ਪੰਨਾ:ਬਿਜੈ ਸਿੰਘ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਿੱਸੇ ਨੇ ਝੱਟ ਸਮਝ ਲਿਆ ਸੀ ਕਿ ਮਿੱਠੀ ਛੁਰੀ ਅਗੇ ਕਾਇਮ ਰਹਿਣਾ ਨਿਰੇ ਬਲ ਦਾ ਕੰਮ ਨਹੀਂ, ਪਰ ਨਾਲ ਅਕਲ ਦੀ ਬੀ ਬਹੁਤ ਲੋੜ ਰਖਦਾ ਹੈ, ਇਸੇ ਲਈ ਚਾਹੀਦਾ ਹੈ ਕਿ ਸਭ ਦਾ ਮਨ ਸ਼ੀਲ ਕੌਰ ਵਰਗਾ ਬਹਾਦਰ ਤੇ ਦਾਨਾ ਹੋਵੇ ਜੋ ਵੈਰ ਜਾਂ ਪਿਆਰ, ਕਿਸੇ ਹੀ ਉਪਾਉ ਨਾਲ, ਵੈਰੀ ਦੇ ਕਾਬੂ ਨਾ ਚੜ੍ਹੇ।

ਸੋਚ ਕਰਨ ਨਾਲ ਸ਼ੀਲ ਕੌਰ ਨੂੰ ਇਸ ਮਹਿਲ ਵਿਚੋਂ ਨਿਕਲਣਾ ਅਸੰਭਵ ਜਾਪਦਾ ਸੀ, ਵੈਰੀਆਂ ਤੋਂ ਛੁਟਕਾਰਾ ਕਠਨ ਦਿੱਸਦਾ ਸੀ। ਸੋਚਾਂ ਸੋਚਦੀ ਸੀ ਕਿਕੁਰ ਬੰਦਖ਼ਲਾਸ ਹੋਊ, ਅਕਲ ਕੋਈ ਰਸਤਾ ਨਹੀਂ ਦੇਂਦੀ ਸੀ। ਪਿਆਰਾ ਪੁਤ੍ਰ, ਮਾਂ ਦਾ ਦੁੱਖਾਂ ਸੁੱਖਾਂ ਦਾ ਸਹਾਰਾ ਬੈਠਾ ਹੈ, ਭਾਵੇਂ ਬਿਪਤਾ ਨੂੰ ਜਾਣਦਾ ਹੈ, ਇਹ ਭੀ ਸਮਝਦਾ ਹੈ ਕਿ ਵੈਰੀਆਂ ਵਿਚ ਬੈਠੇ ਹਾਂ,ਪਰ ਮਾਤਾਦੀ ਇਸ ਔਕੜ ਨੂੰ ਨਹੀਂ ਸਮਝ ਸਕਦਾ,ਪਿਆਰਦੇ ਸਾਮਾਨ ਦੇਖ ਦੇਖ ਤੇ ਮਾਂ ਦੀ ਉਦਾਸੀ ਤਾੜਕੇ ਹੈਰਾਨ ਹੁੰਦਾ ਹੈ । ਛੇਕੜ ਗਲੱਕੜੀ ਪਾਕੇ ਬੜੇ ਪਿਆਰ ਨਾਲ ਕਹਿੰਦਾ ਹੈ: ‘ਮਾਂ ਜੀ! ਕਿਉਂ ਉਦਾਸ ਹੋ? ਗੁਰੂ ਦਾ ਸ਼ੁਕਰ ਕਰੋ ਜਿਸਨੇ ਬਿਪਤਾ ਵਿਚ ਸੁੱਖ ਦਿਖਲਾਇਆ ਹੈ।' ਇਸ ਧੰਨਵਾਦ ਅਰ ਇਸ ਭੋਲਾਪਨ ਨੇ ਮਾਂ ਦੇ ਹਿਰਦੇ ਵਿਚ ਮੋਹ ਸੋਮਾ ਖੋਲ੍ਹ ਦਿੱਤਾ,ਰੋਂਦੀ ਰੋਂਦੀ ਨੇ ਪਿਆਰੇ ਨੂੰ ਛਾਤੀ ਨਾਲ ਲਾਇਆ,ਅਰ ਸਿਰ ਉਸ ਦੀ ਛਾਤੀ ਧਰਕੇ ਉਸਦੇ ਚਿੱਤ ਨੂੰ ਪ੍ਰਸੰਨ ਕਰਨ ਵਾਲੀ ਚੀਜ਼ ਨੂੰ, ਜੋ ਮੋਟੀ “ਬੋਲੀ ਵਿਚ ਦਿਲਾਸਾ ਕਹਾਉਂਦੀ ਹੈ, ਲੱਭਣ ਲੱਗ ਪਈ। ਐਸੀ ਦਰਦ ਨਾਕ ਦਸ਼ਾ ਦੇਖ ਕੇ ਸਭ ਬਾਂਦੀਆਂ ਉਠ ਗਈਆਂ ਪਰ ਨਵਾਬ ਪਾਸ ਜਾ ਦੱਸਿਆ। ਉਨ੍ਹਾਂ ਦੇ ਦੂਰ ਹੁੰਦੇ ਹੀ ਸ਼ੀਲ ਕੌਰ ਦੀ ਦੂਰੰਦੇਸ਼ੀ ਤੇ ਹੌਸਲਾ ਐਸਾ ਉੱਮਲ ਪਿਆ ਜਿਵੇਂ ਪਾਣੀ ਵਿਚ ਲੋਹੇ ਨਾਲ ਦੱਬੇ ਕਾਠ ਤੋਂ ਲੋਹਾ ਲਾਹੀਏ ਤਾਂ ਕਾਠ ਉੱਪਰ ਨੂੰ ਚੜ੍ਹ ਜਾਂਦਾ ਹੈ। ਮਾਂ ਪੁੱਤ ਨੇ ਬੂਹੇ ਮਾਰ ਲਏ, ਵੇਲਾ ਸੰਝ ਦਾ ਹੋ ਗਿਆ ਸੀ, ਅੰਦਰ ਬੈਠਕੇ ਬੜੇ ਪ੍ਰੇਮ ਨਾਲ ਰਹੁਰਾਸ ਦਾ ਪਾਠ ਕੀਤਾ, ਅਰਦਾਸਾ ਸੋਧਿਆ। ਆਹਾ,ਧੰਨ ਅਕਾਲ ਪੁਰਖ ਹੈ, ਜਿਸਦੇ ਅੱਗੇ ਪ੍ਰਾਰਥਨਾ ਕਰਨੇ ਨੇ ਐਸਾ ਅਚਰਜ ਅਸਰ ਕੀਤਾ ਕਿ ਉਹ ਨਿਰਾਸ ਹੋ ਰਹੀ ਸ਼ੀਲਾ ਆਪਣੇ ਖ਼ਾਲਸਈ ਜੌਹਰਾਂ ਵਿਚ ਦਮਕ ਉੱਠੀ। ਜਿਸ ਦਿਲ

-੯੯-