ਪੰਨਾ:ਬਿਜੈ ਸਿੰਘ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫.ਕਾਂਡ।

ਮੀਰ ਮੰਨੂੰ ਦੀ ਬੇਗਮ ਮੁਰਾਦ ਬੇਗਮ ਜਿਸਨੂੰ ਕਈ ਇਤਿਹਾਸਕਾਰਾਂ ਨੇ 'ਮੁਗਲਾਣੀ ਬੇਗਮ' ਕਰਕੇ ਬੀ ਲਿਖਿਆ ਹੈ, ਬੜੀ ਚਲਾਕ ਅਰ ਸੁੰਦਰ ਇਸ ਸੀ। ਇਸ ਨੇ ਪਤੀ ਨੂੰ ਬੀ ਵੱਸ ਕਰ ਰਖਿਆ ਸੀ ਅਰ ਆਪਣੀ ਚਤੁਰਾਈ ਕਰ ਕੇ ਪਟਰਾਣੀ ਬਣ ਰਹੀ ਸੀ। ਉੱਪਰ ਲਿਖੀ ਰਾਤ ਮੰਨੂੰ ਨੇ ਉਸ ਦੇ ਚੁਬਾਰੇ ਸ਼ਰਾਬ ਬਹੁਤ ਪੀਤੀ ਸੀ ਅਤੇ ਨਸ਼ੇ ਦੇ ਸਰੂਰ ਵਿਚ ਬੇਗਮ ਨੇ ਉਸ ਨੂੰ ਐਉਂ ਉਂਗਲਾਂ ਤੇ ਨਚਾਇਆ ਕਿ ਸ਼ੀਲ ਕੌਰ ਨੂੰ ਸਿਖ ਕੈਦਣਾਂ ਵਿਚੋਂ ਕੱਢ ਲਿਆਉਣ ਦਾ ਅਰ ਉਸ ਨੂੰ ਬੇਗਮ ਬਨਾਉਣ ਦਾ ਸਾਰਾ ਕੱਚਾ ਚਿੱਠਾਂ ਕਹਿ ਬੈਠਾ। ਬੇਗਮ ਇਹ ਸੁਣ ਕੇ ਮੜ ਉੱਠੀ ਤੇ ਕਈ ਵਲਾਂ ਛਲਾਂ ਨਾਲ ਉਸ ਨੂੰ ਪਤੀ ਉਤੇ ਹੋਰ ਪਿਲਾਈ ਗਈ, ਜਦ ਪਤੀ ਬੇਸੁਧ ਹੋ ਗਿਆ ਤੇ ਰਾਤ ਵੀ ਅੱਧੀ ਬੀਤ ਗਈ ਤਾਂ ਬਾਹਰਲੇ ਛੱਜੇ ਪੁਰ ਆ ਬੈਠੀ ਤੇ ਮਨ ਨਾਲ ਗੋਂਦ ਗੁੰਦਣ ਲੱਗੀ ਕਿ ਇਸ ਨਵੀਂ ਸਿਰ ਤੇ ਪੈਣ ਵਾਲੀ ਬਲਾ ਤੋਂ ਕੀ ਬਦਾਂ? ਬਹੁਤ ਵਿਚਾਰ ਕਰਕੇ ਚੁੱਪ ਕੀਤੀ ਦਬੇ ਪੈਰ ਕਬੂਤਰ ਫੜਨ ਵਾਲੀ ਬਿੱਲੀ ਵਾਂਗੂੰ ਮਹੱਲ ਦੇ ਉਸ ਹਿੱਸੇ ਵਿਚ ਗਈ, ਜਿਥੇ ਸ਼ੀਲਾ ਸੀ। ਬੂਹੇ ਤਾਂ ਬੰਦ ਸਨ, ਪਰ ਝੀਤਾਂ ਵਿਚੋਂ ਕੀ ਦੇਖਦੀ ਹੈ ਕਿ ਦੀਵਾ ਬਲ ਰਿਹਾ ਹੈ ਅਰ ਸ਼ੀਲਾ ਪ੍ਰਾਰਥਨਾ ਕਰ ਰਹੀ ਹੈ। ਕਿਸੇ ਵੇਲੇ ਕੋਈ ਮਤਲਬ ਬੀ ਸਮਝ ਆ ਜਾਵੇ ! ਇਹ ਦੇਖ ਕੇ ਉਸ ਦਾ ਕਲੇਜਾ ਠੰਢਾ ਹੋ ਗਿਆ ਅਰ ਮਨ ਨੇ ਤਸੱਲੀ ਦਿਤੀ ਕਿ ਇਹ ਤਾਂ ਗ਼ਰੀਬ ਗਊ ਹੈ ਅਰ ਆਪਣੇ ਅੱਗੇ ਆਈ ਵਡਿਆਈ ਨੂੰ ਬਿਪਤਾ ਸਮਝ ਕੇ ਬੋਚਣੇ ਲਈ ਵਾਸਤੇ ਪਾ ਰਹੀ ਹੈ, ਇਸ ਨੂੰ ਨਜਿੱਠ ਲੈਣਾ ਸੌਖੀ ਗਲ ਹੈ। ਇਹ ਸੋਚ ਕੇ ਨਿਸਚਿੰਤ ਹੋ ਗਈ ਤੇ ਜਾ ਕੇ ਸੌਂ ਰਹੀ।

ਉਧਰ ਸੂਰਜ ਨੇ ਸ਼ੁਕਰ ਵਰਗੀ ਆਪਣੀ ਇਕੋ ਅੱਖ ਖੋਲੀ, ਅਰ ਪਲਬੇਟੇ ਮਾਰਦੇ ਉੱਘਲਾਉਂਦੇ ਲੋਕਾਂ ਵੱਲ ਤਿੱਖੀ ਨਜ਼ਰ ਪਾਈ, ਉਧਰ ਰਾਦ ਬੇਗਮ ਨੇ ਦੋਵੇਂ ਅੱਖਾਂ, ਜੋ ਸੂਰਜ ਨਾਲੋਂ ਬੀ ਤਿੱਖੀਆਂ ਸਨ,

-੧੦੦-