ਪੰਨਾ:ਬਿਜੈ ਸਿੰਘ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਦ ਦੇ ਤਾਂ ਅਸੀਂ ਬੜੇ ਭਾਗਾਂ ਵਾਲੇ ਹੋ ਗਏ ਹਾਂ (ਫਿਰ ਪੋਤਰੇ ਨੂੰ ਗੋਦੀ ਵਿਚ ਲੈ ਕੇ ਤੇ ਪਿਆਰ ਕਰਕੇ) ਤੇ ਐਸ ਲਾਲ ਨੇ ਤਾਂ ਨਿਹਾਲ ਹੀ ਕਰ ਦਿੱਤਾ ਹੈ।

ਪੁੱਤ੍ਰ-ਮਾਂ ਜੀ! ਫੇਰ ਐਡਾ ਦੁੱਖ ਕਿਉਂ ਮਨਾਉਂਦੇ ਹੋ?

ਮਾਂ-ਬੱਚਾ! ਸਮਾਂ ਵੇਖਕੇ ਤੁਰਨਾ ਲੋੜੀਏ। ਇਕ ਵੇਰ ਇਕ ਸ਼ੇਰ ਨੇ ਬਘਿਆੜ ਨੂੰ ਪੁੱਛਿਆ ਸੀ ਕਿ ਭਾਈ ਮੇਰੇ ਮੂੰਹ ਵਿੱਚੋਂ ਮੁਸ਼ਕ ਆਉਂਦੀ ਹੈ ਕਿ ਨਹੀਂ?’ ਬਘਿਆੜ ਨੇ ਕਿਹਾ ਕਿ ‘ਹਾਂ ਮਹਾਰਾਜ!’ ਸ਼ੇਰ ਨੇ ਉਸਨੂੰ ਘੁਰਕ ਕੇ ਕਿਹਾ ‘ਹੇ ਦੁਸ਼ਟ! ਪਾਤਸ਼ਾਹ ਨੂੰ ਐਸੇ ਵਾਕ ਬੋਲਦਾ ਹੈਂ?’ ਅਰ ਹੱਲਾ ਕਰਕੇ ਉਸ ਨੂੰ ਮਾਰ ਸਿੱਟਿਆ, ਫੇਰ ਇਕ ਖੋਤੇ ਨੂੰ ਪੁੱਛਣ ਲੱਗਾ: ‘ਕਿਉਂ ਬਈ ਮੇਰੇ ਮੂੰਹ ਵਿੱਚੋਂ ਮੁਸ਼ਕ ਆਉਂਦੀ ਹੈਂ’? ਖੋਤੇ ਨੇ ਕਿਹਾ: ‘ਹਰੇ ਹਰੇ ਮਹਾਰਾਜ! ਆਪਦੇ ਮੂੰਹੋਂ ਤਾਂ ਖੁਸ਼ਬੋ ਆਉਂਦੀ ਹੈ।’ ਸ਼ੇਰ ਨੇ ਕਿਹਾ: ‘ਓ ਗਧੇ! ਸਾਡੇ ਪਾਤਸ਼ਾਹਾਂ ਦੇ ਸਾਹਮਣੇ ਝੂਠ ਬੋਲਦਾ ਹੈਂ, ਜਿੰਦ ਨਹੀਂ ਲੋੜੀਂਦੀ?’ ਇਹ ਕਹਿਕੇ ਉਸ ਨੂੰ ਵੀ ਚਿੱਤ ਕਰ ਦਿੱਤਾ। ਫੇਰ ਲੂੰਬੜੀ ਦੀ ਵਾਰੀ ਆਈ, ਉਸ ਨੂੰ ਭੀ ਸ਼ੇਰ ਨੇ ਇਹ ਗੱਲ ਪੁੱਛੀ। ਲੂੰਬੜੀ ਬੋਲੀ ਮਹਾਰਾਜ! ਜਗਤ ਦੇ ਸਿਰਤਾਜ। ਮੈਨੂੰ ਕੁਛ ਦਿਨ ਤੋਂ ਰੇਜ਼ਸ਼ ਹੋ ਗਈ ਹੈ, ਨਿੱਛਾਂ ਤੇ ਨਜ਼ਲੇ ਨਾਲ ਨੱਕ ਪੱਕ ਗਿਆ ਹੈ ਮੈਨੂੰ ਮੁਸ਼ਕ ਨਹੀਂ ਆਉਂਦੀ ਜੇਕਰ ਕੁਝ ਬੀ ਮਗਜ਼ ਠੀਕ ਹੁੰਦਾ ਤਾਂ ਜ਼ਰੂਰ ਦੱਸ ਦੇਂਦੀ।’ ਸ਼ੇਰ ਨੇ ਹੱਸ ਕੇ ਕਿਹਾ। ‘ਤੈਨੂੰ ਇਹ ਅਕਲ ਕਿਨ੍ਹੇ ਦੱਸੀ ਹੈ।’ ਉਹ ਬੋਲੀ ਕਿ ਔਹਨਾਂ (ਬਘਿਆੜ ਤੇ ਖੋਤੇ ਵੱਲ ਸੈਨਤ ਕਰ ਕੇ) ਲੋਥਾਂ ਨੇ ਸਿਖਾਈ ਹੈ’। ਸੋ ਬੱਚਾ! ਇਹੋ ਗੱਲ ਆ ਬਣੀ ਹੈ। ਸਿੱਖ ਤਾਂ ਤੁਰਕ ਰਾਜਿਆਂ ਨਾਲ ਸੱਚ ਧਰਮ ਵਰਤਦੇ ਹਨ ਸੋ ਬੀ ਮੂੰਹ ਦੀ ਖਾਂਦੇ ਹਨ ਤੇ ਜਿਹੜੇ ਹਿੰਦੂ ‘ਖ਼ੁਸ਼ਾਮਦ’ ਕਰਦੇ ਹਨ ਉਹ ਬੀ ਪਿਛੇ ਗਿੱਚੀ ਪਰਨੇ ਡਿੱਗਦੇ ਹਨ, ਪਰ ਤੇਰੇ ਪਿਤਾ ਵਰਗੇ ਦਾਨੇ ਵਿਚ ਵਿਚਾਲੇ ਤੁਰ ਕੇ, ਸੁਖੀ ਰਹਿੰਦੇ ਹਨ।

ਪੁਤ੍ਰ-ਮਾਤਾ ਜੀ! ਆਪ ਦਾ ਕਹਿਣਾ ਭਾਰੇ ਦਨਾਵਾਂ ਵਰਗਾ ਹੈ; ਅਰ ਅਕਲ ਇਹੋ ਸਲਾਹ ਦਿੰਦੀ ਹੈ ਪ੍ਰੰਤੂ ਮੈਨੂੰ ਤਾਂ ਤੁਰਕਾਂ ਨਾਲ ਨਾ ਸਿੱਖਾਂ ਵਾਲੇ

-੮-

-੮-