ਪੰਨਾ:ਬਿਜੈ ਸਿੰਘ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਰ ਲੁਕੀ ਰਹਿਣੇ ਵਾਲੀ ਗੱਲ ਵੀ ਨਹੀਂ। ਬੀਬੀ ਜੀ! ਇਸ ਵਿਚ ਜ਼ਹਿਰ ਹੈ; ਜੋ ਤੁਹਾਡੇ ਵਾਸਤੇ, ਤੁਹਾਡੇ ਪਤੀ ਨੇ ਘੱਲੀ ਹੈ।

ਸ਼ੀਲਾ-ਕਦੀ ਨਹੀਂ, ਪਿਆਰੇ ਪਤੀ ਜੀ ਵੱਲੋਂ ਜੋ ਇਹ ਨਿਆਮਤ ਹੋਵੇ ਤਾਂ ਮੇਰੇ ਧੰਨ ਭਾਗ! ਪਰ ਪਤੀ ਜੀ ਦੀ ਘੱਲੀ ਹੋਈ ਇਹ ਚੀਜ਼ ਨਹੀਂ ਹੈ। ਮੇਰਾ ਤੇ ਪਤੀ ਦਾ ਆਤਮਕ ਸੰਜੋਗ ਹੈ ਮੇਰਾ ਪਤੀ ਇਹ ਕਦੇ ਨਹੀਂ ਕਰ ਸਕਦਾ, ਉਹ ਸੱਚਾ ਸਿੰਘ ਹੈ, ਸੱਚੇ ਸਿੰਘ ਸਦੀਵ ਸੱਚੇ ਪਤੀ ਹੋਇਆ ਕਰਦੇ ਹਨ।

ਗੋਲੀ (ਠਿਠਰਕੇ) -ਬੀਬੀ ਜੀ! ਤੂੰ ਤਾਂ ਡਾਢੀ ਕੋਈ ਦਿਲਾਂ ਦੀ ਜਾਨਣਹਾਰ ਹੈਂ। ਮੈਂ ਤੈਥੋਂ ਸੱਚ ਨਹੀਂ ਲੁਕਾ ਸਕਦੀ। ਇਹ ਬੇਗਮ ਦੀ ਚਲਾਕੀ ਹੈ, ਤੁਹਾਡੇ ਪਤੀ ਦਾ ਦੋਸ਼ ਨਹੀਂ। ਪਤੀ ਤੁਹਾਡੇ ਨੇ ਅਜੇ ਤਕ ਬੇਗਮ ਦਾ ਹੁਕਮ ਨਹੀਂ ਮੰਨਿਆਂ। ਦੁਨੀਆਂ ਦਾ ਕੋਈ ਲਾਲਚ ਨਹੀਂ ਜੋਂ ਬੇਗਮ ਨੇ ਉਨ੍ਹਾਂ ਨੂੰ ਨਾ ਦਿਖਾਇਆ ਹੋਵੇ, ਪਰ ਉਨ੍ਹਾਂ ਪਰ ਕੁਝ ਅਸਰ ਨਹੀਂ ਹੋਇਆ। ਜਿਸ ਵੇਲੇ ਬੇਗਮ ਨੇ ਤੁਹਾਥੋਂ ਉਨ੍ਹਾਂ ਨੂੰ ਅੱਡ ਕੀਤਾ ਹੈ, ਉਸ ਦਿਨ ਤੋਂ ਅਨੇਕ ਗੋਲੀਆਂ ਹਰ ਵੇਲੇ ਉਨ੍ਹਾਂ ਦੇ ਉਦਾਲੇ ਰਹਿੰਦੀਆਂ ਅਰ ਉਨ੍ਹਾਂ ਨੂੰ ਸਮਝਾਉਂਦੀਆਂ ਹਨ, ਪਰ ਉਨ੍ਹਾਂ ਨੇ ਬੀ ਮਨੋਂ ਧਾਰੀ ਜਾਪਦੀ ਹੈ ਅਰ ਗੰਭੀਰ ਹਾਥੀ ਦੇ ਦੁਆਲੇ ਮੱਖੀਆਂ ਉਡਦੀਆਂ ਵਾਂਙ ਉਨ੍ਹਾਂ ਨੂੰ ਦੇਖਦੇ ਹਨ। ਕੱਲ ਮੈਂ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆਂ ਸੀ ਕਿ ਹੇ ਬੇਗਮ! ਤੈਂ ਆਪਣਾ ਪ੍ਰਣ ਤੋੜਿਆ ਹੈ, ਹੁਣ ਅਸੀਂ ਵੀ ਚਲੇ ਜਾਵਾਂਗੇ ਪਰ ਬੇਗਮ ਪੈਰਾਂ ਤੇ ਪਾਣੀ ਨਹੀਂ ਪੈਣ ਦੇਂਦੀ। ਉਹ ਕਹਿੰਦੀ ਹੈ ਕਿ ਤੇਰਾ ਪਿਤਾ ਚੂਹੜ ਮੱਲ ਤੇਰੀ ਵਹੁਟੀ ਨੂੰ ਲੈ ਗਿਆ ਹੈ ਪਰ ਓਹ ਅਰੰਨਾਂ ਨਹੀਂ ਕਰਦੇ।

ਸ਼ੀਲਾ-ਹੱਛਾ ਜੋ ਕਰਤਾਰ ਨੂੰ ਭਾਵੇ। ਅਕਾਲ ਪੁਰਖ ਉਹਨਾਂ ਨੂੰ ਤੱਤੀ ਵਾ ਨਾ ਲੱਗਣ ਦੇਵੇ, ਮੈਂ ਤਾਂ ਉਹ ਜਾਣੇ ਸਦਕੇ ਕੀਤੀ ਉਹਨਾਂ ਦੇ ਚਰਨਾਂ ਉਤੋਂ।

ਗੋਲੀ-ਸ਼ਾਬਾਸ਼ ਤੁਹਾਡੇ ਜਨਮ ਦੇ ਅਰ ਤੁਹਾਡੇ ਧਰਮ ਦੇ, ਪ੍ਰਤਿਬਤਾ ਹੋਣ ਦੇ! ਤੁਸੀਂ ਤਾਂ ਕੋਈ ਦੇਉਤੇ ਹੋ। ਮੂਰਖ ਬੇਗਮ ਤੁਹਾਡੇ ਅਸਲੇ

-੧੩੮-