ਪੰਨਾ:ਬਿਜੈ ਸਿੰਘ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਝਗੜੇ ਹੋ ਰਹੇ ਸਨ,ਪਰ ਫੇਰ ਬੀ ਤੁਰਕਾਂ ਦੀ ਪਾਤਸ਼ਾਹੀ ਦੀ ਰਾਜਧਾਨੀ ਦੇ ਪਾਸ ਇਸ ਤਰ੍ਹਾਂ ਪਹੁੰਚ ਕੇ ਕਟਾ-ਵੱਢ ਕਰਨੀ ਭਾਰੀ ਦਲੇਰੀ ਦਾ ਕੰਮ ਸੀ ਅਰ ਚਾਰ-ਚੁਫੇਰੇ ਕਰੜੇ ਖ਼ਤਰੇ ਨਾਲ ਘਿਰੀ ਹੋਈ ਵਿਉਂਤ ਸੀ । ਇਸ ਲਈ ਬੜੀ ਫੁਰਤੀ ਨਾਲ ਇਕਇਕ ਜਣੇ ਨੇ ਇਕਇਕ ਭੈਣਨੂੰ ਘੋੜੇਤੇ ਨਾਲ ਬਿਠਾਲ ਲਿਆ, ਉਸ ਮਕਾਨ ਵਿਚ ਬਾਲਕਾਂ ਦੇ ਲੋਥੜੇ ਕੱਠੇ ਕਰ ਕੇ ਤੇ ਮੋਇਆਂ ਨੂੰ ਵਿਚ ਰੱਖ ਕੇ ਂ ਲੱਕੜ ਮੋੜੇ ਪਾ ਕੇ ਅੱਗ ਲਾ ਦਿੱਤੀ ਅਰ ਝਟਪਟ ਤਿਲਕਦੇ ਹੋਏ। ਦੂਰ ਜਾਕੇ ਜੱਥੇ ਨੇ ਇਕ ਬਨ ਵਿਚ ਜਾ ਦਮ ਲੀਤਾ। ਰਸਤੇ ਵਿਚ ਇਕ ਪਿੰਡ ਵਿਚੋਂ ਰਸਤ ਪਾਣੀ ਲੈ ਗਏ। ਹੁਣ ਇਸ ਬਨ ਵਿਚ ਅੱਪੜਕੇ ਸਿੰਘਾਂ ਨੇ ਕਮਰ-ਕੱਸੇ ਖੁੱਲ੍ਹੇ ਅਰ ਰਾਵੀ ਦਰਿਯਾ ਵਿਚ, ਜੋ ਨਾਲ ਵਹਿ ਰਿਹਾ ਸੀ, ਇਸ਼ਨਾਨ-ਪਾਣੀ ਕੀਤੇ। ਵਿਚਾਰੀਆਂ ਸਿੰਘਣੀਆਂ ਨੂੰ ਮੁੱਦਤਾਂ ਮਗਰੋਂ ਜਲ ਨਸੀਬ ਹੋਇਆ,ਫੇਰ ਲੰਗਰ ਤਿਆਰ ਕੀਤਾ ਗਿਆ। ਪਹਿਲੇ ਸਿੰਘਣੀਆਂ ਨੂੰ ਛਕਾਇਆ ਗਿਆ, ਫੇਰ ਸਭ ਨੇ ਛਕਿਆ । ਜਦ ਸਭੇ ਪ੍ਰਸੰਨ ਹੋ ਗਏ ਤਦ ਸਰਦਾਰ ਕ੍ਰੋੜਾ ਸਿੰਘ ਅਰ ਬਿਜੈ ਸਿੰਘ ਨੇ ਛਕਿਆ,ਕਿਉਂਕਿ ਇਹ ਦੋਵੇਂ ਭਲੇ ਪੁਰਖ ਲੰਗਰ ਵਰਤਾਉਣ ਦੀ ਸੇਵਾ ਕਰ ਰਹੇ ਸਨ। ਕਿਉਂਕਿ ਸਿੱਖੀ ਦੇ ਅਸੂਲਾਂ ਮੂਜਬ ਜਥੇਦਾਰ ਬੀ ਸੇਵਾ ਨੂੰ ਜੀਵਨ ਸਫਲਤਾ ਸਮਝਦਾ ਹੈ। ਹੁਣ ਐਸਾ ਬਾਨਣੂ ਬੰਨ੍ਹਿਆ ਗਿਆ, ਜਿਸ ਨਾਲ ਹਰੇਕ ਸਿੰਘਣੀ ਨੂੰ ਉਸਦੇ ਪਿੰਡ ਟੱਬਰ ਟੋਰ ਵਿਚ ਪੁਚਾਇਆ ਗਿਆ। ਜਿਸ ਕਿਸੇ ਦੇ ਸੰਬੰਧੀਆਂ ਵਿਚੋਂ ਕੋਈ ਨਹੀਂ ਸੀ ਰਿਹਾ ਓਹ ਜੱਥੇ ਵਿਚ ਹੀ ਸੇਵਾ ਦੇ ਕੰਮ ਪਰ ਰਹੀ, ਅਰ ਆਪਣੇ ਭਰਾਵਾਂ ਦੀ ਬਿਪਤਾ ਵਿਚ ਹੱਥ ਵਟਾ ਕੇ ਜਨਮ ਮਰਨ ਸੰਵਾਰਦੀ ਰਹੀ ਬਿਜੈ ਸਿੰਘ ਹੋਰਾਂ ਨੂੰ ਸ਼ੀਲ ਕੌਰ ਦਾ ਠੀਕ ਠੀਕ ਪਤਾ ਨਾ ਲੱਗਾ : ਇਹ ਤਾਂ ਖ਼ਬਰ ਮਿਲ ਗਈ ਸੀ ਕਿ ਮੰਨੂੰ ਉਸ ਨੂੰ ਕੈਦ ਵਿਚੋਂ ਮਹੱਲਾਂ ਵਿਚ ਲੈ ਗਿਆ ਸੀ, ਪਰ ਹੁਣ ਸੁਣਿਆਂ ਕਿ ਉਸ ਨੂੰ ਰਾਣੀ ਬਣਾ ਲਿਆ ਸੀ ਇਸ ਖ਼ਬਰ ਨੂੰ ਸੁਣ ਕੇ ਕਿਸੇ ਨੂੰ ਨਿਸ਼ਚਾ ਨਾ ਆਇਆ ਕਿ ਇਹ ਗੱਲ ਸੱਚੀ ਹੋਵੇਗੀ। ਬਿਜੈ ਸਿੰਘ ਨੇ ਤਾਂ ਪੁਕਾਰ ਕੇ ਕਹਿ ਦਿੱਤਾ ਸੀ ਕਿ ਜੇ ਇਸ ਬਾਝੋਂ ਮਗਰੋਂ ਗੁਰਦੁਆਰਾ ਰਚਿਆ ਗਿਆ ਸੀ ਜੋ ਯਾਦਗਾਰ ਰਹੇ।

-੧੧੩-