ਪੰਨਾ:ਬਿਜੈ ਸਿੰਘ.pdf/145

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਨਹੀਂ ਸਮਝਦੀ!

ਭੁਜੰਗੀ-ਭਲਾ ਜੇ ਅਸੀਂ ਨਾ ਪੀਵੀਏ ਤਾਂ!

ਗੋਲੀ-ਫੇਰ ਕਤਲ ਕੀਤੇ ਜਾਓਗੇ।ਇਹ ਬੇਗਮ ਫੈਸਲਾ ਕਰ ਚੁਕੀ ਹੈ।

ਸ਼ੀਲਾ-ਸਤਿ ਬਚਨ, (ਪੁੱਤ ਵੱਲ) ਬਰਖ਼ੁਰਦਾਰ! ਇਕ ਦਿਨ ਮਰਨਾ ਹੈ ਅਰ ਮੇਰਾ ਤੇਰਾ ਸਿੰਘ ਹੁਰਾਂ ਦੇ ਨਾਲ ਇਸ ਕਿਲ੍ਹੇ ਵਿਚੋਂ ਜੀਉਂਦੇ ਜੀ ਨਿਕਲਣਾ ਅਨਹੋਣੀ ਗੱਲ ਹੈ, ਤੇਰੇ ਪਿਤਾ ਦਾ ਇਕੱਲਿਆਂ ਨਿਕਲ ਜਾਣਾ ਕੁਛ ਸੌਖਾ ਹੈ। ਉਹ ਸਿੰਘ ਹਨ ਕਿਲ੍ਹੇ ਦੇ ਉਸ ਦਿਨ ਵਾਲੀ ਬਾਹੀ ਤੋਂ ਟੱਪ ਕੇ ਬੀ ਜਾ ਸਕਦੇ ਹਨ, ਪਰ ਮੈਂ ਤੀਵੀਂ ਤੂੰ ਬਾਲਕ, ਸਾਡਾ ਨਿਕਲਣਾ ਔਖਾ ਹੈ। ਦੂਸਰੀ ਗੱਲ ਇਹ ਹੈ ਕਿ ‘ਤੇਰਾ ਪਿਤਾ ਧਰਮ ਹਾਰੇ ਇਹ ਬੀ ਹੋਣ ਵਾਲੀ ਗੱਲ ਨਹੀਂ ਹੈ। ਕੋਈ ਐਸੀ ਪ੍ਰੇਰਨਾ ਨਹੀਂ ਹੈ ਜੋ ਉਨ੍ਹਾਂ ਦੇ ਹਿਰਦੇ ਨੂੰ ਪ੍ਰੇਰ ਸਕੇ। ਉਨ੍ਹਾਂ ਨੂੰ ਜੇ ਕੇਵਲ ਆਪਣਾ ਹੀ ਫਿਕਰ ਹੋਵੇ ਤਦ ਜਿੰਦ ਅਰ ਧਰਮ ਦੋਹਾਂ ਦਾ ਬਚਾ ਲੈਣਾ ਉਨ੍ਹਾਂ ਲਈ ਸੌਖੇਰਾ ਹੈ, ਪਰ ਮੇਰਾ ਨਾਲ ਹੋਣਾ ਉਹਨਾਂ ਦੀ ਜਿੰਦ ਨੂੰ ਜ਼ਰੂਰ ਲੈ ਗਲੋਗਾ, ਤਾਂ ਤੇ ਭਲਾ ਹੈ ਕਿ ਮੈਂ ਮਰ ਜਾਵਾਂ ਤੇ ਸੁਆਮੀ ਜੀ ਸੁਤੰਤ੍ਰ ਹੋਕੇ ਆਪਣਾ ਆਪ ਬਚਾ ਲੈਣ ਤੇਰੇ ਲਈ, ਮੈਂ ਆਂਦਰਾਂ ਵੱਲ ਦੇਖਾਂ ਤਾਂ ਜੀਉਣਾ ਹੀ ਭਲਾ ਹੈ, ਪਰ ਜੇ ਅਕਲ ਦੀ ਗੱਲ ਮੰਨਾਂ ਤਾਂ ਤੇਰਾ ਮੇਰੇ ਨਾਲ, ਮੇਰੇ ਬੱਚੜੇ! ਚਲਣਾ ਹੀ ਚੰਗਾ ਹੈ। ਕਿਉਂਕਿ ਜਦ ਮੈਂ ਮਰ ਗਈ ਤੇਰੇ ਪਿਤਾ ਪਾਸ ਤੈਨੂੰ ਇਨ੍ਹਾਂ ਨੇ ਅੱਪੜਨ ਨਹੀਂ ਦੇਣਾ, ਅਰ ਕਈ ਤਰ੍ਹਾਂ ਦੇ ਦਾਬੇ ਤੇ ਲਾਲਚ ਤੈਨੂੰ ਦੇਣਗੇ, ਤੇਰੀ ਉਮਰ ਛੋਟੀ ਹੈ, ਮਤਾਂ ਤੇਰਾ ਚਿੱਤ ਡੋਲ ਜਾਵੇ, ਤੂੰ ਕੁਝ ਭੁੱਲ ਕਰ ਬੈਠੇ ਤੇ ਖ਼ਾਲਸਾ ਸੁਣੇ, ਤਦ ਮੇਰੀ ਕੁੱਖ ਨੂੰ ਸਾਰਾ ਪੰਥ ਧਿਕਾਰ ਦੇਵੇ ਤੇ ਤੇਰੀ ਆਤਮਾ ਸਾਥੋਂ ਵਿਛੁੜ ਜਾਵੇ। ਭਾਵੇਂ ਮੈਂ ਜਾਣਦੀ ਹਾਂ ਕਿ ਤੂੰ ਸ਼ੇਰ ਬੱਚਾ ਡੋਲਣੇ ਵਾਲਾ ਨਹੀਂ, ਲਹੂ ਪਵਿੱਤ੍ਰ ਤੇ ਦਿਲ ਬਲ ਵਾਲਾ ਹੈ ਪਰ ਅਵਸਥਾ ਛੋਟੀ ਹੋਣ ਕਰਕੇ ਦਿਲ ਤਸੱਲੀ ਨਹੀਂ ਫੜਦਾ। ਇਸ ਲਈ ਪਿਆਰੇ ਲਾਲ! ਚੱਲ ਹੁਣ ਕਰਤਾਰ ਦੇ ਚਰਨਾਂ ਕੰਵਲਾਂ ਵਿਚ ਪਹੁੰਚੀਏ। ਦੁਨੀਆਂ ਦੇਖ ਲਈ ਗੰਢੇ ਦੇ ਛਿੱਲ ਵਾਂਗ ਹੈ, ਇਸ ਦੇ ਅੰਦਰ ਕੁਝ ਨਹੀਂ ਹੈ।

ਤੇਰਾ

-੧੩੯-