ਪੰਨਾ:ਬਿਜੈ ਸਿੰਘ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੇਗਮ- ਭੈਣ ਜੀ! ਮੇਰਾ ਕੌਣ ਹੈ (ਅੱਖਾਂ ਵਿਚ ਹੰਝੂ) ਤੂੰ ਮੇਰੀ ਧਿਰ ਸੈਂ, ਤੂੰ ਤੁਰ ਗਈਓਂ ਤਾਂ ਮੈਂ ਕੀ ਕਰਾਂਗੀ? ਮੇਰੀ ਮਾਂ ਤੂੰ ਸੈਂ, ਭੈਣ ਤੂੰ ਸੈਂ, ਦੁੱਖਾਂ ਦੀ ਦਰਦਣ ਤੂੰ ਸੈਂ, ਗਮਾਂ ਦੀ ਵੰਡਣ ਵਾਲੀ ਤੂੰ ਸੈਂ। (ਹੱਥ ਜੋੜ ਕੇ) ਭੈਣ! ਮੈਨੂੰ ਵਾਹ ਲਾ ਲੈਣ ਦੋਹ, ਇਲਾਜ ਕਰਾ ਲੈਣ ਦੇਹ।

ਸ਼ੀਲਾ-ਭੈਣ ਜੀ! ਤੁਸੀਂ ਆਰਾਮ ਕਰੋ। ਮੇਰਾ ਜੀ ਘਾਬਰਦਾ ਹੈ, ਹੁਣੇ ਜਿੰਦ ਟੁੱਟਣੀ ਲਗਣ ਵਾਲੀ ਹੈ, ਤੁਸੀਂ ਦੇਖਕੇ ਘਾਬਰੋਗੇ, ਮੇਰਾ ਗਿਲਾ ਆਪ ਤੇ ਨਹੀਂ, ਮੇਰੀ ਵਲੋਂ ਚਿੱਤ ਨੂੰ ਠੰਢਿਆਂ ਰਖੋ, ਕਿਸੇ ਪ੍ਰਕਾਰ ਦਾ ਰੰਜ ਮੇਰੇ ਚਿਤ ਵਿਚ ਨਹੀਂ, ਜੇ ਹੁੰਦਾ ਬੀ ਤਾਂ ਮੈਂ ਬਖਸ਼ਦੀ ਤੁਸੀਂ ਜਾਓ, ਮੇਰੇ ਪਤੀ ਤੇ ਕ੍ਰਿਪਾ ਕਰਨੀ ਤੇ ਉਸ ਨੂੰ ਇਸ ਕਿਲ੍ਹੇ ਵਿਚੋਂ ਛੁਟਕਾਰਾ ਬਖ਼ਸ਼ ਦੇਣਾ, ਬਸ ! ਇੰਨੀ ਵਾਸ਼ਨਾ ਹੈ ਜੋ ਆਪ ਪੂਰਨ ਕਰੋ ਤਾਂ ਚੰਗਾ।

ਇਸ ਵੇਲੇ ਇਕ ਸਿਖਾਈ ਹੋਈ ਗੋਲੀ ਦੌੜੀ ਦੌੜੀ ਆਈ ਅਰ ਘਾਬਰੀ ਹੋਈ ਬੋਲੀ:-

'ਬੇਗਮ ਜੀ! ਹਨੇਰ ਹੋ ਗਿਆ।' ਇਹ ਸੁਣਕੇ ਬੇਗਮ ਹਫਲਾਤਫਲੀ ਦੀ ਮਾਰੀ ਚਲੀ ਗਈ। ਉਧਰ ਮਾਂ ਪੁਤ੍ਰ ਨੂੰ ਜ਼ੋਰ ਨਾਲ ਉੱਪਰ-ਛਲਾਂ ਸ਼ੁਰੂ ਹੋ ਗਈਆਂ। ਆਂਦਰਾਂ ਤੋੜ ਤੋੜ ਤੇ ਓਝਰੀ ਨੂੰ ਪੁੱਠੇ ਕਰ ਦੇਣ ਵਾਲੀਆਂ ਕੈਆਂ ਨੇ ਜ਼ਹਿਰ ਦੀ ਬਹੁਤ ਸਾਰੀ ਅੰਸ ਕੱਢ ਦਿੱਤੀ: ਪਰ ਕਮਜ਼ੋਰੀ ਅਰ ਬੇਹੋਸ਼ੀ ਨੇ ਦੋਹਾਂ ਨੂੰ ਐਸਾ ਕਰ ਦਿੱਤਾ ਕਿ ਜਿੱਕਰ ਕੋਈ ਜੀਉਂਦਾ ਨਹੀਂ ਹੈ। ਸਾਰਾ ਦਿਨ ਬੇਸੁਧ ਪਿਆਂ ਬੀਤ ਗਈ, ਸੰਝ ਹੋਈ ਤਾਂ ਬੇਗਮ ਦੇ ਹੁਕਮ ਨਾਲ ਲੋਥਾਂ ਦਰਿਯਾ ਵਿਚ ਸੁੱਟਣੇ ਲਈ ਘੱਲੀਆਂ ਗਈਆਂ। ਪਰ ਸੁੱਟਣ ਵਾਲਿਆਂ ਨੇ ਕੁਛ ਦੂਰੋਂ ਰੌਲਾ ਸੁਣ ਕੇ ਤੇ ਡਰ ਕੇ ਕਿ ਮਤੇ ਕੋਈ ਸਿੱਖ ਦਸਤਾ ਨਾ ਆ ਰਿਹਾ ਹੋਵੇ, ਛੇਤੀ ਨਾਲ ਕਿਲ੍ਹੇ ਦੇ ਬਾਹਰ ਉਪਰਲੇ ਪਾਸੇ ਉਜਾੜ ਵਿਚ ਪਵਿੱਤ੍ਰ ਦੇਹੀਆਂ ਮਲਕੜੇ ਰਖ ਦਿੱਤੀਆਂ ਤੇ ਆਪ ਭੱਜ ਆਏ। ਬੇਗਮ ਦੇ ਭਾਣੇ ਉਹ ਮਰ ਚੁੱਕੇ ਸਨ ਅਰ ਚੁੱਕਣ ਵਾਲਿਆਂ ਨੇ ਬੀ ਧਿਆਨ ਨਹੀਂ ਦਿੱਤਾ ਸੀ। ਬੇ-ਖਿਆਲੇ ਉਹ ਹਨੇਰੀ ਰਾਤ ਵਿਚ ਲੋਥਾਂ ਸਮਝ ਕੇ ਉਜਾੜ ਵਿਚ ਧਰ ਆਏ, ਜਿੱਥੇ ਉਹ

-੧੪੧-