।

ਅੱਜ ਕਲ ਦੇ ਸਿੰਘਾਂ ਸਿੰਘਣੀਆਂ ਨੂੰ ਸ਼ੀਲਾ ਦੀ ਇਸ ਦਸ਼ਾ ਤੋਂ ਸਿਖ੍ਯਾ ਲੈਣੀ ਚਾਹੀਏ। ਤੁਰਕਾਂ ਦੇ ਵੈਰ ਤੋਂ ਸਿਖਾਂ ਦਾ ਉਸ ਸਮੇਂ ਕੁਝ ਨਹੀਂ ਵਿਗੜਿਆ, ਪਰ ਹੁਣ ਅੱਜ ਕੱਲ ਹੋਰ ਤਰ੍ਹਾਂ ਦੇ ਧਰਮ ਆਏ ਹਨ, ਜੋ ਮਿੱਠਤ ਨਾਲ, ਲੋਭ ਨਾਲ ਧਰਮ ਹਾਨ ਕਰਨ ਦੀ ਕਰ ਰਹੇ ਹਨ, ਇਨ੍ਹਾਂ ਤੋਂ ਡਰੋਂ, ਇਹ ਬੁਰਾ ਅਸਰ ਕਰਦੇ ਹਨ। ਉਨ੍ਹਾਂ ਦੇ ਪਿਆਰ ਪੁਰ ਨਾ ਭੁੱਲੋ, ਉਹਨਾਂ ਦੇ ਤੋਹਫੇ, ਉਨ੍ਹਾਂ ਦੇ ਮਿੱਠੇ ਬਚਨ, ਉਨ੍ਹਾਂ ਦੇ ਆਦਰ ਤੁਹਾਨੂੰ ਖਾ ਜਾਣਗੇ । ਸਤਵੰਤੀ ਸ਼ੀਲਾ ਨੇ ਸੌ ਵਰ੍ਹੇ ਤੋਂ ਬੀ ਪਹਿਲੇ ਜੋ ਸੋਚਿਆ ਅਰ ਸਮਝਿਆ ਸੀ ਸੋ ਅੱਜ ਸਾਰੇ ਪੰਥ ਲਈ ਗੁਣਕਾਰ ਹੈ। ਉਸ ਸੱਚੀ ਸਿੰਘਣੀ ਦੇ ਪੂਰਨਿਆਂ ਤੇ ਧਰਮ ਦੀ ਮੁਹਾਰਨੀ ਸਿੱਖੋ ਅਰ ਧਰਮ ਵਿਚ ਪੱਕੇ ਰਹੋ, ਲਾਲਚ, ਪਿਆਰ, ਧੱਕਾ, ਮਾਰ ਆਪ ਉਤੇ ਕਿਸੇ ਪ੍ਰਕਾਰ

-੯੬-