ਪੰਨਾ:ਬਿਜੈ ਸਿੰਘ.pdf/125

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਹੇ ਹਨ, ਜਿਥੇ ਆਪਣਾਂ ਯਾ ਪਰਾਇਆਂ ਕੋਈ ਪਾਸ ਨਹੀਂ ਹੈ। ਕਿਆ ਇਨ੍ਹਾਂ ਸੂਰਮਿਆਂ ਨੂੰ ਲੁੱਟ ਦਾ ਲਾਲਚ ਘਰਾਂ ਥੀਂ ਕੱਢਕੇ ਟੋਇਆਂ ਵਿਚ ਖਿੱਚ ਲਿਆਇਆਂ ਹੈ? ਅਫਸੋਸ! ਸਿੱਖ ਲੋਕ ਇਤਿਹਾਸਕਾਰਾਂ ਦੇ ਪੁਸਤਕ ਪੜੇ ਬਾਝ ਹੀ ਰਾਇਆਂ ਕਾਇਮ ਕਰ ਲੈਂਦੇ ਹਨ। ਜ਼ਰਾ ਐਲਫਿਨਸਟਨ ਦੀ ਤਵਾਰੀਖ ਵਿਚ ਬੰਦੇ ਦੀ ਮੌਤ ਅਰ ੭੪੦*ਸਿੱਖਾਂ ਦੀ ਸ਼ਹੀਦੀ ਦਾ ਹਾਲ ਹੀ ਪੜੋ ਤਾਂ ਨੂੰ ਕੰਡੇ ਹੋ ਜਾਂਦੇ ਹਨ। ਕੀ ਇਹ ਲੋਕ ਭੰਗਾਂ ਪੀ ਕੇ ਸੌਂ ਰਹਿੰਦੇ ਸਨ,ਜਾਂ ਆਪਣੇ ਡੌਲਿਆਂ ਦੀ ਅਥੱਕ ਤਾਕਤ ਨਾਲ ਨੌ ਸਦੀਆਂ ਦੇ ਜ਼ੁਲਮਾਂ ਦਾ ਖੁਰਾ ਖੋਜ ਮਿਟਾ ਕੇ ਇਸ ਵੇਲੇ ਅਨੁਯਾਈ ਰਾਜ ਦੀ ਮਿੱਟੀ ਉਡਾ ਰਹੇ ਸਨ? ਬੇਸ਼ਕ ਸਿੱਖਾਂ ਨੇ ਤਦੋਂ ਹਿੰਦੁਸਤਾਨ ਤੋਂ ਬਾਹਰ ਕਦਮ ਨਹੀਂ ਪੁੱਟਿਆ, ਪਰ ਕਦੇ ਕਿਸੇ ਨੇ ਇਹ ਭੀ ਸੋਚਿਆ ਹੈ ਕਿ ਪੰਜਾਬ ਉਸ ਸਮੇਂ ਕੀਹ ਵਸਤੁ ਸੀ? ਅਹਿਮਦਸ਼ਾਹ ਅਬਦਾਲੀ ਵਰਗਾ ਜ਼ਬਰਦਸਤੇ ਹਮਲੇ ਕਰਨਵਾਲਾ ਸਾਹਸੀ ਗੁਆਂਢ ਬੈਠਾ ਸੀ। ਇਸਦੇ ਮਾਤਹਿਤ ਬੜੇ ਬੜੇ ਤਕੜੇ ਤਾਕਤਵਾਰ ਪਠਾਣ ਸਨ। ਅਫਗਾਨਿਸਤਾਨ ਤੇ ਸਰਹੱਦ

