ਪੰਨਾ:ਬਿਜੈ ਸਿੰਘ.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗ਼ਮ ਵਿਚ ਘੁੱਟ ਘੁੱਟ ਕੇ ਮਰ ਜਾਂਦੀ, ਪਰ ਭਾਣੇ ਮੰਨਣ ਦੇ ਜਤਨ ਨੇ ਉਸ ਦੇ ਸਰੀਰ ਤੇ ਆਤਮਾਂ ਦਾ ਵਿਯੋਗ ਨਹੀਂ ਹੋਣ ਦਿੱਤਾ । ਜਿੱਰ ਟਹਿਣੀਓਂ ਟੁੱਟੇ ਫੁੱਲ ਠੰਢੇ ਮੌਸਮ ਅਰ ਸੀਤਲ ਜਲ ਵਿਚ ਰੱਖੇ ਹੋਏ ਕਈ ਕਈ ਦਿਨ ਸੁਕਦੇ ਤਾਂ ਨਹੀਂ, ਪਰ ਟਾਹਣੀ ਵਾਲੇ ਜੋਬਨ ਤੇ ਖਿੜਾਉ ਵਾਲੇ ਵੀ ਨਹੀਂ ਰਹਿੰਦੇ, ਤਿਵੇਂ ਸ਼ੀਲਾ ਬੱਚਵਾਨ, ਪਰ ਸੁੱਥਰੇ ਮੱਥੇ ਵਾਲੀ, ਚਿੰਤਾਤੁਰ ਪਰ ਰੋਣਹਾਕੀ ਹੋਣ ਤੋਂ ਦੁਰ ਗ਼ਮ ਵਿਚ ਕੁੱਠੀ ਹੋਈ, ਪਰ ਕੋਲ ਬੈਠਿਆਂ ਨੂੰ ਢੰਨੀ ਹੋਈ ਨਾ ਲੱਗਣ ਵਾਲੀ ਦਸ਼ਾ ਵਿਚ ਰਹਿੰਦੀ ਸੀ। ਬੇਗਮ ਇਸ ਦੁੱਖ ਨੂੰ ਜਾਣਦੀ ਸੀ ਅਰ ਉਪਾਉ ਸੋਚਦੀ ਸੀ ਕਿ ਕਿਵੇਂ ਇਸ ਦਾ ਪਤੀ ਆ ਜਾਵੇ ਤਾਂ ਵਿਚਾਰੀ ਦਾ ਦੁੱਖ ਦੂਰ ਹੋ ਜਾਵੇ ਅਰ ਮੇਰਾ ਸੁਖ ਹੋਰ ਵਧ ਜਾਵੇ, ਕਿਉਂਕਿ ਉਸ ਨੂੰ ਅੰਗ ਸਹੇਲੀ ਤੇ ਸੱਚੀ ਦਰਦਣ ਇਸ ਨਾਲੋਂ ਵਧੀਕ ਸਿਆਣੀ ਅਰ ਪਿਆਰ ਵਾਲੀ ਲੱਭਣੀ ਔਖੀ ਸੀਪਹਿਲਾਂ ਤਾਂ ਬੇਗਮ ਨੇ ਝਨਾਂ ਦੇ ਹਾਕਮ ਵਲੋਂ ਪਤਾ * ਮੰਗਵਾਇਆ, ਜਿਥੇ ਕਿ ਸਾਬਰ ਸ਼ਾਹ ਦੀ ਦੱਸ ਪਈ ਸੀ। ਉਥੋਂ ਪਤਾ ਲੱਗਾ ਕਿ ਬਿਜੈ ਸਿੰਘ ਕਿਤੇ ਜਥਿਆਂ ਵਿਚ ਚਲਾ ਗਿਆ ਹੈ ਇਸ ਲਈ ਬੇਗਮ ਨੇ ਬਿਜੈ ਸਿੰਘ ਦਾ ਹੁਲੀਆ ਤੇ ਅਤਾ ਪਤਾ ਦੇ ਕੇ ਪੰਜ ਸੱਤ ਸੰਏਂ ਛੱਡ ਦਿਤੇ ਜੋ ਸਿੰਘ ਹੁਰਾਂ ਦਾ ਪੂਰਾ ਪ੍ਰ ਪੜਾ ਕੱਢ ਦੇਣ।

ਇਧਰੋਂ ਸਿੱਖਾਂ ਦੀਆਂ ਮੁੜ ਮੱਲਾਂ ਮਾਰਨੇ ਦਾ ਬਾਜ਼ਾਰ 'ਗਰਮ ਹੋ ਰਿਹਾ ਸੀ । ਜੈਸਾ ਕਿ ਅਸੀਂ ਪਿਛੇ ਕਹਿ ਆਏ ਹਾਂ, ਜਿਸ ਲਈ ਬੇਗਮ ਨੇ ਮੋਮਨ ਖਾਂ ਦੇ ਸਪੁਰਦ ਗਸ਼ਤੀ ਫ਼ੌਜ ਕਰਕੇ ਦੋਸ਼ ਵਿਚ ਫੌਰੀ ਹੋਈ ਸੀ । ਕਈ ਥਾਈਂ ਮੁੱਠ ਭੇੜਾਂ ਹੋਈਆਂ, ਕਦੀ ਓਹ ਜਿੱਤੇ ਤੇ ਕਦੀ ਓਹ; ਛੇਕੜ ਸ਼ੇਖੂਪੁਰੇ ਕੋਲ ਮੁੱਮਨ ਖਾਂ ਦੇ ਭੜਕਾਏ ਹੋਏ ਜੱਟਾਂ ਨਾਲ ਸਿੰਘਾਂ ਦੇ ਇਕ ਟੋਲੇ ਦਾ ਟਾਕਰਾਂ ਹੋ ਗਿਆ ਜਿਸ ਵਿਚ ਪੰਜ ਚਾਰ ਚੰਗੇ ਸਿੰਘ ਸ਼ਹੀਦ ਹੋਏ । ਪਰ ਖਾਲਸੇ ਦੇ ਹੱਲੇ ਅੱਗੇ ਉਹ ਲਹਿਰ ਨਾ ਸਕੇ, ਪੈਰ ਹਿੱਲ ਗਏ ਅਰ ਮੈਦਾਨ ਖਾਲੀ ਛੱਡ ਕੇ ਨੱਸ ਗਏ । ਭਾਈ ਬਿਜੈ ਸਿੰਘ ਇਸ ਜੰਗ ਵਿਚ ਅੱਗੇ ਵਧ ਵਧ ਕੇ ਲੜਦਾ ਰਿਹਾ ਸੀ। ਜਦ ਹੱਲਾ ਬੋਲਿਆ ਤਦ ਬੀ ਹਰੇ ਸੀ, ਉਸ ਘਮਸਾਣ ਵਿਚ ਇਕ ਤੁਰਕ ਦੀ

-੧੧੭-