ਪੰਨਾ:ਬਿਜੈ ਸਿੰਘ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਰ ਪ੍ਰਤਾਪ ਵਧਾਵੇ ਤੁਹਾਡਾ ਹੁਕਮ ਚੱਲੇ*, ਤੁਸੀਂ ਜੋ ਕੁਛ ਆਖਿਆਂ ਹੈ ਮੈਂ ਅਨਾਥਣੀ ਤੇ ਵੱਡੀ ਦਇਆ ਕੀਤੀ ਹੈ।

ਬੇਗਮ-ਬੀਬੀ ਕਾਹਦੀ ਦਇਆ? ਪਰ ਦੇਖੋ ਨਾ, ਕੀ ਕਰੀਏ? ਸਮਾਂ ਬੜਾ ਕਰੜਾ ਆ ਗਿਆ ਹੈ।ਅੱਜ ਕੱਲ ਸਿੱਧੇ ਮਾਰੇ ਜਾਂਦੇ ਹਨ ਛੱਲ ਨਾਲ ਹੀ ਸੁਖ ਪਾਈਦਾ ਹੈ। ਤੁਸੀਂ ਤਾਂ ਖੁਦਾ ਦੇ ਪਿਆਰੇ ਲੱਗਦੇ ਹੋ, ਤੁਹਾਨੂੰ ਇਨ੍ਹਾਂ ਗੱਲਾਂ ਨਾਲ ਕੀ? ਪਰ ਅਸੀਂ ਦੁਨੀਆਂਦਾਰ ਲੋਕ ਤਾਂ ਐਉਂ ਹੀ ਜੀਉਂਦੇ ਹਾਂ-ਰੋਟੀ ਖਾਈਏ ਸ਼ੱਕਰ ਸਿਉਂ, ਦੁਨੀਆਂ ਖਾਈਏ ਮਕਰ ਸਿਉਂ। ਤੁਸੀਂ ਤਾਂ ਪਵਿੱਤ੍ਰ ਦੇਵੀ ਹੋ, ਮੇਰਾ ਜੀ ਕਰਦਾ ਹੈ ਕਿ ਤੁਹਾਡੇ ਚਰਨ ਚੁੰਮ ਲਵਾਂ।

ਸ਼ੀਲਾ-ਸ੍ਰੀ ਵਾਹਿਗੁਰੂ! ਬੇਗਮ ਜੀ! ਤੁਸੀਂ ਤਾਂ ਹੋ ਦੇਸ਼ ਦੇ ਰਾਜੇ ਅਸੀਂ ਭਾਵੇਂ ਹਾਂ ਤਾਂ ਸ਼ੇਰ ਸੁਭਾਉ ਵਾਲੇ ਪਰ ਇਸ ਵੇਲੇ ਹਾਂ ਤੁਹਾਡੇ ਕੈਦੀ, ਪਰ ਵੱਸ ਪਏ ਹੋਏ। ਉਦੋਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਮੇਰੇ ਧਰਮ ਦੀ ਰਾਖੀ ਕਰੋਗੇ, ਇਹ ਮੇਰੇ ਤੇ ਹਿਸਾਨ ਚਾੜ੍ਹ ਰਹੇ ਹੋ। ਮੈਨੂੰ ਕੋਈ ਸੇਵਾ ਦੱਸੋ?

ਬੇਗਮ-ਸੇਵਾ ਕੀ ਤੁਸੀਂ ਮੈਨੂੰ ਭੈਣ ਬਣਾ ਲਵੋ ਨਾ।

ਸ਼ੀਲਾ-ਭੈਣਾਂ ਬਣਨਾ ਤਾਂ ਦੁਵੱਲੀ ਖੁੱਲ੍ਹ ਵਿਚ ਵਸਦਿਆਂ ਹੋ ਸਕਦਾ ਹੈ ਨਾਲੇ ਹੈਸੀਅਤ ਇਕੋ ਜੇਹੀ ਹੋਵੇ। ਹੁਣ ਤੁਸੀਂ ਬੇਗਮ ਤੇ ਮੈਂ ਕੈਦਣ!

ਬੇਗਮ-ਨਾ ਭੈਣ! ਇਹ ਗੱਲਾਂ ਛੱਡ ਦਿਓ। ਤੁਸਾਂ ਦਾ ਅਸਲਾ ਸ਼ਰੀਫ ਹੈ, ਤੁਸੀਂ ਸੱਚੇ ਤੇ ਉੱਚੇ ਲਹੂ ਵਾਲੇ ਦਿੱਸ ਰਹੇ ਹੋ, ਕੈਦ ਤੁਹਾਡੀ ਮੁੱਕ ਚੁੱਕੀ ਹੈ। ਹੁਣ ਤੁਸੀਂ ਖੁਲ੍ਹ ਦੇ ਘਰ ਹੋ। ਹੁਣ ਮੈਨੂੰ ਭੈਣ ਬਣਾ ਲਓ। ਤੁਸੀਂ ਗੁਣਾਂ ਦੀ ਖਾਣ ਹੋ। ਤੁਹਾਡੇ ਆਸਰੇ ਕੁਝ ਮੈਂ ਵੀ ਸਿੱਖ ਮੱਤ ਪਾ ਲਵਾਂਗੀ।

ਸ਼ੀਲਾ-ਮੈਂ ਕੌਣ ਵਿਚਾਰੀ ਹਾਂ?

ਬੇਗਮ-ਹਠ ਛੱਡੋ, ਇਕ ਵੇਰੀ ਭੈਣ ਆਖੇਂ; ਨਹੀਂ ਤਾਂ ਤੁਹਾਡੇ

—————

  • ਇਹ ਵਾਕ ਥੋੜੇ ਚਿਰ ਪਿਛੋਂ ਫਲੀਭੂਤ ਹੋ ਗਿਆ ਕਿ ਇਹ ਹਕੂਮਤ ਇਸ ਦੇ ਹੱਥ ਆਈ।

-੧੦੨-