ਪੰਨਾ:ਬਿਜੈ ਸਿੰਘ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਹੀ। ਮੈਂ ਤਾਂ ਵਿਆਹ ਵਾਸਤੇ ਕਿਹਾ ਹੈ। ਵਿਆਹ ਤਾਂ ਪਾਕ ਰਿਸ਼ਤਾ ਹੈ।

ਸਿੰਘ ਜੀ-ਸੱਚ ਹੈ, ਵਿਆਹ ਕੇਵਲ ਮੰਦੀ ਵਾਸ਼ਨਾ ਵਾਸਤੇ ਨਹੀਂ ਹੁੰਦਾ, ਵਿਆਹ ਤਾਂ ਇਸ ਗੱਲ ਦਾ ਨਾਮ ਹੈ ਕਿ ਦੋ ਅਣਵਿਆਹੇ ਜੀਵ ਇਕ ਦੂਜੇ ਦੇ ਦੁਖ ਸੁਖ ਦੇ ਭਾਗੀ ਹੋ ਕੇ ਸੱਚੀ ਮਿਤ੍ਤਾ ਅਰ ਪ੍ਰੇਮ ਭਾਵਨਾ ਨਾਲ ਸੰਸਾਰ ਦਾ ਪੈਂਡਾ ਮੁਕਾਉਣ ਦਾ ਧਰਮ ਕਰਦੇ ਹਨ, ਪਰ ਮੈਂ ਤਾਂ ਅੱਗੇ ਵਿਆਹਿਆ ਹੋਇਆ ਹਾਂ । ਫੇਰ ਸੋਚੋ ਤਾਂ ਸਹੀ ਮੇਰੇ ਨਾਲ ਵਿਆਹ ਕਰਕੇ ਤੁਹਾਡਾ ਰਾਜ ਭਾਗ ਬਚ ਸਕਦਾ ਹੈ? ਮੁਸਲਮਾਨ ਮੈਂ ਹੋਣਾ ਨਹੀਂ ਭਾਵੇਂ ਜ਼ਿਮੀਂ ਅਸਮਾਨ ਟਲ ਜਾਏ। ਹੁਣ ਦੱਸੋ ਇਸ ਵਹਿਣ ਵਿਚੋਂ ਕੀ ਗੁਣ ਨਿਕਲੇਗਾ ? ਮੇਰੇ ਕਹੇ ਲੱਗੋ ਤਾਂ ਤੁਸੀਂ ਕੁਰਾਨ ਦੇ ਅਰਥ ਸੁਣਿਆਂ ਕਰੋ, ਜੇ ਚਾਹੋ ਤਾਂ ਮੈਂ ਤੁਹਾਨੂੰ ਗੁਰੂ ਜੀ ਦੀ ਬਾਣੀ ਸੁਣਾਇਆ ਕਰਾਂ।

ਬੇਗਮ-ਰਾਜ ਭਾਗ ਦੀ ਪਰਵਾਹ ਨਹੀਂ, ਮੈਂ ਜੋ ਆਪ ਤੁਹਾਨੂੰ ਕਿਹਾ ਹੈ ਪ੍ਰੇਮ ਦੀ ਕੋਈ ਡੂੰਘਾਣ ਮੇਰੇ ਚਿੱਤ ਵਿਚ ਬੀ ਹੋਊ ਨਾ? ਜਿਸ ਨੇ ਮੈਨੂੰ ਐਤਨਾਂ ਹੌਸਲਾ ਦਿੱਤਾ ਹੈ, ਨਹੀਂ ਤਾਂ ਮਤ ਮਰ ਜਾਵੇ, ਪਰ ਵਿਆਹ ਲਈ ਬੇਨਤੀ ਕਦੇ ਨਾ ਕਰੋ, ਪਾਕ ਮੁਹੱਬਤ ਤਾਂ ਧਰਮ ਹੈ।

ਸਿੰਘ-ਸ਼ੀਲ ਕੌਰ ਤਾਂ ਤੁਹਾਡੀ ਧਰਮ ਦੀ ਭੈਣ ਹੈ, ਕਿਆ ਇਹ ਧਰਮ ਹੈ? ਰੱਬ ਤੁਹਾਡਾ ਭਲਾ ਕਰੇ, ਹੇ ਦੇਸ਼ ਦੀ ਰਾਣੀ ਜੀਓ! ਆਪਣੇ ਰਾਜ ਭਾਗ ਦਾ ਫਿਕਰ ਕਰੋ।

ਬੇਗਮ-ਬਹੁਤ ਸੋਚ ਚੁਕੀ,ਮੇਰਾ ਕੋਈ ਕੁਛ ਨਹੀਂ ਵਿਗਾੜ ਸਕਦਾ। ਦੇਸ਼ ਕਾਬੂ ਰੱਖਣ ਦੇ ਬਤੇਰੇ ਹਥਕੰਡੇ ਜਾਣਦੀ ਹਾਂ। ਇਕ ਤੁਸੀਂ ਕਿਹਾ ਨਾ ਮੋੜੋ ਸਿੰਘ ਜੀ--ਮੈਂ ਇਹ ਸੰਜੋਗ ਨਹੀਂ ਕਰ ਸਕਦਾ, ਮੈਂ ਸਿੰਘ ਹਾਂ!

ਬੇਗਮ-ਮੈਂ ਤੁਹਾਡੀ ਆਪਣੀ ਬਣਿਆਂ ਚਾਹੁੰਦੀ ਹਾਂ, ਮੈਂ ਪਰਾਈ ਬਣ ਕੇ ਤਾਂ ਕੁਛ ਨਹੀਂ ਕਿਹਾ। ਤੁਸੀਂ ਕਿਉਂ ਹੋਰ ਧੁਨ ਵਿਚ ਚਲੇ ਜਾਂਦੇ ਹੋ? ਮੈਂ ਵਿਆਹ ਦੀ ਚਾਹਵਾਨ ਹਾਂ, ਵਿਆਹ ਪਾਕ ਰਿਸ਼ਤਾ ਹੈ। ਕੇਵਲ ਚੋਰੀ ਰੱਖਣਾ ਹੈ।

ਸਿੰਘ ਜੀ-ਮੇਰੀ ਇਸਤ੍ਰੀ ਹੈ,ਮੈਂ ਇਕ ਨੂੰ ਆਪਣੀ ਬਣਾ ਚੁਕਾ ਹਾਂ।

-੧੩੫-