ਪੰਨਾ:ਬਿਜੈ ਸਿੰਘ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਦੇ ਕਬਜ਼ੇ ਵਿਚ ਸਨ। ਲੱਖਾਂ ਫੌਜਾਂ ਅਨੇਕਾਂ ਵਾਰ ਲਿਆ ਕੇ ਇਸ ਨੇ ਦੇਸ਼ ਲੁਟਿਆ ਸੀ। ਫੇਰ ਲਾਹੌਰ ਛੱਡ ਕੇ ਇਲਾਕੇ ਇਲਾਕੇ ਪਰ ਜ਼ਬਰਦਸਤ ਹਾਕਮ ਸਨ ਅਰ ਪੱਤਾ ਪੱਤਾ ਸਿੱਖਾਂ ਦਾ ਵੈਰੀ ਸੀ। ਨਾ ਇਲਾਕਾ, ਨਾ ਰਿਆਸਤ, ਨਾ ਖਜ਼ਾਨੇ, ਕੋਈ ਠਾਹਰ ਨਹੀਂ, ਕੋਈ ਸਹਾਇਤਾ ਨਹੀਂ, ਕੋਈ ਮਿੱਤਰ ਨਹੀਂ, ਮੁਸਲਮਾਨ ਹਿੰਦੂ ਸਭ ਵੈਰੀ, ਇਥੋਂ ਤਕ ਕਿ ਘਰ ਦੇ ਸੇਵਕ ਹਿੰਦਾਲੀ ਤੋਂ ਕਈ ਹੋਰ ਮੁਖ਼ਬਰ ਬਣੇ ਹੋਏ ਐਸੀਆਂ ਡਰਾਉਣੀਆਂ ਹਾਲਤਾਂ ਵਿਚ ਜਿਸ ਕੌਮ ਨੇ ਅਟਕ ਤੋਂ ਲੈ ਕੇ ਸਹਾਰਨਪੁਰ ਤਕ, ਮੁਲਤਾਨ ਤੇ ਸਿੰਧ ਤੋਂ ਲੈ ਕੇ ਕਾਂਗੜੇ ਜੰਮੂ ਤੇ ਭਿੰਬਰ ਤਕ* ਅਪਣਾ ਸਿੱਕਾ ਜਮਾ ਲਿਆ ਹੋਵੇ ਅਰ ਦਿੱਲੀ, ਪਟੌਦੀ ਦੂਜਨਾ, ਬੀਕਾਨੇਰ ਤੱਕ ਹੱਲੇ ਕੀਤੇ ਹੋਣ, ਉਸ ਨੇ ਮਰਹੱਟਿਆਂ ਤੋਂ ਕਿਤੇ ਵੱਧ ਬਹਾਦਰੀ ਦਿਖਲਾਈ ਹੈ, ਜਿਨ੍ਹਾਂ ਪਾਸ ਪਹਾੜੀ ਕਿਲ੍ਹੇ ਪਹਾੜਾਂ ਵਿਚ ਲੁਕਣ ਦੀ ਥਾਂ, ਸੇਵਾ ਜੀ ਵਰਗੇ ਸਰਦਾਰ ਸਿਰ ਤੇ, ਫੇਰ ਇਕ ਦੂਜੇ ਦੇ ਮਗਰੋਂ ਲਾਇਕ ਪੁਰਖ ਹਾਦੀ ਬਣਦੇ ਰਹੇ ਅਰ ਹਰ ਪ੍ਰਕਾਰ ਦੀ ਸਹਾਇਤਾ ਦੇ ਸਾਮਾਨ ਮੌਜੂਦ ਸਨ। ਜੋ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਵਧੀਆ ਹਨ।

ਜੋ ਕਦੀ ਇਤਿਹਾਸ ਦਾ ਮੁਤਾਲਿਆ ਕਰੋ, ਤਾਂ ਪਤਾ ਲੱਗੇ ਕਿ ਅਹਿਮਦਸ਼ਾਹ ਅਬਦਾਲੀ ਜ਼ਰੂਰ ਹਿੰਦ ਨੂੰ ਸਰ ਕਰ ਕੇ ਮੁੜ ਪਠਾਣ ਰਾਜ ਏਥੇ ਕਾਇਮ ਕਰ ਲੈਂਦਾ, ਪਰ ਪੰਜਾਬ ਵਿਚ ਆਏ ਸਿੱਖ ਉਸ ਨੂੰ ਅਤਿ ਤੰਗ ਕਰਦੇ ਸਨ। ਜਦ ਉਹ ਦਿੱਲੀ ਅੱਪੜਦਾ ਤਾਂ ਸਿੱਖ ਪੰਜਾਬ ਵਿਚ ਉਹ ਊਧਮ ਮਚਾਉਂਦੇ ਕਿ ਉਸ ਨੂੰ ਫੇਰ ਪਿੱਛੇ ਪਰਤਣਾ —————

  • ਦੇਖੋ ਤਵਾਰੀਖ ਅੰਗਰੇਜ਼ੀ ਮੁਹੰਮਦ ਲਤੀਫ਼ ਪੰਨਾ ੨੮੯

ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਵੇਲੇ ਸਿੱਖਾਂ ਪਾਸ ਇਕ ਇਲਾਕੇ ਦਾ ਬੀ ਰਾਜ ਨਾ ਸੀ, ਇਸ ਵੇਲੇ ਕਰੀਬ ੫੦ ਵਰ੍ਹਾ ਬੀਤਿਆ ਸੀ ਜਿਸ ਵੇਲੇ ਸਿੱਖਾਂ ਨੇ ਕਰੜੇ ਵੈਰੀਆਂ ਦੇ ਨਾਲ ਲੜ ਲੜ ਕੇ ਐਂਤਨਾ ਭਾਰਾ ਇਲਾਕਾ ਸਾਂਭ ਲਿਆ। ਨੀਪੋਲੀਅਨ ਅਰ ਮੁਹੰਮਦ ਸਾਹਿਬ ਤੇ ਸੇਵਾ ਜੀ ਦੇ ਸਮਾਚਾਰਾਂ ਦਾ ਮੁਕਾਬਲਾ ਕੀਤਿਆਂ ਸਿੱਖਾਂ ਦੀ ਬਹਾਦਰੀ ਦਾ ਠੀਕ ਅੰਦਾਜ਼ਾ ਹੁੰਦਾ ਹੈ। ਬਿਨਾਂ ਸਾਰੇ ਸਮਾਚਾਰਾਂ ਦੇ ਸੱਚੇ ਅਸਲ ਗੱਲ ਦਾ ਪਤਾ ਨਹੀਂ ਲੱਗਦਾ।

-੧੨੦-