ਪੰਨਾ:ਬਿਜੈ ਸਿੰਘ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਈਆਂ ਅੰਤ ਵਿਚ ਮਾਨੋਂ ਅੰਤ ਹੋ ਰਹੀਆਂ ਸਨ। ਮਖ਼ਮਲੀ ਸੇਜਾਂ ਉਤੇ ਲੇਟਣ ਵਾਲੇ ਪਿੰਡੇ ਕਰੜੀ ਜ਼ਮੀਨ ਤੇ ਪਏ ਹੋਏ ਸਨ। ਟੱਬਰਾਂ ਤੋਂ ਵਿਛੁੜੇ ਹੋਏ ਧਰਮੀ ਇਕ ਇਕੱਲੇ ਬਨ ਪਸ਼ੂਆਂ ਦੀਆਂ ਲੋਥਾਂ ਵਾਂਙ ਧਰੇ ਪਏ ਹਨ। ਆਕਾਸ਼ ਵਿਚ ਤਾਰਾ ਮੰਡਲ ਡੂੰਘੀ ਨਜ਼ਰ ਲਾਕੇ ਸੱਚੇ ਧਰਮੀਆਂ ਵੱਲ ਤੱਕ ਰਿਹਾ ਹੈ ਕਿ ਮਤੇ ਸਾਡੀ ਜਿੰਦ ਬਖਸ਼ਣ ਵਾਲੀਆਂ ਕਿਰਨਾਂ ਨਾਲ ਜਿੰਦੜੀ ਦੀਆਂ ਤੰਦੀਆਂ ਬੋਲ ਉਠਣ। ਮੱਧਮ ਮੱਧਮ ਪੌਣ ਇਨ੍ਹਾਂ ਸਰੀਰਾਂ ਪੁਰ ਸਾਰੰਗੀ ਦੇ ਗਜ ਵਾਂਙ ਫਿਰ ਰਹੀ ਹੈ ਕਿ ਮਤਾਂ ਜੀਵਨ ਦੀਆਂ ਤਾਰਾਂ ਕਿਸੇ ਹੀ ਰਗੜ ਨਾਲ ਆਪਣੀ ਸਰਗਮ ਅਲਾਪਣ ਲਗ ਜਾਣ। ਕੁਦਰਤ ਧਰਮੀਆਂ ਨਾਲ ਦਰਦ ਵੰਡ ਰਹੀ ਹੈ, ਪਰ ਕੋਈ ਜੀਉਂਦਾ ਬੰਦਾ ਰੱਬ ਦਾ ਤਰਸ ਖਾ ਕੇ ਵਿਸਾਹ ਦੀ ਜਗਵੇਦੀ ਪੁਰ ਘਾਤ ਹੋਏ ਜੀਵਾਂ ਦੀ ਬਾਹੁੜੀ ਨਹੀਂ ਕਰ ਰਿਹਾ।

ਕਿਲ੍ਹੇ ਦੇ ਅੰਦਰ ਵੇਖੋ ਤਾਂ ਭਾਵੀ ਹੋਰ ਹੀ ਖੇਲ ਰਚਾਏ ਬੈਠੀ ਹੈ ਪਰ ਸਜੇ ਹੋਏ ਕਮਰੇ ਵਿਚ ਇਕ ਮੋਰ ਪੰਖ ਦੀ ਉਣਤ ਪਲੰਘ ਪੁਰ ਬਿਜੈ ਸਿੰਘ ਜੀ ਬਿਰਾਜਮਾਨ ਸੁੰਦਰ ਗੋਲੀਆਂ ਦੇ ਝੁੰਡ ਵਿਚ ਬੈਠੇ ਐਉਂ ਸਜ ਰਹੇ ਹਨ; ਜਿਵੇਂ ਗਿੱਟੀਆਂ ਵਿਚ ਕੋਈ ਤਾਰਾ।ਇਹ ਬੇਗਮ ਦੀਆਂ ਅੰਤ੍ਰਿੰਗ ਸਖੀਆਂ ਹਨ, ਜੋ ਬਿਜੈ ਸਿੰਘ ਨੂੰ ਸਮਝਾ ਰਹੀਆਂ ਹਨ, ਪਰ ਸਭ ਦੀਆਂ ਸਿੱਖ ਸਿੰਧੇ ਘੜੇ ਪੁਰ ਪਾਣੀ ਵਰਗਾ ਅਸਰ ਕਰ ਰਹੀਆਂ ਹਨ। ਕੋਈ ਰਾਤ ਦੇ ਸਵਾ ਪਹਿਰ ਬੀਤੇ ਤਕ ਸਮਝਾ ਬੁਝਾ ਕੇ ਸਖੀਆਂ ਵਿਦਾ ਹੋਈਆਂ। ਹੁਣ ਬੇਗਮ ਆਪ ਆਈ ‘ਸਿੰਘ ਜੀ ਹੁਣ ਤਾਂ ਦਿਲ ਦੀਆਂ ਵਾਗਾਂ ਨੂੰ ਮੋੜੋ। ਜੇਕਰ ਮੁਸਲਮਾਨ ਹੋ ਜਾਓ ਤਾਂ ਤੁਹਾਨੂੰ ਪੰਜਾਬ ਦਾ ਹਾਕਮ ਬਣਾ ਦਿਆਂ, ਇਹ ਮੇਰੇ ਖੱਬੇ ਹੱਥ ਦਾ ਕਰਤਬ ਹੈ। ਆਪਣੇ ਤੇ ਤਰਸ ਕਰੋ, ਇਹ ਸੁੰਦਰਤਾ ਬਨ ਦੇ ਫੁੱਲਾਂ ਵਾਂਙ ਐਵੇਂ ਨਾ ਸੜ ਜਾਵੇ। ਰਚਣਹਾਰ ਨੇ ਕਿਨ੍ਹਾਂ ਸੁਲੱਖਣੇ ਹੱਥਾਂ ਨਾਲ ਤੇਰੇ ਸਰੀਰ ਦੀ ਰਚਨਾ ਰਚੀ ਹੈ, ਮੇਰੇ ਭਾਣੇ ਜਦ ਤੋਂ ਸੰਸਾਰ ਰਚਿਆ ਜਾਣ ਲੱਗਾ ਹੈ, ਤਦ ਤੋਂ ਜੋ ਜੋ ਸੂਰਤ ਰਚਣਹਾਰ ਨੇ ਰਚੀ, ਉਸਦੀ ਸੁੰਦਰਤਾ ਦੀ ਰਤਾ ਰਤਾ ਵੰਨਗੀ ਵੱਖਰੀ ਰੱਖਦਾ ਰਿਹਾ ਹੈ, ਉਹ ਸਾਰੀਆਂ ਸਾਂਭ ਕੇ ਰੱਖੀਆਂ ਸੁੰਦਰਤਾ

-੧੪੨-