ਪੰਨਾ:ਬਿਜੈ ਸਿੰਘ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੇਗਮ—ਸਾਡੇ ਵਿਚ ਤਾਂ ਚਾਰ ਤਕ ਦੀ ਆਗਯਾ ਹੈ।

ਸਿੰਘ ਜੀ-ਮੈਂ ਇਕ ਤੋਂ ਵਧੀਕ ਨੂੰ ਜਾਣਦਾ। ਪਿਆਰ ਹੈ ਤੇ ਪਵਿੱਤ੍ਰ ਹੈ ਤਾਂ ਤੁਸੀਂ ਪੁੱਤ੍ਰ ਬਣਾ ਕੇ ਤੁਸੀਂ ਮੇਰੇ ਨਾਲ ਪਿਆਰ ਕਰ ਸੇਵਾ ਕਰ ਸਕਦਾ ਹਾਂ। ਪ੍ਰੇਮ ਤਾਂ ਐਉਂ ਬੀ ਨਿਭ ਸਕਦਾ ਹੈ।

ਬੇਗਮ—ਇਨ੍ਹਾਂ ਟਾਲਿਆਂ ਨਾਲ ਕੁਝ ਨਹੀਂ ਬਣਦਾ। ਮੇਰੇ ਮਨ ਨੇ ਬਹੁਤ ਸੋਚ ਲਿਆ ਹੈ, ਬਹੁਤ ਵਿਚਾਰ ਲਿਆ ਹੈ, ਹੁਣ ਮਗਜ਼ ਸੋਚ ਦਾ ਹੋਰ ਭਾਰ ਨਹੀਂ ਚੁੱਕ ਸਕਦਾ।

ਇਹ ਕਹਿੰਦੇ ਹੀ ਬੇਗਮ ਦੀਆਂ ਅੱਖਾਂ ਲਾਲ ਹੋ ਗਈਆਂ ਤੇ ਦੇਹ ਕੰਬ ਪਈ। ਬਿਜੈ ਸਿੰਘ ਦਾ ਹੱਥ ਫੜ ਕੇ ਘੁੱਟਿਓ ਸੁ, ਕੁਝ ਬੋਲੀ, ਪਰ ਸੰਘੀ ਆਵਾਜ਼ ਨਾ ਨਿਕਲੀ। ਬਿਜੈ ਸਿੰਘ ਨੇ ਸਹਿਜੇ ਹੱਥ ਛੁਡਾਉਣਾ ਚਾਹਿਆ ਪਰ ਹੱਥ ਨਾ ਛੁੱਟ ਸਕਿਆ । ਕੁਝ ਚਿਰ ਸਿੰਘ ਜੀ ਅੱਖਾਂ ਮੀਟਕੇ ਬੈਠੇ ਰਹੇ ਪਰ ਫੇਰ ਇਕ ਜੋਸ਼ ਦਾ ਛੜੱਕਾ ਦੇ ਕੇ ਹੱਥ ਛੁਡਾਕੇ ਚਲੇ ਗਏ। ਕੁਝ ਚਿਰ ਨੂੰ ਸੂਰਜ ਬੀ ਚੜ੍ਹ ਪਿਆ, ਉਸ ਦੀਆਂ ਕਿਰਨਾਂ ਬੇਗਮ ਦੇ, ਜੋਸ਼ ਲਹਿ ਜਾਣ ਕਰਕੇ, ਪਿੱਲੇ ਤੇ ਨਿਰਬਲ ਹੋਏ ਚਿਹਰੇ ਤੇ ਪੈ ਕੇ ਉਸ ਦੀ ਇਕ ਵਹਿਸ਼ਤ ਦੀ ਸ਼ਕਲ ਬਨਾਉਣ ਲੱਗ ਪਈਆਂ। ਅੰਤ੍ਰਿੰਗ ਸਖੀਆਂ, ਜੋ ਬੇਗਮ ਨੂੰ ਅੰਦਰ ਨਾ ਪਾਕੇ ਲੱਭ ਰਹੀਆਂ ਸਨ, ਬਾਗ ਵਿਚ ਪਹੁੰਚੀਆਂ ਅਰ ਬੜੀ ਫੁਰਤੀ ਨਾਲ ਚੁਕ ਕੇ ਅੰਦਰ ਲੈ ਗਈਆਂ। ਅੰਦਰ ਪਲੰਘ ਤੇ ਲਿਟਾ ਕੇ ਬਾਂਦੀਆਂ ਨੇ ਗੁਲਾਬ ਤੇ ਕਿਉੜੇ ਦੇ ਛੱਟੇ ਮਾਰਕੇ ਹੋਸ਼ ਆਂਦੀ। ਗੋਲੀਆਂ ਨੇ ਫੇਰ ਪਿੰਡੇ ਤੇ ਚੰਦਨ ਤੇ ਫੁਲੇਲ ਦੀ ਮਾਲਸ਼ ਕਰ ਕੇ ਸਿਰ ਸਮੇਤ ਠੰਢੇ ਜਲ ਦਾ ਇਸ਼ਨਾਨ ਕਰਵਾਇਆ। ਹਨੇਰੀ ਲੰਘ ਗਈ ਤੇ ਮਗਰੋਂ ਮੀਂਹ ਵੱਸ ਚੁਕਣੇ ਪਰ ਬੀ . ਜਿੱਕਰ ਕੋਈ ਕੋਈ ਬੁੱਲਾ ਤਿੱਖੀ ਪੌਣ ਦਾ ਆ ਜਾਂਦਾ ਹੈ,ਤਿਵੇਂ ਬੇਗਮ ਠੰਢੇ ਹਾਉਕੇ ਕਿਸੇਕਿਸੇ ਵੇਲੇ ਲੈਂਦੀ ਰਹੀ।ਦਰਬਾਰ ਵਿਚ-ਜਿਥੇ ਪਰਦੇ ਵਿਚ ਬੈਠਕੇ ਉਮਰਾਵਾਂ ਨੂੰ ਮਿਲਦੀ ਸੀ-ਅੱਜ ਨਹੀਂ ਗਈ। ਮਹਿਲਾਂ ਵਿਚ ਸਿਰ ਦਰਦ ਦੀ ਖ਼ਬਰ ਸੁਣੀ ਗਈ। ਹਕੀਮ ਹਾਜ਼ਰ ਹੋਏ, ਕਿਸੇ ਸਿਆਣੇ ਨੂੰ ਪਤਾ ਨਾ ਲਗਾ ਕਿ ਬੇਗਮ

-੧੩੬-