ਪੰਨਾ:ਬਿਜੈ ਸਿੰਘ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੁੰਦਾਲੀਆ। ਰੰਘੜ ਮਾਰੇ ਜਾ ਬੁਤਾਲੀਏ। ਸਿੱਧੇ ਕੀਤੇ ਜੱਟ ਉਡਾਲੀਏ। ਘੇਰ ਔਲੀਏ ਖਾਂ ਕੋ ਮਾਰਯੋ। ਹਸਨਾ ਭੱਟੀ ਜਮ ਘਰ ਬਾਰੜੋ। ਮਾਲ੍ਹ ਪੂਰੀਏ ਗੁਲਾਬੇ ਕੇਰ! ਫਗਵਾੜਾ ਭੀ ਟਰੋ ਬਧੇਰੋ। ਇਤਿਆਦਿਕ ਫੌਰਨ ਕੇ ਲੋਗ! ਮੁਖਬਰ ਥੇ ਜੋ ਮਾਰਣ ਜੋਗ ! ਸੋ ਮਾਰੇ, ਸਾਜਨ ਬਹੁ ਪਾਰੇ। ਮਾਰੇ ਪੈਂਚ ਨੁਸ਼ਹਿਰੇ ਵਾਰੇ। ਲਏ ਦੁਸ਼ਮਨਾਂ ਤੇ ਬਡ ਬਦਲੇ। ਸਿੰਘਨੇ ਮਾਰ ਮਚਾਯੋ ਗਦਲੇ। [ਪੰਥ ਪ੍ਰਕਾਸ਼ ਟਾਈਪ ਸਫ਼ਾ ੭੧੩

ਇਸ ਪ੍ਰਕਾਰ ਸਿੱਖਾਂ ਨੇ ਥਾਂ ਥਾਂ ਆਪਣੇ ਕੈਦੀ ਛੁਡਾਏ,ਅਪਰਾਧੀਆਂ ਨੂੰ ਦੰਡ ਦਿੱਤੇ ਤੇ ਫੋਰ ਦੇਸ਼ ਨੂੰ ਸੰਭਾਲਣ ਵੱਲ ਲੱਗ ਪਏ, ਪਰ ਉਧਰ ਮੁਰਾਦ ਬੇਗਮ ਬੜੀ ਚਲਾਕ ਜਬੇ ਵਾਲੀ ਔਰ ਦਾ ਮਤ ਸੀ। ਉਸ ਨੇ ਪਤੀ ਦੇ ਮਰਦੇ ਹੀ ਸਾਰੇ ਦਰਬਾਰੀਆਂ, ਅਮੀਰਾਂ ਤੇ ਵਜ਼ੀਰਾਂ ਨੂੰ ਆਪਣੇ ਨਾਲ ਗੰਢ ਲਿਆ ਸੀ ਅਰ ਆਪਣੇ ਤਿੰਨ ਵਰੇ ਦੇ ਨਿਆਣੇ ਪੁੱਤ ਨੂੰ ਗੱਦੀ ਉਤੇ ਬਿਠਾਲ ਕੇ ਆਪ ਸਰਬਰਾਹ ਬਣ ਕੇ ਰਾਜ ਕਰਨ ਲੱਗ ਗਈ। ਇਸ ਨੇ ਆਪਣੇ ਵਕੀਲ ਕਾਬਲ ਦੁਰਾਨੀ ਪਾਤਸ਼ਾਹ ਵੱਲ ਚੋਰੀ ਚੋਰੀ ਘੱਲ ਦਿੱਤੇ ਕਿ ਆਪ ਪੰਜਾਬ ਦੀ ਨਵਾਬੀ ਮੇਰੇ ਪੁੱਤ ਦੇ ਹੱਕ ਵਿਚ ਮੇਰੀ ਸਰਬਰਾਹੀ ਹੇਠਾਂ ਕਰ ਦਿਓ। ਇਸੇ ਤਰ੍ਹਾਂ ਇਸ ਨੇ ਦਿੱਲੀ ਦੇ ਪਾਤਸ਼ਾਹ ਵੱਲ ਚੋਰੀ ਵਕੀਲ ਘੱਲ ਦਿਤੇ ਕਿ ਲਾਹੌਰ ਦੇ ਸੂਬੇਦਾਰੀ ਮੋਰੋ ਪੁੱਤ ਦੇ ਨਾਮ ਹੀ ਕਰ ਦਿਓ। ਇਉਂ ਦੋਹਾਂ ਪਾਤਸ਼ਾਹਾਂ ਨੇ ਬੇਗਮ ਦੇ ਪੁੱਤ 'ਅਮੀਨੁੱਦੀਨ' ਨੂੰ ਸੂਬੇਦਾਰ ਅਰ ਬੇਗਮ ਨੂੰ ਸਰਬਰਾਹ ਮੰਨ ਕੇ ਖਿਲਅਤੇ ਤੇ ਪਰਵਾਨੇ ਭੇਜ ਦਿੱਤੇ*ਕਾਰਨ ਇਹ ਸੀ ਕਿ ਕਾਬਲ ਵਾਲਾ ਲਾਹੌਰ ਨੂੰ ਆਪਣੀ ਰਿਆਸਤ ਅਰ ਦਿੱਲੀ ਵਾਲਾ ਆਪਣੀ ਰਿਆਸਤ ਜਾਣਦੇ ਸਨ। ਸੋ ਪੰਜਾਬ ਦਾ ਰਾਜ ਉਹ ਕਰ ਸਕਦਾ ਸੀ ਜੋ ਦੋਹਾਂ ਨੂੰ ਪ੍ਰਸੰਨ ਰੱਖ ਕੇ ਰਾਜੇ ਕਾਜ ਸੰਭਾਲ ਕੇ ਬੇਗਮ ਦੇਸ਼ ਦੇ ਬਾਨਣੂ ਬੰਨਣ ਲੱਗੀ। ਸਭ ਤੋਂ ਭਾਰੀ —————

  • ਮੁਹੰਮਦ ਲਤੀਫ਼ ਸੇਵਾ ੨੨੬॥ ਇਨਾਂ ਸਚਾ ਥਾਂ ਨੂੰ ਕਈ ਇਤਿਹਾਸਕਾਰਾਂ ਨੇ ਲਿਖਿਆ ਹੈ।

-੧੧੫-