ਪੰਨਾ:ਬਿਜੈ ਸਿੰਘ.pdf/103

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ ਧਰਮ ਖੀਣ ਕਰਨ ਦਾ ਕੋਈ ਅਸਰ ਨਾ ਕਰੇ।*

ਪਿਆਰੀਓ ਸਿੰਘਣੀਓ! ਅਰ ਦੁਖੀ ਵਿਧਵਾ ਸਿੰਘ ਇਸਤ੍ਰੀਓ! ਅਰ ਡਾਢੇ ਪਤੀਆਂ ਦੀਓ ਵਹੁਟੀਓ! ਇਸ ਸੰਸਾਰ ਵਿਚ (ਜੋ ਛਲਾਂ ਅਰ ਦਗਿਆਂ ਨਾਲ ਪੂਰਤ ਹੈ) ਤੁਹਾਨੂੰ ਬੜਾ ਸੰਭਲ ਕੇ ਚਲਣਾ ਚਾਹੀਦਾ ਹੈ । ਸੁੰਦਰੀ ਅਰ ਹੋਰ ਪੁਸਤਕ ਪੜ੍ਹਕੇ ਤੁਸੀਂ ਕਸ਼ਟਾਂ ਵਿਚ ਧਰਮ ਬਚਾਉਣ ਦਾ ਹੌਸਲਾ ਕਰਨਾ ਤਾਂ ਸਿੱਖਸੋ, ਪਰ ਮਿੱਠੀਆਂ ਛੁਰੀਆਂ ਤੋਂ ਬਚਣਾ ਬੀ ਸਿਖ ਲੈਣਾ ਚਾਹੀਦਾ ਹੈ। ਇਹ ਮਨੁਖਾ ਜਨਮ ਬੜਾ ਦੁਰਲੱਭ ਹੈ, ਇਸ ਵਿਚ ਧਰਮ ਦਾ ਬਚਾਉਣਾ ਹੀ ਸਾਡਾ ਭਾਰੀ ਕੰਮ ਹੈ। ਹੇ ਨਰਮ ਚਿਤ ਵਾਲੀਓ ਬੀਬੀਓ! ਠੱਗ ਪੁਰਸ਼ ਸੁਹਣੀਆਂ ਸੂਰਤਾਂ ਬਣਾ ਕੇ ਕਈ ਪ੍ਰਕਾਰ ਦੇ ਦਾਓ ਪੇਚ ਖੇਡਦੇ ਹਨ; ਮਿਠੇ ਬਣਕੇ ਸਤਿਕਾਰ ਦੇ ਕੇ ਬਿਪਤਾ ਵਿਚ ਸਹੈਤਾ ਕਰ ਕਰ ਕੇ ਧਰਮੋਂ ਡੇਗਣ ਦਾ ਯਤਨ ਕਰਦੇ ਹਨ, ਪਰ ਸ਼ੀਲ ਕੌਰ ਵੱਲ ਦੇਖਕੇ ਤੁਸੀਂ ਧਰਮ ਵਿਚ ਪੱਕੀਆਂ ਰਹਿਣ ਦਾ ਯਤਨ ਕਰਨਾ ਇਹ ਨਾ ਸਮਝਣਾ ਕਿ ਨਿਰੇ ਪਖੰਡੀ ਲੋਕ ਅਰ ਓਪਰੇ ਏਹ ਜਤਨ ਕਰਦੇ ਹਨ : ਨੇੜੇ ਦੇ ਸਾਕ, ਹੱਥਾਂ ਦੇ ਖਿਡਾਏ, ਘਰ ਦੇ ਲਾਗੀ, ਘਰਾਂ ਦੇ ਕਾਮੇ ਤੇ ਨੇੜੇ ਤੇੜੇ ਦੇ ਸੰਬੰਧੀ ਇਕਰ ਦੇ ਰੰਗ ਖੇਡਦੇ ਹਨ । ਪਰ ਖ਼ਬਰਦਾਰ! ਇਸ ਕਲ੍ਹ ਕਾਲ ਵਿਚ ਕਿਸੇ ਗੱਲੋ ਧਰਮ ਨਹੀਂ ਹਾਰਨਾ । ਸੰਸਾਰਕ ਸੁਖ ਛਿਨ ਭੰਗਰ ਹਨ, ਸੰਸਾਰਕ ਸੁਖਾਂ ਦਾ ਅੰਤ ਕੌੜਾ ਹੈ, ਸੰਸਾਰ ਦੇ ਆਨੰਦ ਭੋਗਣ ਨਾਲ ਕਲੇਸ਼ ਹੁੰਦਾ ਹੈ, ਪਰ ਧਰਮ ਲੋਕ-ਪਰਲੋਕ ਦੇ ਸੁਖ ਦੇਣ ਵਾਲਾ ਹੈ, ਤਾਂ ਤੇ ਧਰਮ ਨੂੰ ਪਾਲੋ, ਧਰਮ ਦੀਆਂ ਖੁਸ਼ੀਆਂ ਭੋਗੋ, ਧਰਮ ਦਾ ਸੁਖ ਮਾਣੋ, ਅਧਰਮ ਭਾਵੇਂ ਦੁਸ਼ਮਨ ਬਣ ਕੇ ਆਵੇ ਭਾਵੇਂ ਸੱਜਣ ਬਣ ਕੇ ਆਵੇ ਉਸ ਤੋਂ ਐਉਂ ਬਚੋ ਜਿਕਰ ਜ਼ਹਿਰੀ ਸੱਪ ਤੋਂ, ਚਾਹੇ ਉਹ ਘਰੋਂ ਨਿਕਲੇ ਚਾਹੇ ਉਹ ਬਾਹਰੋਂ ਆਵੇ, ਬਚਣੇ ਦਾ ਜਤਨ ਕਰੀਦਾ ਹੈ। ਇਹ ਨਾ ਸਮਝਣਾ ਕਿ ਸ਼ੀਲ ਕੌਰ ਡਰ ਗਈ, ਜਾਂ ਭਰਮ ਗਈ, ਉਹ ਸ਼ੇਰ ਦਿਲ ਐਸੀ ਨਹੀਂ ਸੀ ਪਰ ਉਸ ਦੇ ਹਿਰਦੇ ਦੇ ਕੋਮਲ ਤੇ ਬੁੱਧੀਮਾਨ


ਇਸ ਪੁਸਤਕ ਦੇ ਛਪਣ ਦੇ ਸਮੇਂ ਬਦੇਸ਼ੀ ਕ੍ਰਿਸ਼ਚਨਾਂ ਵਲੋਂ ਲਾਲਚ ਦੇ ਤਰ੍ਹਾਂ ਤਰ੍ਹਾਂ ਦੇ ਭੁਲੋਵੋ ਲੋਕਾਂ ਨੂੰ ਆਪਣੇ ਮਤ ਵਿਚ ਖਿੱਚਣ ਦੇ ਮਿਲਦੇ ਸੀ ।

-੯੭-