ਪੰਨਾ:ਬਿਜੈ ਸਿੰਘ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੂੰਹੀਆਂ ਦੀ ਲੋੜ ਹੈ, ਕਿਉਂਕਿ ਸਾਰੇ ਮੁਖ਼ਬਰ ਆਪੋ ਵਿਚ ਭੇਤੀ ਹੁੰਦੇ ਸਨ, ਇਹੋ ਹਾਲ ਇਸਦਾ ਸੀ। ਜਦ ਇਸ ਨੇ ਇਹ ਗੱਲ ਸੁਣੀ, ਤਦ ਬੇਗਮ ਪਾਸ ਦਰਖਾਸਤ ਕਰਕੇ ਆਪ ਭੀ ਇਸ ਕੰਮ ਦਾ ਮੂੰਹੀਆਂ ਮੁਕੱਰਰ ਹੋ ਗਿਆ ਅਰ ਸਰਕਾਰੀ ਖਰਚ ਉਤੇ ਦੇਸ਼ ਵਿਚ ਫਿਰਨ ਲੱਗਾ। ਇਸ ਦੇ ਭਾਣੇ ਤਾਂ ਬਿਜੈ ਸਿੰਘ ਮਰ ਚੁਕਾ ਸੀ, ਪਰ ਬੇਗਮ ਦੀ ਤਲਾਸ਼ ਤੋਂ ਉਸ ਨੇ ਇਹ ਸਿੱਟਾ ਕੱਢ ਲਿਆ ਸੀ ਕਿ ਬਿਜੈ ਸਿੰਘ ਕੋਈ ਸਰਕਾਰੀ ਖੁਨਾਮੀ ਕਰ ਕੇ ਕੈਦੋਂ ਨਿਕਲ ਗਿਆ ਹੋਣਾ ਹੈ, ਤਾਹੀਓਂ ਬੇਗਮ ਤਾਂਘ ਨਾਲ ਭਾਲ ਕਰਵਾ ਰਹੀ ਹੈ। ਇਹ ਗੱਲ ਸੋਚਣੀ ਕਿ ਬੇਗਮ ਵੈਰ ਨਾਲ ਸਿੰਘ ਨੂੰ ਨਹੀਂ ਲੱਭ ਰਹੀ, ਉਸ ਲਈ ਅਨਹੋਣੀ ਗੱਲ ਸੀ। ਉਸ ਨੇ ਸਮਝਿਆ ਕਿ ਸਜ਼ਾ ਦੇਣ ਲਈ ਬੇਗਮ ਲੱਭਦੀ ਹੈ, ਇਸ ਲਈ ਆਪ ਭੀ ਸੂੰਹੀਆਂ ਬਣ ਫਿਰਿਆ ਸੀ। ਸੋ ਹੁਣ ਉਸ ਨੂੰ ਜੀਉਂਦਾ ਵੇਖ ਕੇ ਚਾਹਿਓਸੁ ਕਿ ਇਸ ਨੂੰ ਮਰਵਾ ਸਿੱਟੇ, ਵੈਰੀ ਵੀ ਮਰ ਜਾਏ, ਕੋਈ ਸੰਸਾ ਭੀ ਨਾ ਰਹੇ; ਮਤਾਂ ਜੀਊਂਦਾ, ਦਰਬਾਰ ਵਿਚ ਪਹੁੰਚੇ ਤਾਂ ਕੋਈ ਹੋਰ ਰਾਸ ਨਾ ਪਲਟਾ ਖਾ ਜਾਵੇ। ਇਹ ਸੋਚ ਕੇ ਸਿਪਾਹੀਆਂ ਨੂੰ ਕਾਹਲੀ ਨਾਲ ਬੋਲਿਆ, ਔਹ ਆਦਮੀ ਹੈ, ਜਿਸ ਨੂੰ ਅਸੀਂ ਲੱਭਦੇ ਫਿਰਦੇ ਹਾਂ, ਮਾਰੋ ਗੋਲੀ ਜੀਉਂਦਾ ਭੱਜ ਨਾ ਜਾਏ, ਇਹ ਤਾਂ ਇਕੱਲਾ ਤੁਹਾਨੂੰ ਦੋਹਾਂ ਨੂੰ ਬਥੇਰਾ ਹੈ। ਸਿਪਾਹੀ ਹੱਸ ਪਏ ਅਰ ਸੋਚਣ ਲੱਗੇ ਕਿ ਹੁਕਮ ਹੈ ਫੜ ਕੇ ਲਿਆਓ, ਮਾਰਨ ਦਾ ਹੁਕਮ ਨਹੀਂ, ਸੋ ਖਬਰੇ ਮਾਰ ਕੇ ਲੈ ਗਿਆਂ ਸਾਡਾ ਇਨਾਮ ਮਾਰਿਆ ਜਾਏ; ਇਸ ਲਈ ਸੂਹੀਏ ਦਾ ਕਹਿਆ ਨਾ ਮੰਨ ਕੇ ਟੋਏ ਵਿਚ ਉਤਰੇ। ਬਿਜੈ ਸਿੰਘ ਦੀ ਟੰਗ ਨੂੰ ਘੋੜੇ ਹੋਠੋਂ ਕੱਢਿਆ ਅਰ ਪੱਟ ਨੂੰ ਸਿੱਧਾ ਕਰ ਕੇ ਬੱਧਾ। ਇਕ ਪਾਲਕੀ ਵੰਗਾਰੀ ਫੜ ਮੰਗਾਈ । ਪਾਣੀ ਪਿਲਾ ਕੇ ਹੋਰ ਦਾਰੀ ਕਰ ਕੇ ਉਸ ਨੂੰ ਸੁਰਜੀਤ ਕੀਤਾ। ਸੂੰਹੀਏਂ ਜੀ ਮਾਰ ਦੇਣ ਦੇ ਹੱਕ ਵਿਚ ਸੇ, ਪਰ ਸਿਪਾਹੀਆਂ ਦੀ ਜ਼ਿਦ ਵੇਖ ਕੇ ਓਸੋ ਪਾਸੇ ਉਲਟ ਪਏ ਤੇ ਸੋਚੇ ਕਿ ਚਲੋ ਲਾਹੌਰ ਚੱਲ ਕੇ ਮਾਰਿਆ ਜਾਏਗਾ, ਸਗੋਂ ਮਾਰਨ ਦਾ ਜ਼ਿੰਮਾ ਬੇਗਮ ਦੇ ਸਿਰ ਰਹੂ। ਇਹ ਬੀ ਸੋਚ ਲਿਆ ਕਿ ਇਨਾਮ ਚੋਖਾ ਮਿਲੇਗਾ

-੧੨੨-