————

ਵਿਖੇ ਇਤਿਹਾਸ ਹਿੰਦ, ਐਲਫਿਨਸਟਨ ਪੰਨਾ ੬੮੬-“ਬਹੁਤ ਸਾਰੇ ਸਿੱਖ ਉਥੇ ਹੀ ਮਾਰੇ ਗਏ ਪਰ ੭੪੦ ਚੁਣ ਕੇ ਬੰਦੇ ਨਾਲ ਦਿੱਲੀ ਭੇਜੇ ਗਏ ਜਿਨ੍ਹਾਂ ਨੂੰ ਪੁੱਠੀਆਂ ਖੱਲਾਂ ਪਹਿਨਾ ਉਨ੍ਹਾਂ ਤੇ ਚੜਾ ਤਰ੍ਹਾਂ ਤਰਾਂ ਦੇ ਦੁੱਖਾਂ ਨਾਲ ਨਸ਼ਰ ਕਰ ਕੇ ਸੱਤਾਂ ਦਿਨਾਂ ਵਿਚ ਕਤਲ ਕੀਤਾ ਪਰ ਉਹ ਬੜੀ ਹੀ ਦਿੜਤਾ ਨਾਲ ਮੋਏ, ਹਰ ਲਾਲਚ ਨੇ ਘਣਾਂ ਦੀ ਨਜ਼ਰ ਨਾਲ ਡਿੱਠਾ ਤੇ ਧਰਮ ਨਹੀਂ ਹਾਰਿਆ। ਬੰਦੇ ਨੂੰ ਪਿੰਜਰੇ ਪਾਇਆ, ਸਿੰਘਾਂ ਦੀਆਂ ਖੋਪਰੀਆਂ ਨਾਲ ਲੋਕਾਈਆਂ ! ਬਿੱਲੀ ਮਾਰ ਕੇ ਨੇਜੇ ਨਾਲ , ਲਟਕਾਈ। ਯੂਈ ਤਲਵਾਰ ਜਦ ਸਿਰ ਤੇ ਖੜਵਾਇਆ, ਉਸ ਚਾ,ਨਿਆਣਾ ਪੁੱਤਰ ਝੋਲੀ ਵਿਚ ਜੇ ਕੋ ਕਟਾਰ ਹੱਬ ਦਿੱਤੀ ਕਿ ਆਪਣੇ ਪੁੱਤਰ ਨੂੰ ਆਪ ਆਰ, ਪਰ ਉਸ ਨੇ ਨਾਂਹ ਕੀਤੀ, ਉਸ ਦਾ ਪੁੱਤਰ ਉਸ ਦੀ ਗੋਦ ਵਿਚ ਕੋਹਿਆਂ ਰਿਆ ਅਰ ਉਸ ਦਾ ਦਿਲ ਆਂਦਰਾਂ ਆਦਿ ਕੱਢ ਕੇ ਉਸ ਦੇ ਮੰਚ ਤੇ ਸਿੱਟੇ ਗਏ। ਸੀਖਾਂ ਤਾ ਤਾ ਕੇ ਉਸ ਦੇ ਪਿੰਡੇ ਤੇ ਰੋਏ ਉਡਾਏ ਗਏ: ਪਰ ਬੰਦਾਂ ਨਾ ਹਿੱਲਣ ਵਾਲੀ ਦਰਾਂ ਨਾਲ ਸੰਨ ਮਨ ਮੋਇਆ ਕਿ ਜ਼ਾਲਮਾਂ ਬੇ ਨਥਟ ਕਰਨੇ ਲਈ ਕਰਤਾਰ ਨੇ ਮੈਨੂੰ ਕਾਰਨ ਬਣਾਇਆ ਹੈ। ਇਹ ਗੁਰ ਗੋਬਿੰਦ ਸਿੰਘ ਜੀ ਦੇ ਇਕ ਸੇਵਕ ਦੀ ਬਹਾਦਰੀ ਦਾ ਨਮੂਨਾ ਹੈ। ਇਸ ਦੇ ਸਾਬੀ ੭੪੦ ਵਿਚੋਂ ਸਭ ਨੇ ਸਿਰ ਚਿੱਤਾ, ਪਰ ਧਰਮ ਨਹੀਂ ਹਾਰਿਆ। ਕਿਸੇ ਨੇ ਵੀ ਚਿੰਦ ਪਿਆਰੀ ਨਹੀਂ ਕੀਤੀ!

-੧੧੯-