ਪੰਨਾ:ਬਿਜੈ ਸਿੰਘ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਲਵਾਰ ਪੱਟ ਤੇ ਲੱਗੀ; ਇਸ ਮਰਦ ਨੇ ਲੱਤ ਨੂੰ ਬੰਨ ਲਿਆਂ ਅਤੇ ਪੀੜ ਨਾ ਜਣਈ ਅਰ ਵਧ ਵਧ ਕੇ ਤਲਵਾਰ ਵਾਹੁੰਦਾ ਹੀ ਰਿਹਾ। ਛੇਕੜ ਉਸ ਦਾ ਘੋੜਾ ਘਾਇਲ ਹੋ ਕੇ ਇਕਲਵਾਂਜੇ ਜਿਹੇ ਇਕ ਟੋਏ ਵਿਚ ਢਹਿ ਪਿਆ। ਇਸ ਟੋਏ ਵਿਚ ਇੱਕ ਸਿੱਖ ਤੇ ਦੋ ਮੁਸਲਮਾਨ ਲੜਦੇ ਲੜਦੇ ਅੱਗੇ ਡਿੱਗੇ ਪਏ ਸਨ, ਜਿਨ੍ਹਾਂ ਦਾ ਸਮਾਚਾਰ ਇਹ ਸੀ:-ਸਿੰਘ ਤਾਂ ਪਹਿਲੇ ਕਈਆਂ ਦਾ ਆਹੂ ਲਾਹ ਚੁੱਕਾ ਸੀ, ਫੇਰ ਦੁਹਾਂ ਤੁਰਕਾਂ ਨੇ ਉਸ ਨੂੰ ਘੇਰ ਲਿਆ। ਤਲਵਾਰਾਂ ਤਿੰਨ ਦੀਆਂ ਟੁੱਟ ਜਾਣ ਕਰ ਕੇ ਹੱਥ ਪਲੱਥ ਤੇ ਦਾਉ ਘrਉ ਦਾ ਘੋਲ ਹੀ ਹੁੰਦਾ ਰਿਹਾ। ਘੁਲਦੇ ਘੁਲਦੇ ਇਹ ਹੋਇਆ ਕਿ ਤਿੰਨੇ ਜਣੇ ਇਕ, ਦੂਜੇ ਦੀਆਂ ਟੱਕਰਾਂ ਖਾ ਕੇ ਢਹਿ ਪਏ; ਸਿੰਘ ਜੀ ਤਾਂ ਗੁਰਪੁਰੀ ਸਿਧਾਰੇ ਤੇ ਤੁਰਕੇ ਦੋਵੇਂ ਰੇਤ ਪਰ ਮੱਛੀ ਵਾਂਗੂ ਤਿਲ ਬਿਲ ਕਰਦੇ ਪਏ ਸਨ ਕਿ ਜਦੋਂ ਸਾਡੇ ਸਿੰਘ ਹੁਰੀਂ ਘੋੜੇ ਸਣੇ ਆ ਡਿਗੇ। ਡਿੱਗਦੇ ਹੀ ਇਨ੍ਹਾਂ ਦੀ ਵੱਜ ਨੇ ਤੁਰਕਾਂ ਦਾ ਦਮ ਪੂਰ ਕਰ ਦਿੱਤਾ ਤੇ ਸਿੰਘ ਹੋਰੀ ਬੇਹੋਸ਼ ਹੋ ਗਏ। ਇਸ ਸਮਾਚਾਰ ਨੂੰ ਕਿਸੇ ਨਾ ਡਿੱਠਾ, ਸਿੰਘਾਂ ਦਾ ਟੋਲਾ ਤਾਂ ਤੁਰਕਾਂ ਨੂੰ ਨਸ਼ਾ ਭਜਾ ਕੇ ਤੇ ਉਨ੍ਹਾਂ ਦੇ ਗਿਰਾਵਾਂ ਨੂੰ ਜੋਗ ਡੰਡ ਦੇ ਕੇ ਹੋਰ ਪਾਸੇ ਹਰਨ ਹੋ ਗਿਆ ਤੇ ਕਾਹਲੀ ਵਿਚ ਇਸ ਵਿਚਾਰੇ ਦੀ ਕਿਸੇ ਨੂੰ ਸੋਝੀ ਨਾ ਰਹੀ। ਸਾਰੀ ਰਾਤ ਤਿੰਨ ਲੋਥਾਂ ਸਿਰਾਣੇ ਤੇ ਮੋਏ ਘੋੜੇ ਨਾਲ ਲੱਤ ਬੱਧੀ ਹੋਈ ਧੜੇ ਹ ਪਿਆਂ ਸਿੰਘ ਜੀ ਨੂੰ ਬੇਸੁਧੀ ਵਿਚ ਬੀਤ ਗਈ।

ਸਿੱਖਾਂ ਦੇ ਸਾਕੇ,ਘੀਲਾਂ ਬਹਾਦਰੀਆਂ ਤੇ ਕਸ਼ਟਾਂ ਦੇ ਸਮਾਚਾਰ ਬਹੁਤ ਤਾਂ ਲਿਖੇ ਨਹੀਂ ਗਏ, ਪਰ ਜੋ ਰੱਤੀ ਰਵਾਲ ਲਿਖੇ ਵੀ ਗਏ ਸੋ ਸਿੱਖਾਂ ਦੀ ਅਨਗਹਿਲੀ ਕਰਕੇ, ਲਿਖਤੀ ਇਤਹਾਸਾਂ ਵਿਚ ਲੁਕੇ ਪਏ ਹਨ, ਜੋ ਲੱਭਣੇ ਔਖੇ ਹੋ ਰਹੇ ਹਨ, ਇਸ ਲਈ ਸਿੱਖਾਂ ਨੂੰ ਆਪਣੇ ਪਿੱਛੇ ਦੀ ਖ਼ਬਰ ਨਹੀਂ ਜਿਸ ਪਰ ਫ਼ਖ਼ਰ ਕਰਨ । ਅਨਜਾਣ ਸਿੱਖ ਭੁਲੇਖੇ ਖਾ ਰਹੇ ਹਨ। ਦੇਖੋ ਇਸ ਵੇਲੇ ਸਿੰਘ ਜੀ ਕੀਕੂ ਆਪਣੇ ਜਿਗਰ ਦੇ ਲਹੂ ਦੇ ਪਿਆਲੇ ਪੀ ਕੇ ਟੋਇਆਂ ਵਿਚ ਲੱਖਾਂ ਦੀ ਸੇਜਾਂ ਵਿਛਾ ਕੇ ਸੌਂ ਰਹੇ ਹਨ? ਅਮੀਰਆਂ ਤੇ ਧਨ ਦੀਆਂ ਬਹਾਰਾਂ ਛੱਡ ਕੇ ਕਿੱਥੇ ਪਏ ਜਿੰਦਾਂ ਨੂੰ ਤੋੜ

-੧੧੮-