ਪੰਨਾ:ਬਿਜੈ ਸਿੰਘ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰੀ ਪਤਨੀ ਜੀਉਂਦੀ ਹੈ ਤਦ ਜ਼ਰੂਰ ਸਤਿ ਧਰਮ ਸਮੇਤ ਜੀਉਂਦੀ ਹੈ, ਜੇ ਮਰ ਚੁੱਕੀ ਹੈ ਤਦ ਧਰਮ ਨੂੰ ਨਾਲ ਲੈ ਕੇ ਗਈ ਹੈ, ਇਹ ਗੱਲ ਅਸੰਭਵ ਹੈ ਕਿ ਸਿੰਘਣੀ ਧਰਮ ਤਿਆਗ ਕੇ ਜੀਵੇ। ਲੋਕੀ ਤਾਂ ਜਿੰਦ ਦੇ ਆਸਰੇ ਜੀਉਂਦੇ ਹਨ ਪਰ ਸਿੰਘਾਂ ਦੀ ਜਿੰਦ ਧਰਮ ਹੈ, ਏਹ ਧਰਮ ਦੇ ਆਸਰੇ ਜੀਉਂਦੇ ਹਨ, ਜਦ ਮਰਦੇ ਹਨ ਤਦ ਧਰਮ ਨੂੰ ਨਾਲ ਲੈ ਜਾਂਦੇ ਹਨ, ਜੀਉਂਦੇ ਹਨ ਤਦ ਧਰਮ ਨੂੰ ਜਿੰਦ ਬਣਾ ਕੇ ਜੀਉਂਦੇ ਹਨ। ਇਹ ਕਦੀ ਨਹੀਂ ਹੋ ਸਕਦਾ ਕਿ ਧਰਮ ਹਾਰ ਕੇ ਕੋਈ ਸਿੰਘ ਜਾਂ ਸਿੰਘਣੀ ਜੀਉਂਦੀ ਰਹੀ ਹੋਵੇ।

ਇਸ ਦਾ ਕਾਰਨ ਇਹ ਸੀ ਕਿ ਲੋਕ ਨਾਮ ਦੇ ਪਿਆਰੇ ਸਨ, ਬਾਣੀ ਇਨ੍ਹਾਂ ਦਾ ਆਧਾਰ ਸੀ। ਸਤਿਗੁਰਾਂ ਦੇ ਹੁਕਮ ਮੂਜਬ ਬਾਬੇ ਬੰਦੇ ਦੇ ਵੇਲੇ ਤੋਂ ਜਿਵੇਂ ਦਸਮੇਂ ਪਾਤਸ਼ਾਹ ਦੇ ਵੇਲੇ ਸੀ ਤਿਵੇਂ ਸਿੰਘਾਂ ਦੇ ਦਲਾਂ ਵਿਚ ਬਾਣੀ ਦੇ ਪਾਠ ਦਾ ਰੋਜ਼ਾਨਾ ਰਵੱਯਾ ਬੜਾ ਪੱਕਾ ਤੁਰਿਆ ਆ ਰਿਹਾ ਸੀ। ਬਾਣੀ ਨੇ ਆਪਣੀ ਰੰਗਣ ਚਾੜ੍ਹਣੀ ਹੀ ਹੋਈ, ਸੁੱਚਾ ਤੇ ਉੱਚਾ ਜੀਵਨ, ਕੁਰਬਾਨੀ ਤੋ ਪ੍ਯਾਰ ਬਾਣੀ ਨੇ ਭਰ ਹੀ ਦੇਣਾ ਹੋਇਆ।

ਮੀਰ ਮੰਨੂੰ ਦਾ ਮਰਨਾ ਜਾਂ ਸਾਰੇ ਦੇਸ਼ ਵਿਚ ਸੁਣਿਆਂ ਗਿਆ ਤਦ ਸਿੰਘ ਬਨਾਂ ਵਿਚੋਂ ਐਉਂ ਨਿਕਲ ਪਏ, ਜਿੱਕਰ ਰਾਤ ਬੀਤੀ ਤੇ ਸੂਰਜ ਨਿਕਲ ਪੈਂਦਾ ਹੈ। ਸਾਰੇ ਦੇਸ਼ ਵਿਚ ਇਕ ਤਰਥੱਲ ਮਚ ਗਿਆ। ਸਿੰਘਾਂ ਪਹਿਲੇ ਹੱਥ ਉਨ੍ਹਾਂ ਲੋਕਾਂ ਨੂੰ ਦੰਡ ਦਿਤੇ ਜਿਨ੍ਹਾਂ ਨੇ ਸ਼ਹਿਰ ਵਾਸੀ ਸਿੰਘਾਂ, ਸਿੰਘਾਂ ਦੇ ਬੱਚੇ ਤੇ ਤੀਵੀਆਂ ਫੜ ਫੜ ਮਾਰੇ ਤੇ ਮਰਵਾਏ ਸਨ, ਯਥਾ:

<poem>ਉਨ ਸਭ ਚੁਗਲੀਂ ਤਾਂਈਂ ਚੁਨ ਚੁਨ। ਮਾਯੋ ਲੂਟਯੋ ਘਰ ਸਿੰਘਨ ਪੁਨ। ਨੂਰ ਦੀਨ ਕੀ ਲੁਟੀ ਸਰਾਇ। ਸਿੰਘ ਕੋਟ ਮਾਯੋ ਫਿਰ ਧਾਇ। ਲੂਟĪ ਸਿੰਘਨ ਨਗਰ ਮਜੀਠਾ। ਮਾ ਜੰਡਿਆਲਾ ਫਿਰ ਨੀਠਾ। ਕਰਮੇ ਛੀਨੇ ਦਾ ਪਰਵਾਰ। ਮਾਰ ਲੁੱਟ ਕੇ ਕਯੋਂ ਖੁਆਰ । ਰਾਮੇ ਰੰਧਾਵੇ ਕਾ ਗ੍ਰਾਮ। ਘਣੀਆਂ ਲੂ ਐਨ ਤਮਾਮ ਸੌਦੇ ਵਾਲੇ ਕਾ ਜਟ ਯਾਲਾ। ਬੈਂਚ ਨਿਬਾਹੂ ਭੂਰੇ ਵਾਲਾ।

ਇਸਮਾਈਲ ਖਾਂ ਥਾ ਮੰਖ੍ਯਾਲੀਆ। ਆਕਲ ਦਾਸ ਮਹੰਤ

-੧੧੪-