ਪੰਨਾ:ਬਿਜੈ ਸਿੰਘ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀਆਂ ਵੰਨਗੀਆਂ ਨੂੰ ਕੱਠਾ ਕਰਕੇ ਉਸਨੇ ਇਕ ਪੁਤਲਾ ਬਣਾ ਕੇ ਬਿਜੈ ਸਿੰਘ ਨਾਮ ਧਰ ਕੇ ਸੰਸਾਰ ਵਿਚ ਘੱਲ ਦਿੱਤਾ ਹੈ। ਹੇ ਆਪਣਾ ਬੁਰਾ ਕਰਨ ਵਾਲੇ ਪੱਥਰ ਚਿਤ ਸ਼ਾਹਜ਼ਾਦੇ! ਕੁਛ ਬੋਲੋ ਤਾਂ ਸਹੀ?'

ਸਿੰਘ ਜੀ-ਹੇ ਪ੍ਰਜਾ ਮਾਤਾ ! ਤੇਰੇ ਸੰਕਲਪ ਮ੍ਰਿਗ ਤ੍ਰਿਸ਼ਨਾ ਦੇ ਜਲ ਵਾਂਗੂੰ, ਜਿਥੋਂ ਕੁਝ ਨਹੀਂ ਬਣਨਾ, ਉਥੋਂ ਸੁਖਾਂ ਦੀ ਆਸ ਕਰ ਰਹੇ ਹਨ, ਤੂੰ ਜਿਨ੍ਹਾਂ ਗੱਲਾਂ ਨੂੰ ਸੁਖ ਰੂਪ ਜਾਣਦੀ ਹੈਂ, ਇਹ ਸਭ ਦੁੱਖ ਰੂਪ ਹਨ। ਜਿਹੜਾ ਇਸ ਵੇਲੇ ਮਨ ਨੂੰ ਮੋੜਨਾ ਹੈ ਸੋ ਬੜਾ ਔਖਾ ਤਾਂ ਹੈ ਪਰ ਫਲ ਬਹੁਤ ਮਿਠਾ ਰੱਖਦਾ ਹੈ, ਤੇ ਜਿਹੜਾ ਮਨ ਦੇ ਮਗਰ ਲੱਗਣਾ ਹੈ, ਇਹ ਅਨੇਕਾਂ ਕਸ਼ਟਾਂ ਵਿਚ ਪਾ ਦੇਵੇਗਾ।

'ਸੁਖੁ ਮਾਗਤ ਦੁਖੁ ਆਗੈ ਆਵੈ॥ ਸੋ ਸੁਖੁ ਹਮਹੁ ਨਾ ਮਾਂਗਿਆ ਭਾਵੈ॥"

ਧਤੂਰੇ ਦਾ ਇਕ ਬੀਜ ਬੀਜੀਏ ਤਾਂ ਕੈਸਾ ਸੁੰਦਰ ਬੂਟਾ ਉਗਦਾ ਹੈ, ਕੈਸੇ ਸੁਹਣੇ ਫਲ ਲਗਦੇ ਹਨ। ਪਰ ਹਾਇ! ਕਿਤਨੇ ਅਨਗਿਣਤ ਜ਼ਹਿਰ ਦੇ ਬੀਜ ਉਸ ਨੂੰ ਪੈਂਦੇ ਹਨ ਅਰ ਕਿਹੀ ਕਰੜੀ ਵਿਹੁ ਉਸ ਵਿਚੋਂ ਫੈਲਦੀ ਹੈ। ਜੜ੍ਹਾਂ, ਪੱਤੇ, ਟਾਹਣੀਆਂ, ਫੁੱਲ ਸਭ ਵਿਚ ਵਿਹ ਭਰੀ ਹੁੰਦੀ ਹੈ ਫਿਰ ਇਕ ਵੇਰ ਵੀ ਬੱਸ ਨਹੀਂ, ਹਰ ਵੇਰ ਵਿਹੂ ਦੇ ਫਲ ਲਗਦੇ ਹਨ, ਮਾਨੋਂ ਉਸ ਬੂਟੇ ਦਾ ਇਕ ਸੋਮਾਂ ਬਣ ਜਾਂਦਾ ਹੈ, ਜਿਸ ਵਿਚੋਂ ਸਦਾ ਵਿਚ ਦੀ ਨਦੀ ਵਗਦੀ ਰਹਿੰਦੀ ਹੈ।

ਭੈੜੀਆਂ ਵਾਸ਼ਨਾਂ ਦਾ ਰੂਪ ਮੋਹ ਨਾਲੋਂ ਸੁਹਣਾ ਲੱਗਦਾ ਹੈ, ਪਰ ਉਨ੍ਹਾਂ ਤੇ ਅਮਲ ਕਰਨਾ ਸੱਪ ਦਾ ਵਿਹੁ ਹੁੰਦਾ ਹੈ। ਭੰਬਟ ਦੀਵੇ ਦੀ ਸੁੰਦਰਤਾ ਪਰ ਮੋਹਿਤ ਹੋ ਜਾਂਦਾ ਹੈ, ਦੂਰ ਰਹੇ ਤਾਂ ਖੈਰ, ਜਦ ਵਾਸ਼ਨਾ, ਅਧੀਨ ਹੋ, ਨੇੜੇ ਢੁੱਕਦਾ ਹੈ ਤਾਂ ਖੰਭ ਸੜਵਾ ਕੇ ਡਿੱਗਦਾ ਹੈ ਤੇ ਤੜਫ ਤੜਫ ਮਰਦਾ ਹੈ। ਬੇਗਮ! ਵਾਸ਼ਨਾ ਅਧੀਨ ਹੋ ਕੇ ਟੁਰਨ ਨੇ ਬੜੇ ਬੜੇ ਰਿਸ਼ੀ, ਮੁਨੀ, ਔਲੀਏ ਡੇਗੇ, ਰਾਜਿਆਂ ਦੇ ਰਾਜ ਗੁਆਏ ਹਨ, ਫਕੀਰਾਂ ਦੀਆਂ ਫਕੀਰੀਆਂ ਮਿੱਟੀ ਵਿਚ ਮਿਲਾਈਆਂ, ਤੇਜੱਲ੍ਹੀਆਂ ਦੋ ਤੇਜ ਇਸ ਨੇ ਗੁਆਏ ਹਨ। ਰਾਜ ਭਾਗ ਨੂੰ ਪਾ ਕੇ ਆਪਣੇ ਪੈਰਾਂ ਤੇ ਮਜ਼ਬੂਤ ਹੋ ਕੇ ਖੜੋਵੇ। ਭਿਖਾਰੀ ਖਾਂਵਾਲਾ ਤਜਰਬਾ ਉਸਤਾਦ

-੧੪੩-